ਪੰਜਾਬ ਪੁਲਸ ਵੱਲੋਂ ਮਜਾਰੀ ’ਚ ਰੇਡ, 51 ਕਿਲੋ ਭੁੱਕੀ ਬਰਾਮਦ

Friday, Aug 17, 2018 - 01:11 AM (IST)

ਪੰਜਾਬ ਪੁਲਸ ਵੱਲੋਂ ਮਜਾਰੀ ’ਚ ਰੇਡ, 51 ਕਿਲੋ ਭੁੱਕੀ ਬਰਾਮਦ

ਨੰਗਲ (ਗੁਰਭਾਗ)- ਪਵਨ ਕੁਮਾਰ ਐੱਸ.ਆਈ., ਐੱਸ. ਐੱਚ. ਓ., ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਗਈ। ਜਿਸ ਦੌਰਾਨ ਕਾਫੀ ਸਮੇਂ ਤੋਂ ਥਾਣਾ ਸ੍ਰੀ ਅਨੰਦਪੁਰ ਸਾਹਿਬ ਨਾਲ ਲੱਗਦੇ ਪਿੰਡ ਮਜਾਰੀ ਵਿਚ ਨਸ਼ਾ ਸਮੱਗਲਿੰਗ ਰੋਕਣ ਲਈ ਹਿਮਾਚਲ ਪ੍ਰਦੇਸ਼ ਪੁਲਸ ਨਾਲ ਤਾਲਮੇਲ ਕਰ ਕੇ ਸਪੈਸ਼ਲ ਚੈਕਿੰਗ ਕੀਤੀ ਗਈ ਤੇ ਹਿਮਾਚਲ ਦੀ ਹੱਦ ਨਾਲ ਲੱਗਦੇ ਪਿੰਡ ਮਜਾਰੀ ਵਿਚ ਨਾਕਾਬੰਦੀ ਕੀਤੀ ਗਈ।  ਐੱਸ.ਆਈ. ਕਸ਼ਮੀਰ ਸਿੰਘ  ਦੀ  ਟੀਮ ਨੂੰ ਖੁਫੀਆ ਇਤਲਾਹ ਮਿਲੀ ਸੀ ਕਿ ਬਾ-ਹੱਦ  ਪਿੰਡ ਮਜਾਰੀ ਅਤੇ ਥਲੂਹ ਦੇ ਗਗੇਡ਼ੀ ਮੰਦਰ ਦੇ ਸ਼ਮਸ਼ਾਨਘਾਟ ਕੋਲ ਝਾਡ਼ੀਆਂ ਵਿਚ   ਭਾਗ ਸਿੰਘ ਉਰਫ ਘੁਨੂੰ ਪੁੱਤਰ ਨਿਰਵੈਰ ਸਿੰਘ ਅਤੇ ਅਨੂਪ ਸਿੰਘ ਪੁੱਤਰ ਨਿਰਵੈਰ ਸਿੰਘ ਵਾਸੀ ਪਿੰਡ ਮਜਾਰੀ ਥਾਣਾ ਕੋਟ ਕਹਿਲੂਰ, ਜ਼ਿਲਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਨੇ ਭੁੱਕੀ ਲੁਕਾ ਕੇ ਰੱਖੀ ਹੋਈ ਹੈ ਜਿਨ੍ਹਾਂ ਨੇ ਅੱਜ ਚੁੱਕਣ ਲਈ ਆਉਣਾ ਹੈ।

ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ’ਤੇ  ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ। ਡੀ. ਐੱਸ. ਪੀ.  ਰਮਿੰਦਰ ਸਿੰਘ ਕਾਹਲੋਂ ਅਤੇ ਮੁੱਖ ਅਫਸਰ ਥਾਣਾ  ਪਵਨ ਕੁਮਾਰ ਐੱਸ.ਆਈ. ਸਮੇਤ ਐੱਸ. ਆਈ. ਕਸ਼ਮੀਰ ਸਿੰਘ  ਦੀ ਪੁਲਸ ਪਾਰਟੀ ਵੱਲੋਂ ਰੇਡ ਕੀਤੀ ਗਈ, ਮੁਲਜ਼ਮ ਤਾਂ  ਬਚ ਨਿਕਲੇ ਪਰ ਉਨ੍ਹਾਂ ਵੱਲੋਂ ਵੇਚਣ ਲਈ ਰੱਖੀ ਗਈ ਭੁੱਕੀ  ਬਰਾਮਦ ਕੀਤੀ ਗਈ ਜੋ ਕਿ  51 ਕਿਲੋ ਸੀ। ਪੁਲਸ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਥੇ ਇਹ ਵੀ ਵਰਨਣਯੋਗ ਹੈ ਕਿ ਇਨ੍ਹਾਂ ਸਮੱਗਲਰਾਂ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ।


Related News