ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
Friday, Sep 11, 2020 - 07:25 PM (IST)
ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਦਿੱਲੀ ਸਮੇਤ ਕੋਈ ਵੀ ਸੂਬਾ ਕਹੇ ਤਾਂ ਮੈਂ ਮਦਦ ਕਰਨ ਲਈ ਤਿਆਰ ਹਾਂ : ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ 'ਚ ਕੋਵਿਡ ਦੀ ਭਿਆਨਕ ਸਥਿਤੀ ਦਾ ਜ਼ਿਕਰ ਕਰਦਿਆਂ ਮਹਾਂਮਾਰੀ 'ਤੇ ਘਟੀਆ ਸਿਆਸਤ ਖੇਡਣ ਲਈ ਆਮ ਆਦਮੀ ਪਾਰਟੀ ਦੀ ਕਰੜੀ ਆਲੋਚਨਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੀ ਸਥਿਤੀ ਨਾਲ ਨਿਪਟਣ 'ਚ ਪੰਜਾਬ ਸਰਕਾਰ ਵਿਰੁੱਧ ਨਾਕਾਰਤਮਕ ਪ੍ਰਚਾਰ ਕਰਨ ਲਈ 'ਆਪ' ਦੀ ਮੁਹਿੰਮ ਨੂੰ 'ਗੈਰ-ਜ਼ਿੰਮੇਵਾਰਾਨਾ' ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਸੰਕਟ ਦੌਰਾਨ ਵੀ ਘਟੀਆ ਸਿਆਸਤ ਖੇਡਣ 'ਤੇ ਉਤਾਰੂ ਹੈ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਝੋਨੇ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਲਈ 74 ਹਜ਼ਾਰ ਮਸ਼ੀਨਾਂ ’ਤੇ ਨਿਰਭਰ ਹੈ ਸਾਰਾ ‘ਦਾਰੋਮਦਾਰ’
ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਝੋਨੇ ਦੀ ਕਟਾਈ ਦੇ ਮੱਦੇਨਜ਼ਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵਲੋਂ ਕਿਸਾਨਾਂ ਨੂੰ ਜਿਥੇ ਫਸਲ ਦੀ ਗੁਣਵੱਤਾ ਅਤੇ ਸਾਂਭ-ਸੰਭਾਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉਸਦੇ ਨਾਲ ਹੀ ਖੇਤੀ ਮਾਹਰ ਹੁਣ ਤੋਂ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਸੁਚੇਤ ਕਰਨ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਹਨ।
ਸੁਮੇਧ ਸੈਣੀ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਦੀ ਕੈਪਟਨ ਨੂੰ ਚਿੱਠੀ, ਕਮਿਸ਼ਨ ਬਿਠਾਉਣ ਦੀ ਕੀਤੀ ਮੰਗ
ਲੁਧਿਆਣਾ/ਜਲੰਧਰ— ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਵੱਲੋਂ ਬਾਦਲ ਪਰਿਵਾਰ ਨਾਲ ਮਿਲ ਕੇ ਮਨੁੱਖਤਾ ਦੇ ਕੀਤੇ ਗਏ ਘਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਮਿਸ਼ਨ ਬਿਠਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਕਿਹਾ ਕਿ ਇਸ ਮਾਮਲੇ 'ਚ ਹਾਈਕੋਰਟ ਦੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਅਗਵਾਈ 'ਚ ਇਕ ਕਮਿਸ਼ਨ ਬਣਾ ਕੇ ਜਾਂਚ ਕਰਵਾਈ ਜਾਵੇ।
ਥਾਣੇ ਦੇ ਘਿਰਾਓ ਮਗਰੋਂ ਧਰਮਸੋਤ ਦੀ ਰਿਹਾਇਸ਼ ਬਾਹਰ 'ਆਪ' ਨੇ ਮੁੜ ਲਾਇਆ ਧਰਨਾ,ਕੀਤੀ ਇਹ ਮੰਗ
ਨਾਭਾ (ਰਾਹੁਲ ਖੁਰਾਣਾ): 64 ਕਰੋੜ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਰਹੇ ਆਪ ਆਗੂਆਂ ਨੂੰ ਪੁਲਸ ਨੇ ਜ਼ਬਰਦਸਤੀ ਚੁੱਕ ਕੇ ਉਨ੍ਹਾਂ ਨੂੰ ਥਾਣਾ ਕੋਤਵਾਲੀ ਵਿਖੇ ਨਜ਼ਰਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਐੱਮ.ਐੱਲ.ਏ. ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਨਾਭਾ ਕੋਤਵਾਲੀ ਦਾ ਘਿਰਾਓ ਕਰਕੇ ਆਪ ਆਗੂਆਂ ਨੂੰ ਪੁਲਸ ਦੇ ਚੁੰਗਲ 'ਚੋਂ ਛੁਡਾ ਲਿਆ।
ਸਾਬਕਾ DGP ਸੁਮੇਧ ਸੈਣੀ ਦੇ ਜੱਦੀ ਘਰ 'ਚ ਐੱਸ.ਆਈ.ਟੀ. ਨੇ ਕੀਤੀ ਛਾਪੇਮਾਰੀ
ਦਸੂਹਾ/ਟਾਂਡਾ (ਝਾਵਰ,ਵਰਿੰਦਰ ਪੰਡਿਤ)— ਬਹੁ ਚਰਚਿਤ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਕੇਸ 'ਚ ਸਾਬਕਾ ਡੀ. ਜੀ. ਪੀ. ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐੱਸ. ਆਈ. ਟੀ. ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੋਹਾਲੀ ਦੇ ਵਸਨੀਕ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਸ਼ੱਕੀ ਹਾਲਤ 'ਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਭਾਲ ਕਰਦੀ ਹੋਈ ਐੱਸ. ਆਈ. ਟੀ. ਅਤੇ ਪੰਜਾਬ ਪੁਲਸ ਦੀ ਟੀਮ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੁੱਡਾ ਕੁਰਾਲਾ ਵਿਖੇ ਪਹੁੰਚੀ।
ਪੰਜਾਬ 'ਚ 15 ਸਤੰਬਰ ਨੂੰ ਵਪਾਰੀ, ਕਿਸਾਨ ਤੇ ਕਾਮੇ ਕਰਨਗੇ ਚੱਕਾ ਜਾਮ
ਜਲੰਧਰ (ਐੱਨ. ਮੋਹਨ)— ਕੇਂਦਰ ਸਰਕਾਰ ਦੇ ਤਿੰਨ ਖੇਤੀ ਆਰਡੀਨੈਂਸਾਂ ਵਿਰੁੱਧ ਪੰਜਾਬ ਦੇ ਵਪਾਰੀ, ਕਿਸਾਨ ਅਤੇ ਕਾਮੇ ਇਕਜੁੱਟ ਹੋ ਗਏ ਹਨ। 15 ਸਤੰਬਰ ਨੂੰ ਪੰਜਾਬ 'ਚ ਕਿਸਾਨ, ਵਪਾਰੀ ਅਤੇ ਨਿੱਜੀ ਕਾਮੇ ਸੜਕਾਂ 'ਤੇ ਜਾਮ ਲਗਾਉਣਗੇ ਅਤੇ ਦਾਅਵਾ ਹੈ ਕਿ ਜਾਮ ਦੇ ਸਮੇਂ ਕੋਈ ਵੀ ਵਾਹਨ ਨੂੰ ਸੜਕ 'ਤੇ ਨਹੀਂ ਚੱਲਣ ਦਿੱਤਾ ਜਾਵੇਗਾ। ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 15 ਸਤੰਬਰ ਨੂੰ ਸੂਬੇ ਭਰ 'ਚ ਆੜ੍ਹਤੀ ਰੋਸ ਵਜੋ ਕੋਈ ਵੀ ਕਾਰੋਬਾਰ ਨਹੀਂ ਕਰਨਗੇ ਅਤੇ ਕਿਸਾਨਾਂ ਨਾਲ ਰੋਸ ਪ੍ਰਦਰਸ਼ਨ 'ਚ ਹਿੱਸਾ ਲੈਣਗੇ।
ਜਲੰਧਰ 'ਚ ਬੇਕਾਬੂ ਹੋਇਆ ਕੋਰੋਨਾ, 364 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 6 ਮਰੀਜ਼ਾਂ ਦੀ ਹੋਈ ਮੌਤ
ਜਲੰਧਰ,(ਰੱਤਾ) : ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਵੱਧਦੇ ਮਾਮਲੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਰੋਜ਼ਾਨਾ ਵੱਡੀ ਗਿਣਤੀ 'ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਜਲੰਧਰ 'ਚ ਵੀ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ, ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ 364 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ 6 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ।
ਕੋਰੋਨਾ ਦਾ ਸ਼ਿਕਾਰ ਹੋ ਰਹੇ ਪੱਤਰਕਾਰਾਂ ਲਈ ਜਲੰਧਰ ਦੇ ਡੀ. ਸੀ. ਨੇ ਚੁੱਕਿਆ ਅਹਿਮ ਕਦਮ
ਜਲੰਧਰ— ਕੋਰੋਨਾ ਦਾ ਸ਼ਿਕਾਰ ਹੋ ਰਹੇ ਪੱਤਰਕਾਰਾਂ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਉੱਚ ਪੱਧਰੀ ਕਮੇਟੀ ਦਾ ਐਲਾਨ ਕੀਤਾ ਹੈ।ਦਰਅਸਲ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦਾ ਇਕ ਵਫ਼ਦ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਿਆ ਸੀ, ਜਿੱਥੇ ਇਹ ਇਤਰਾਜ਼ ਜਤਾਇਆ ਗਿਆ ਸੀ ਕਿ ਮੀਡੀਆ ਦੇ ਪ੍ਰਤੀ ਪ੍ਰਸ਼ਾਸਨ ਦਾ ਰਵੱਈਆ ਠੀਕ ਨਹੀਂ ਰਿਹਾ ਹੈ। ਮੀਡੀਆ ਜਗਤ ਦੇ ਲੋਕ ਵੀ ਕੋਰੋਨਾ ਦੀ ਪਹਿਲੀ ਕਤਾਰ ਦੇ ਯੋਧਾ ਹਨ।