ਪੰਜਾਬ ਦਾ ਹਰੇਕ ਵਰਗ ਕੈਪਟਨ ਸਰਕਾਰ ਤੋਂ ਦੁਖੀ : ਚੀਮਾ

Wednesday, Jul 08, 2020 - 02:27 AM (IST)

ਪੰਜਾਬ ਦਾ ਹਰੇਕ ਵਰਗ ਕੈਪਟਨ ਸਰਕਾਰ ਤੋਂ ਦੁਖੀ : ਚੀਮਾ

ਰੂਪਨਗਰ, (ਵਿਜੇ ਸ਼ਰਮਾ)- ਰੂਪਨਗਰ ’ਚ ਅੱਜ ਸ਼੍ਰੋਮਣੀ ਅਕਾਲੀ ਦਲ (ਸ਼.ਅ.ਦ) ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਵੱਡੀ ਗਿਣਤੀ ’ਚ ਇਕੱਤਰ ਸ਼.ਅ.ਦ ਨੇਤਾਵਾਂ ਅਤੇ ਵਰਕਰਾਂ ਦੁਆਰਾ ਪੈਟਰੋਲ/ਡੀਜਲ ਦੀਆਂ ਕੀਮਤਾਂ ’ਚ ਕੀਤੇ ਗਏ ਵਾਧੇ ਅਤੇ ਜ਼ਰੂਰਤਮੰਦਾਂ ਦੇ ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਸ਼.ਅ.ਦ. ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ’ਚ ਕੀਤਾ ਗਿਆ।

ਰੋਸ ਪ੍ਰਧਾਨ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜੰਮ ਕੇ ਕੋਸਦੇ ਹੋਏ ਕਿਹਾ ਕਿ ਅੱਜ ਪੰਜਾਬ ਦਾ ਹਰੇਕ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਜ਼ਾਰਾਂ ਟਨ ਰਾਸ਼ਨ ਪੰਜਾਬ ਸਰਕਾਰ ਨੂੰ ਜ਼ਰੂਰਤਮੰਦਾਂ ਨੂੰ ਮੁਫਤ ਵੰਡਣ ਲਈ ਦਿੱਤਾ ਸੀ ਪਰ ਪੰਜਾਬ ਸਰਕਾਰ ਨੇ ਇਹ ਰਾਸ਼ਨ ਗਰੀਬਾਂ ਤੱਕ ਕੀ ਪਹੁੰਚਾਉਣਾ ਸੀ, ਉਲਟਾ ਜੋ ਜ਼ਰੂਰਤਮੰਦ ਲੋਕ ਸੀ ਉਨ੍ਹਾਂ ਦੇ ਨੀਲੇ ਕਾਰਡ ਹੀ ਕੱਟ ਦਿੱਤੇ ਗਏ ਜਿਸਦੇ ਕਾਰਣ ਅੱਜ ਗਰੀਬ ਲੋਕ ਤਰਾਹ ਤਰਾਹ ਕਰ ਰਹੇ ਹਨ। ਇਸ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖ ਕੇ ਡੀਜਲ ਅਤੇ ਪੈਟਰੋਲ ਤੇ ਅਕਸਾਈਜ ਡਿਊਟੀ ਘੱਟ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੁਣ ਵੀ ਨਾ ਜਾਗੀ ਤਾਂ ਪਾਰਟੀ ਵਲੋਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਪਾਰਟੀ ਦੇ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਅਕਾਲੀ ਨੇਤਾ ਸ਼ਕਤੀ ਤ੍ਰਿਪਾਠੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਣ ਅੱਜ ਜਰੂਰਤਮੰਦ ਲੋਕਾਂ ਦੇ ਨੀਲੇ ਕਾਰਡ ਤੱਕ ਕੱਟ ਦਿੱਤੇ ਗਏ। ਇਸ ਮੌਕੇ ਇਸਤਰੀ ਵਿੰਗ ਦੀ ਸਿਟੀ ਪ੍ਰਧਾਨ ਬਲਵਿੰਦਰ ਕੌਰ ਸੁਮਨ, ਹਰਭਜਨ ਕੌਰ ਥਿੰਦ, ਕੁਲਵਿੰਦਰ ਕੌਰ ਘਈ, ਸ਼ਕਤੀ ਤ੍ਰਿਪਾਠੀ, ਆਰ. ਪੀ. ਸਿੰਘ ਸ਼ੈਲੀ, ਕੈਨਾਲ ਵਸ਼ਿਸਟ, ਮਨਪ੍ਰੀਤ ਸਿੰਘ ਗਿੱਲ, ਯੂਥ ਵਿੰਗ ਮਾਲਵਾ ਜੋਨ ਦੇ ਸਾਬਕਾ ਉਪ ਪ੍ਰਧਾਨ ਸੁਖਵੀਰ ਸਿੰਘ, ਹਰਜੀਤ ਸਿੰਘ ਹਵੇਲੀ, ਰਜਿੰਦਰ ਕੁਮਾਰ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ, ਮਨਜਿੰਦਰ ਸਿੰਘ ਧਨੋਆ, ਕੁਲਵੰਤ ਸਿੰਘ, ਹਰਜੀਤ ਕੌਰ, ਕਰਨੈਲ ਸਿੰਘ ਤੰਬਡ਼, ਹਰਵਿੰਦਰ ਸਿੰਘ ਹਵੇਲੀ, ਰਣਜੀਤ ਸਿੰਘ ਰਾਣਾ, ਕਰਨਵੀਰ ਸਿੰਘ ਜੌਲੀ, ਚੌਧਰੀ ਵੇਦ ਪ੍ਰਕਾਸ਼, ਰਾਜਵੀਰ ਸਿੰਘ, ਚਰਨ ਸਿੰਘ ਭਾਟੀਆ, ਸੇਵਾ ਸਿੰਘ, ਸੁਰਜੀਤ ਸਿੰਘ ਸੈਣੀ, ਬਲਕਾਰ ਸਿੰਘ ਆਦਿ ਸ਼ਾਮਲ ਸਨ।

 


author

Bharat Thapa

Content Editor

Related News