ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਨੱਥ ਪਾਉਣ ਲਈ ਪੰਜਾਬ ਪੁਲਸ ਨੇ ਜਲੰਧਰ ਰੇਂਜ ’ਚ ਚਲਾਇਆ ਆਪ੍ਰੇਸ਼ਨ ਕਾਸੋ

06/17/2024 4:53:29 PM

ਜਲੰਧਰ/ਚੰਡੀਗੜ੍ਹ (ਧਵਨ)- ਨਸ਼ਿਆਂ ਦੀ ਸਮੱਗਲਿੰਗ ਦੇ ਵਿਆਪਕ ਮੁੱਦੇ ਨਾਲ ਨਜਿੱਠਣ ਲਈ ਪੰਜਾਬ ਪੁਲਸ, ਜਲੰਧਰ ਰੇਂਜ ਨੇ ਐਤਵਾਰ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਆਪਕ ਮੁਹਿੰਮ ‘ਆਪ੍ਰੇਸ਼ਨ ਕਾਸੋ’ ਚਲਾਇਆ, ਜਿਸ ਨੇ ਖ਼ਾਸ ਤੌਰ ’ਤੇ ਜਲੰਧਰ ਦਿਹਾਤੀ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਨਸ਼ਾ ਪ੍ਰਭਾਵਿਤ ਖੇਤਰਾਂ ਨੂੰ ਨਿਸ਼ਾਨਾ ਬਣਾਇਆ।

ਡੀ. ਜੀ. ਪੀ. ਗੌਰਵ ਯਾਦਵ ਨੇ ਹਾਲ ਹੀ ’ਚ ਵੀਡੀਓ ਕਾਨਫ਼ਰੰਸ ਰਾਹੀਂ ਸਾਰੇ ਉੱਚ ਪੁਲਸ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰਾਂ ’ਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਆਪ੍ਰੇਸ਼ਨ ’ਚ ਸ਼ਾਮਲ ਪੁਲਸ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਕਰਨ ਲਈ ਜਲੰਧਰ ਰੇਂਜ ਦੇ ਡਿਪਟੀ ਇੰਸ. ਜਨ. ਪੁਲਸ ਹਰਮਨਬੀਰ ਸਿੰਘ ਗਿੱਲ ਨੇ ਖੁਦ ਪਿੰਡ ਗੰਨਾ, ਥਾਣਾ ਫਿਲੌਰ ਤੇ ਹੋਰ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਦੀ ਮੌਜੂਦਗੀ ਨੇ ਇਲਾਕੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਪੁਲਸ ਫੋਰਸ ਦੀ ਵਚਨਬੱਧਤਾ ਨੂੰ ਰੇਖਾਂਕ੍ਰਿਤ ਕੀਤਾ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ, ਮਹਿੰਦਰ ਭਗਤ ਨੂੰ ਦਿੱਤੀ ਟਿਕਟ

ਰੇਂਜ ਪੁਲਸ ਵੱਲੋਂ ਚਲਾਏ ਗਏ ਇਸ ਆਪ੍ਰੇਸ਼ਨ ’ਚ ਮਿਸ਼ਨ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਵਿਆਪਕ ਪੁਲਸ ਬਲ ਅਤੇ ਸਰੋਤਾਂ ਦੀ ਤਾਇਨਾਤੀ ਕੀਤੀ ਗਈ। ਮੁੱਖ ਉਦੇਸ਼ ਇਨ੍ਹਾਂ ਖੇਤਰਾਂ ’ਚ ਕੰਮ ਕਰ ਰਹੇ ਨਸ਼ਾ ਸਮੱਗਲਰਾਂ ਦੇ ਨੈੱਟਵਰਕ ਦੀ ਪਛਾਣ ਕਰਨਾ, ਫੜਨਾ ਤੇ ਨਸ਼ਟ ਕਰਨਾ ਸੀ। ਆਪ੍ਰੇਸ਼ਨ ਦੌਰਾਨ, ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗਤੀਵਿਧੀਆਂ ਲਈ ਜਾਣੇ ਜਾਂਦੇ ਵੱਖ-ਵੱਖ ਹੌਟਸਪੌਟਸ ’ਚ ਕਈ ਤਲਾਸ਼ੀ ਤੇ ਜ਼ਬਤ ਗਤੀਵਿਧੀਆਂ ਕੀਤੀਆਂ ਗਈਆਂ। ਪੁਲਸ ਟੀਮਾਂ ਨੇ ਇਨ੍ਹਾਂ ਇਲਾਕਿਆਂ ’ਚ ਬਾਰੀਕੀ ਨਾਲ ਤਲਾਸ਼ੀ ਲਈ, ਜਿਸ ਦੇ ਨਤੀਜੇ ਵਜੋਂ ਕਈ ਵਿਅਕਤੀਆਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ’ਚ ਸ਼ਾਮਲ ਹੋਣ ਦੇ ਸ਼ੱਕ ’ਚ ਹਿਰਾਸਤ ’ਚ ਲਿਆ ਗਿਆ। ਤਲਾਸ਼ੀ ਦੌਰਾਨ ਵੱਡੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ ਵੀ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ- ਕੁਵੈਤ 'ਚ ਅਗਨੀਕਾਂਡ ਦਾ ਸ਼ਿਕਾਰ ਹੋਏ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ
‘ਆਪ੍ਰੇਸ਼ਨ ਕਾਸੋ’ ਤਹਿਤ 27 ਤਸਕਰ ਗ੍ਰਿਫ਼ਤਾਰ ਤੇ ਵੱਡੀ ਪੱਧਰ ’ਤੇ ਨਸ਼ੇ ਵਾਲੇ ਪਦਾਰਥ ਬਰਾਮਦ

ਪੰਜਾਬ ਪੁਲਸ ਵੱਲੋਂ ਜਲੰਧਰ ਰੇਂਜ ’ਚ ਚਲਾਏ ਆਪ੍ਰੇਸ਼ਨ ਦੌਰਾਨ ਹੇਠ ਲਿਖੀਆਂ ਬਰਾਮਦੀਆਂ ਤੇ ਕੇਸ ਦਰਜ ਕੀਤੇ ਗਏ :
* ਐੱਫ਼. ਆਈ. ਆਰ. ਦਰਜ -23
* 27 ਦੋਸ਼ੀ ਗ੍ਰਿਫ਼ਤਾਰ
* 1. 75 ਗ੍ਰਾਮ ਹੈਰੋਇਨ
* 2. 800 ਗ੍ਰਾਮ ਗਾਂਜਾ
* 3. 1625 ਨਸੇ ਵਾਲੀਆਂ ਗੋਲੀਆਂ ਤੇ ਕੈਪਸੂਲ
* 4. 324 ਗ੍ਰਾਮ ਨਸ਼ੇ ਵਾਲਾ ਪਾਊਡਰ
* 5. 34 ਟੀਕੇ
* 6. 75750 ਮਿ. ਲੀ. 45 ਬੋਤਲਾਂ ਨਾਜਾਇਜ਼ ਸ਼ਰਾਬ
* 7.900 ਗ੍ਰਾਮ ਅਫੀਮ
* 8. 900 ਗ੍ਰਾਮ ਚਰਸ
* 9. ਇਕ ਟਰੈਕਟਰ, ਦੋ ਕਾਰਾਂ
* 10. ਬਾਈਕ (1 ਐਕਟਿਵਾ ਸ਼ਾਮਲ)

ਇਹ ਵੀ ਪੜ੍ਹੋ- ਸਤਲੁਜ ਦਰਿਆ 'ਚ ਡੁੱਬਿਆ ਮਾਪਿਆਂ ਦਾ 21 ਸਾਲਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News