6 ਦਸੰਬਰ ਤੱਕ ਪਰੇਸ਼ਾਨ ਰਹਿਣਗੇ ਜਲੰਧਰ ਦੇ ਲੋਕ, ਨਹੀਂ ਮਿਲੇਗੀ ਇਹ ਸਹੂਲਤ

Wednesday, Nov 29, 2023 - 02:12 PM (IST)

ਜਲੰਧਰ (ਚੋਪੜਾ)–ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ .ਐੱਸ. ਐੱਮ. ਐੱਸ. ਯੂ.) ਦੀ ਸੂਬਾਈ ਕਮੇਟੀ ਦੇ ਸੱਦੇ ’ਤੇ ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਵੱਲੋਂ ਪਿਛਲੇ 21 ਦਿਨਾਂ ਤੋਂ ਡੀ. ਸੀ. ਆਫਿਸ ਤੋਂ ਜਾਰੀ ਕਲਮਛੋੜ ਹੜਤਾਲ ਨੂੰ ਹੜਤਾਲੀ ਕਰਮਚਾਰੀਆਂ ਨੇ 28 ਨਵੰਬਰ ਤੋਂ ਵਧਾ ਕੇ 6 ਦਸੰਬਰ ਤਕ ਕਰ ਦਿੱਤਾ ਹੈ, ਜਿਸ ਕਾਰਨ ਡੀ. ਸੀ. ਆਫਿਸ ਨਾਲ ਸਬੰਧਤ ਸਰਕਾਰੀ ਵਿਭਾਗਾਂ ਦਾ ਕੰਮਕਾਜ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਬੀਤੇ ਦਿਨ ਵੀ ਪੀ. ਐੱਸ. ਐੱਮ. ਐੱਸ. ਯੂ. ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਨੰਗਲ, ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੌਲ, ਜਨਰਲ ਸਕੱਤਰ ਜਗਦੀਸ਼ ਚੰਦਰ ਸਲੂਜਾ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਵਿਚ ਪੈਨਸ਼ਨਰਜ਼ ਯੂਨੀਅਨ, ਦਿ ਕਲਾਸ ਫੋਰ ਗਵਰਨਮੈਂਟ ਇੰਪਲਾਈਜ਼ ਯੂਨੀਅਨ ਅਤੇ ਬਿਜਲੀ ਬੋਰਡ ਯੂਨੀਅਨ ਸਮੇਤ ਵੱਖ-ਵੱਖ ਯੂਨੀਅਨਾਂ ਵੱਲੋਂ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਤਜਿੰਦਰ ਨੰਗਲ ਨੇ ਦੱਸਿਆ ਕਿ 29 ਨਵੰਬਰ ਨੂੰ ਸਾਰੇ ਕਰਮਚਾਰੀ ਆਪਣੇ-ਆਪਣੇ ਦਫ਼ਤਰ ਵਿਚ ਹਾਜ਼ਰੀ ਤੋਂ ਬਾਅਦ ਸਵੇਰੇ 10 ਵਜੇ ਖਜ਼ਾਨਾ ਆਫਿਸ ਜਲੰਧਰ ਪਹੁੰਚਣਗੇ। ਉਨ੍ਹਾਂ ਕਰਮਚਾਰੀਆਂ ਨੂੰ ਕਿਹਾ ਕਿ ਕੋਈ ਵੀ ਸਾਥੀ ਤਨਖਾਹ ਦਾ ਬਿੱਲ ਨਾ ਬਣਾਵੇ ਅਤੇ ਨਾ ਹੀ ਖਜ਼ਾਨਾ ਆਫਿਸ ਵਿਚ ਲੈ ਕੇ ਆਵੇ। ਉਨ੍ਹਾਂ ਦੱਸਿਆ ਕਿ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਸੂਬਾ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਸਾਰੇ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਹੋ ਕੇ ਖਜ਼ਾਨਾ ਦਫ਼ਤਰ ਵਿਚ ਸੜਕਾਂ ’ਤੇ ਬੈਠਣਗੇ।

PunjabKesari

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸੈਸ਼ਨ 'ਚ 'ਆਪ' ਵਿਧਾਇਕਾ ਨੇ ਚੁੱਕਿਆ ਨਹਿਰਾਂ 'ਚ ਵਰਤੇ ਘਟੀਆ ਮਟੀਰੀਅਲ ਦਾ ਮੁੱਦਾ

ਨੰਗਲ ਨੇ ਕਿਹਾ ਕਿ ਕਰਮਚਾਰੀ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਹੋਰਨਾਂ ਮੰਗਾਂ ਸਬੰਧੀ ਕਲਮਛੋੜ ਹੜਤਾਲ, ਕੰਪਿਊਟਰ ਬੰਦ ਰੱਖਣਾ, ਆਨਲਾਈਨ ਕੰਮ ਬੰਦ ਕਰਨਾ ਸਮੇਤ ਕੋਈ ਕੰਮ ਨਹੀਂ ਕਰ ਰਹੇ। ਜੇਕਰ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਜ਼ਿਆਦਾ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਾਜਿੰਦਰ ਰਿੰਕੂ ਅੰਗੁਰਾਲ, ਹਰਮਿੰਦਰ ਸਿੰਘ, ਦਵਿੰਦਰਪਾਲ ਸਿੰਘ, ਇੰਦਰਪਾਲ, ਨਵਦੀਪ ਕੌਰ, ਜਤਿੰਦਰ ਕੁਮਾਰ, ਅਮਨ ਕੌਸ਼ਿਕ, ਦੀਪਿਕਾ, ਜਸਦੀਪ, ਵਰੁਣ, ਰਮਨਦੀਪ, ਅੰਮ੍ਰਿਤਪਾਲ ਸਿੰਘ ਅਤੇ ਹੋਰ ਵੀ ਮੌਜੂਦ ਸਨ।

PunjabKesari

ਨਹੀਂ ਹੋਈਆਂ ਰਜਿਸਟਰੀਆਂ ਅਤੇ ਨਾ ਹੀ ਬਣੇ ਲਾਇਸੈਂਸ, ਸੁਵਿਧਾ ਕੇਂਦਰ ’ਚ ਵੀ ਭੀੜ ਦਿਸੀ ਘੱਟ
ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਦੀ ਕਲਮਛੋੜ ਹੜਤਾਲ ਕਾਰਨ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦਫ਼ਤਰਾਂ ਦਾ ਕੰਮ ਅੱਜ ਵੀ ਬੰਦ ਰੱਖਿਆ ਗਿਆ, ਜਿਸ ਕਾਰਨ ਪ੍ਰਾਪਰਟੀ ਸਬੰਧੀ ਰਜਿਸਟਰੀਆਂ, ਵਸੀਅਤ, ਤਬਦੀਲ ਮਲਕੀਅਤ ਸਮੇਤ ਸੈਂਕੜੇ ਦਸਤਾਵੇਜ਼ ਅਪਰੂਵਲ ਦੀ ਰਾਹ ਦੇਖ ਰਹੇ ਹਨ, ਹਾਲਾਂਕਿ ਸਬ-ਰਜਿਸਟਰਾਰ ਦਫ਼ਤਰਾਂ ਵਿਚ ਪਿਛਲੇ ਵੀਰਵਾਰ ਨੂੰ ਹੜਤਾਲ ਦੇ ਬਾਵਜੂਦ ਵਿਭਾਗੀ ਕੰਮ ਕੀਤਾ ਗਿਆ ਸੀ ਪਰ ਉਸ ਦੇ ਬਾਅਦ ਤੋਂ ਰਜਿਸਟਰੀ ਕਲਰਕਾਂ ਦਾ ਸਹਿਯੋਗ ਨਾ ਮਿਲਣ ਕਾਰਨ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਨੇ ਲਗਾਤਾਰ ਕੰਮ ਬੰਦ ਰੱਖਿਆ ਹੋਇਆ ਹੈ। ਦੂਜੇ ਪਾਸੇ ਰਿਜਨਲ ਟਰਾਂਸਪੋਰਟ ਅਧਿਕਾਰੀ ਅਧੀਨ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਮੰਗਲਵਾਰ 21ਵੇਂ ਦਿਨ ਵੀ ਲਗਾਤਾਰ ਕੰਮ ਪੂਰੀ ਤਰ੍ਹਾਂ ਨਾਲ ਠੱਪ ਰੱਖਿਆ ਗਿਆ। ਪਿਛਲੇ ਦਿਨਾਂ ਤੋਂ ਹੜਤਾਲ ਹੋਣ ਦੇ ਬਾਵਜੂਦ ਆਨਲਾਈਨ ਐਪੁਆਇੰਟਮੈਂਟ ਲੈ ਕੇ ਡਰਾਈਵਿੰਗ ਅਤੇ ਲਰਨਿੰਗ ਲਾਇਸੈਂਸ ਬਣਵਾਉਣ ਲਈ ਸੈਂਟਰ ਵਿਚ ਆਉਣ ਵਾਲੇ ਲੋਕਾਂ ਨੂੰ ਨਿਰਾਸ਼ਾ ਹੀ ਮਿਲ ਰਹੀ ਹੈ ਕਿਉਂਕਿ ਸੈਂਟਰ ਵਿਚ ਤਾਇਨਾਤ ਸਰਕਾਰੀ ਕਰਮਚਾਰੀ ਤੋਂ ਇਲਾਵਾ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀਆਂ ਨੇ ਵੀ ਹੜਤਾਲ ਦਾ ਸਮਰਥਨ ਕਰਦੇ ਹੋਏ ਕੰਮ ਬੰਦ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਸੁਵਿਧਾ ਕੇਂਦਰ ਵੀ ਖਾਲੀ-ਖਾਲੀ ਨਜ਼ਰ ਆਇਆ ਅਤੇ ਉਥੇ ਵੀ ਆਮ ਦਿਨਾਂ ਦੇ ਮੁਤਾਬਕ ਭੀੜ ਕਾਫ਼ੀ ਘੱਟ ਦਿਸੀ।

PunjabKesari

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ 'ਤੇ ਭੜਕੇ ਗੁਰਸਿਮਰਨ ਮੰਡ, ਕਹੀਆਂ ਵੱਡੀਆਂ ਗੱਲਾਂ

ਸੈਂਟਰ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਲੋਕ ਸੁਵਿਧਾ ਸੈਂਟਰ ਵਿਚ ਵੱਖ-ਵੱਖ ਸਹੂਲਤਾਂ ਲੈਣ ਲਈ ਰੋਜ਼ਾਨਾ ਬਿਨੈ ਕਰ ਰਹੇ ਹਨ, ਜਿਨ੍ਹਾਂ ਨੂੰ ਅਸੀਂ ਸਬੰਧਤ ਵਿਭਾਗਾਂ ਨੂੰ ਫਾਰਵਰਡ ਕਰ ਦਿੰਦੇ ਹਾਂ ਪਰ ਹੜਤਾਲ ਕਾਰਨ ਉਨ੍ਹਾਂ ਨੂੰ ਮੈਰਿਜ ਸਰਟੀਫਿਕੇਟ, ਡੈੱਥ-ਬਰਥ ਸਰਟੀਫਿਕੇਟ, ਰੈਜ਼ੀਡੈਂਟ, ਜਾਤੀ ਅਤੇ ਹੋਰ ਸਾਰੇ ਤਰ੍ਹਾਂ ਦੇ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਬਣ ਨਹੀਂ ਰਹੇ ਹਨ। ਇਹੀ ਕਾਰਨ ਹੈ ਕਿ ਪੈਂਡੈਂਸੀ ਲਗਾਤਾਰ ਵਧਣ ਅਤੇ ਦਸਤਾਵੇਜ਼ ਨਾ ਮਿਲਣ ਨਾਲ ਹੁਣ ਲੋਕ ਸਹੂਲਤਾਂ ਹਾਸਲ ਕਰਨ ਲਈ ਸੇਵਾ ਕੇਂਦਰਾਂ ਤਕ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਚਾਵਾਂ ਨਾਲ ਅਮਰੀਕਾ ਭੇਜੇ ਪੁੱਤ ਨੂੰ ਲਾਸ਼ ਬਣ ਪਰਤੇ ਵੇਖ ਭੁੱਬਾਂ ਮਾਰ ਰੋਈ ਮਾਂ, ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News