ਪੰਜਾਬ ਸਰਕਾਰ ਨੰਬਰਦਾਰਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰੇ : ਝਾਮਪੁਰ

Sunday, Feb 16, 2020 - 11:52 PM (IST)

ਪੰਜਾਬ ਸਰਕਾਰ ਨੰਬਰਦਾਰਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰੇ : ਝਾਮਪੁਰ

ਕਪੂਰਥਲਾ, (ਮੱਲ੍ਹੀ)- ਪੰਜਾਬ ਨੰਬਰਦਾਰ ਯੂਨੀਅਨ 643 ਦੀ ਸੂਬਾ ਪੱਧਰੀ ਮੀਟਿੰਗ ਸਥਾਨਕ ਸਟੇਟ ਗੁਰਦੁਆਰਾ ਸਾਹਿਬ ’ਚ ਹੋਈ। ਜਿਸ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਨੰਬਰਦਾਰ ਯੂਨੀਅਨ 643 ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਨੇ ਕਿਹਾ ਕਿ ਨੰਬਰਦਾਰ ਭਾਈਚਾਰੇ ਨਾਲ ਜੱਦੀ ਪੁਸ਼ਤੀ ਨੰਬਰਦਾਰੀ ਦੇ ਹੱਕ ਸਮੇਤ ਅਨੇਕਾਂ ਚੋਣ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਕੋਈ ਸਾਰ ਨਹੀਂ ਲਈ, ਜਿਸ ਕਾਰਣ ਨੰਬਰਦਾਰ ਭਾਈਚਾਰੇ ’ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੱਦੀ ਪੁਸ਼ਤੀ ਨੰਬਰਦਾਰੀ ਦਾ ਹੱਕ ਦੇਣ, ਮਾਣ ਭੱਤੇ ’ਚ ਵਾਧਾ ਕਰਨ, ਬੱਸ ਸਫਰ ਮੁਫਤ ਕਰਨ, ਤਹਿਸੀਲ ਜ਼ਿਲਾ ਤੇ ਸਟੇਟ ਪੱਧਰ ’ਤੇ ਨੰਬਰਦਾਰ ਭਵਨ ਉਸਾਰ ਕੇ ਦੇਣ ਆਦਿ ਵਰਗੀਆਂ ਮੰਗਾਂ ਨੂੰ ਮੰਨ ਕੇ ਜੇ ਕੈਪਟਨ ਸਰਕਾਰ ਇਕ ਮਹੀਨੇ ’ਚ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਨੰਬਰਦਾਰ ਭਾਈਚਾਰਾ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਯੂਨੀਅਨ ਦੇ ਜ਼ਿਲਾ ਤੇ ਤਹਿਸੀਲ ਪ੍ਰਧਾਨਾਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਸੰਘਰਸ਼ ਕਰਨ ਲਈ ਕਮਰਕੱਸੇ ਕੱਸ ਲੈਣ ਲਈ ਪ੍ਰੇਰਿਆ। ਮੀਟਿੰਗ ’ਚ ਸ਼ਾਮਲ ਨੰਬਰਦਾਰ ਯੂਨੀਅਨ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸੁਖਵੰਤ ਸਿੰਘ ਕੰਗ, ਸੂਬਾਈ ਮੀਤ ਪ੍ਰਧਾਨ ਅਜੀਤ ਸਿੰਘ ਬੱਬੇਹਾਲੀ, ਤੇਜਿੰਦਰ ਸਿੰਘ ਬੇਦੀ ਫਾਜ਼ਿਲਕਾ, ਓਮ ਦੱਤ ਮਹਿਤਾ ਪਠਾਨਕੋਟ, ਕੰਵਲਜੀਤ ਸਿੰਘ ਸੇਖੋਂ, ਜਗਦੀਪ ਸਿੰਘ ਯਸ਼ਪਾਲ, ਠਾਕੁਰ ਰਘੁਨਾਥ ਸਿੰਘ, ਤਰਸੇਮ ਸਿੰਘ ਕੰਬੋਵਾਲ, ਰਣ ਸਿੰਘ, ਅਮਰਜੀਤ ਸਿੰਘ ਅੰਮ੍ਰਿਤਸਰ, ਹਰਪਾਲ ਸਿੰਘ ਰੋਪਡ਼, ਗੁਰਦੀਪ ਸਿੰਘ ਘੁੰਮਣ ਕਪੂਰਥਲਾ, ਬਲਦੇਵ ਕ੍ਰਿਸ਼ਨ ਫਗਵਾਡ਼ਾ, ਰਣਜੀਤ ਸਿੰਘ ਸੁਲਤਾਨਪੁਰ ਲੋਧੀ, ਸਤਨਾਮ ਸਿੰਘ ਉੱਪਲ, ਜੰਗ ਸਿੰਘ ਪਟਿਆਲਾ, ਗੁਰਵਿੰਦਰ ਸਿੰਘ ਸੋਹੀ ਭੁਲੱਥ, ਬਲਵੰਤ ਸਿੰਘ ਕੋਟ ਕਰਾਰ ਖਾਂ, ਕਰਮ ਸਿੰਘ ਪੱਡਾ, ਜਰਨੈਲ ਸਿੰਘ ਬਾਜਵਾ, ਸਰਬਜੀਤ ਸਿੰਘ ਚਾਨਾ, ਜਸਪ੍ਰੀਤ ਸਿੰਘ, ਦੇਵੀ ਪ੍ਰਕਾਸ਼, ਅਤਰ ਸਿੰਘ, ਦਲਜੀਤ ਸਿੰਘ, ਅਜੈਬ ਸਿੰਘ ਆਦਿ ਨੰਬਰਦਾਰਾਂ ਨੇ ਇਕ ਸੁਰ ’ਚ ਕਿਹਾ ਕਿ ਉਹ ਆਪਣੀਆਂ ਭਖਦੀਆਂ ਮੰਗਾਂ ਨੂੰ ਮਨਵਾਉਣ ਲਈ ਸੂਬਾ ਕਮੇਟੀ ਵੱਲੋਂ ਲਡ਼ੇ ਜਾਣ ਵਾਲੇ ਸੰਘਰਸ਼ ਦੇ ਹਰ ਹੁਕਮ ਦੀ ਇਨ-ਬਿਨ ਪਾਲਣਾ ਕੀਤੀ ਜਾਵੇਗੀ। ਨੰਬਰਦਾਰਾਂ ਦੀ ਉਕਤ ਮੀਟਿੰਗ ਦੀ ਵਿਸ਼ੇਸ਼ਤਾ ਇਹ ਰਹੀ ਕਿ ਪੰਜਾਬ ਨੰਬਰਦਾਰ ਯੂਨੀਅਨ (ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ) ਦੇ ਜ਼ਿਲਾ ਪ੍ਰਧਾਨ ਬਲਰਾਮ ਸਿੰਘ ਨੇ ਏਕਤਾ ਦਾ ਸਬੂਤ ਦਿੰਦਿਆਂ ਮੀਟਿੰਗ ’ਚ ਸਾਥੀ ਨੰਬਰਦਾਰਾਂ ਸਮੇਤ ਸ਼ਮੂਲੀਅਤ ਕਰਦਿਆਂ ਹੱਕਾਂ ਤੇ ਅਧਿਕਾਰਾਂ ਲਈ ਮਿਲਜੁਲ ਕੇ ਸੰਘਰਸ਼ ਲਡ਼ਨ ਦਾ ਭਰੋਸਾ ਦਿੱਤਾ।


author

Bharat Thapa

Content Editor

Related News