ਰੋਡਵੇਜ਼ ਡਿਪੂ ''ਚ ਨਵ-ਨਿਯੁਕਤ ਜੀ. ਐੱਮ. ਰਣਜੀਤ ਸਿੰਘ ਬੱਗਾ ਨੇ ਸੰਭਾਲਿਆ ਅਹੁਦਾ

Friday, Sep 04, 2020 - 02:53 PM (IST)

ਰੋਡਵੇਜ਼ ਡਿਪੂ ''ਚ ਨਵ-ਨਿਯੁਕਤ ਜੀ. ਐੱਮ. ਰਣਜੀਤ ਸਿੰਘ ਬੱਗਾ ਨੇ ਸੰਭਾਲਿਆ ਅਹੁਦਾ

ਹੁਸ਼ਿਆਰਪੁਰ (ਅਮਰਿੰਦਰ)— ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ 'ਚ ਨਵ-ਨਿਯੁਕਤ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਾ ਨੇ ਆਪਣਾ ਨਵਾਂ ਅਹੁਦਾ ਸੰਭਾਲ ਲਿਆ। ਹੁਸ਼ਿਆਰਪੁਰ ਤੋਂ ਪਹਿਲਾਂ ਉਹ ਤਰਨਤਾਰਨ ਡਿਪੂ 'ਚ ਬਤੌਰ ਜਨਰਲ ਮੈਨੇਜਰ ਤਾਇਨਾਤ ਸਨ। ਵੀਰਵਾਰ ਸਵੇਰੇ ਹੁਸ਼ਿਆਰਪੁਰ ਸਥਿਤ ਆਪਣੇ ਦਫ਼ਤਰ 'ਚ ਪੁੱਜਣ 'ਤੇ ਡਿਪੂ ਕਰਮਚਾਰੀਆਂ 'ਚ ਸ਼ਾਮਲ ਕੈਸ਼ੀਅਰ ਕੀਮਤੀ ਲਾਲ, ਏ. ਐੱਮ. ਈ. ਰਿਸ਼ੀ ਸ਼ਰਮਾ, ਡਿਪੂ ਇੰਸਪੈਕਟਰ ਮਦਨ ਲਾਲ ਦੇ ਨਾਲ ਕੁਲਦੀਪ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ ਨੇ ਫੁੱਲਾਂ ਦਾ ਗੁਲਦਸਤਾਂ ਭੇਟ ਕਰਕੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।

ਇਹ ਵੀ ਪੜ੍ਹੋ : ਗੋਰਖਧੰਦੇ ਦਾ ਪਰਦਾਫਾਸ਼, ਬਿਆਸ ਦਰਿਆ ਦੇ ਟਾਪੂ ਤੋਂ ਵੱਡੀ ਮਾਤਰਾ 'ਚ ਲਾਹਣ ਦਾ ਜਖ਼ੀਰਾ ਬਰਾਮਦ

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਰੋਡਵੇਜ਼ ਦੇ ਕਰਮਚਾਰੀ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਧੀਆ ਸੇਵਾਵਾਂ ਦੇ ਰਹੇ ਹਨ। ਭਾਵੇਂ ਕਿ ਕੋਰੋਨਾ ਮਹਾਮਾਰੀ ਕਾਰਣ ਮੁਸਾਫਰਾਂ ਦੀ ਕਮੀ ਦੇ ਬਾਵਜੂਦ 50 ਫੀਸਦੀ ਮੁਸਾਫਰਾਂ ਨਾਲ ਸੇਵਾ ਉਪਲੱਬਧ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਡਿਪੂ ਲਈ ਲਾਭਕਾਰੀ ਰੂਟਾਂ ਦੀ ਪਛਾਣ ਕਰਕੇ ਡਿਪੂ ਦੀ ਆਮਦਨੀ ਨੂੰ ਵਧਾਉਣ ਲਈ ਉਹ ਸੰਭਵ ਯਤਨ ਕਰਨਗੇ। ਇਸ ਤੋਂ ਪਹਿਲਾਂ ਰਣਜੀਤ ਸਿੰਘ ਬੱਗਾ ਲੁਧਿਆਣਾ, ਮੁਕਤਸਰ, ਮੋਗਾ, ਬਟਾਲਾ ਅਤੇ ਜਲੰਧਰ ਦੇ ਇਲਾਵਾ ਇਕ ਸਾਲ ਸੀ. ਟੀ. ਯੂ. ਵਿਚ ਵੀ ਬਤੌਰ ਜਨਰਲ ਮੈਨੇਜਰ ਤਾਇਨਾਤ ਰਹੇ ਹਨ।
ਇਹ ਵੀ ਪੜ੍ਹੋ : ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)
ਇਹ ਵੀ ਪੜ੍ਹੋ : ਕੇਜਰੀਵਾਲ 'ਤੇ ਭੜਕੇ ਕੈਪਟਨ ਅਮਰਿੰਦਰ ਸਿੰਘ, ਪੰਜਾਬ ਤੋਂ ਦੂਰ ਰਹਿਣ ਦੀ ਦਿੱਤੀ ਨਸੀਹਤ
ਇਹ ਵੀ ਪੜ੍ਹੋ : ਵਿਆਹ ਦਾ ਝਾਂਸਾ ਦੇ ਕੇ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ, ਫਿਰ ਬੇਸ਼ਰਮੀ ਦੀਆਂ ਕੀਤੀਆਂ ਹੱਦਾਂ ਪਾਰ


author

shivani attri

Content Editor

Related News