ਪੰਜਾਬ ਦੇ ਡੀ. ਜੀ. ਪੀ. ਸਪੈਸ਼ਲ ਬਰਾਂਚ ਸੰਜੀਵ ਕਾਲੜਾ ਬਾਬਾ ਸੁਖਦੇਵ ਸਿੰਘ ਬੇਦੀ ਵੱਲੋਂ ਸਨਮਾਨਤ

Friday, Jan 22, 2021 - 05:05 PM (IST)

ਪੰਜਾਬ ਦੇ ਡੀ. ਜੀ. ਪੀ. ਸਪੈਸ਼ਲ ਬਰਾਂਚ ਸੰਜੀਵ ਕਾਲੜਾ ਬਾਬਾ ਸੁਖਦੇਵ ਸਿੰਘ ਬੇਦੀ ਵੱਲੋਂ ਸਨਮਾਨਤ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਪੰਜਾਬ ਦੇ ਨਵ ਨਿਯੁਕਤ ਡੀ. ਜੀ. ਪੀ (ਸਪੈਸ਼ਲ ਬਰਾਂਚ) ਸੰਜੀਵ ਕਾਲੜਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 16ਵੀਂ ਪੀੜ੍ਹੀ ਵਿੱਚੋਂ ਬਾਬਾ ਸੁਖਦੇਵ ਸਿੰਘ ਬੇਦੀ ਡੇਰਾ ਬਾਬਾ ਨਾਨਕ ਵਾਲਿਆਂ ਦਾ ਉਚੇਚੇ ਤੌਰ ਸਨਮਾਨਤ ਕੀਤਾ। 

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ
ਇਸ ਮੌਕੇ ਪੰਜਾਬ ਰਾਜ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਕੀਤੇ ਗਏ ਸਨਮਾਨ  ਦੌਰਾਨ ਸੰਬੋਧਨ ਕਰਦਿਆਂ ਬਾਬਾ ਸੁਖਦੇਵ ਸਿੰਘ ਬੇਦੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸ੍ਰੀ ਸੰਜੀਵ ਕਾਲੜਾ ਇਕ ਬਹੁਤ ਕੁਸ਼ਲ ਪ੍ਰਬੰਧਕ ਅਤੇ ਈਮਾਨਦਾਰ ਸ਼ਖਸੀਅਤ ਹਨ। ਉਨ੍ਹਾਂ ਨੇ ਇਸ ਮੌਕੇ ਕਾਲੜਾ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਅਤੇ ਸ੍ਰੀ ਕਾਲੜਾ ਸਾਹਿਬ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਅਤੇ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਤ ਕੀਤਾ। ਇਸ ਮੌਕੇ  ਡਾ. ਸੁਖਵਿੰਦਰ ਸਿੰਘ ਬੇਦੀ, ਡਾ. ਜਸ਼ਨਜੋਤ ਸਿੰਘ ਬੇਦੀ ਅਤੇ ਹੋਰ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ :  ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ


author

shivani attri

Content Editor

Related News