ਕਰਫਿਊ ਦੌਰਾਨ ਬੈਂਕ ਤੇ ਦੁਕਾਨਾਂ ਸਾਹਮਣੇ ਹੋਇਆ ਲੋਕਾਂ ਦਾ ਇਕੱਠ, ਪੁਲਸ ਪ੍ਰਸ਼ਾਸਨ ਖਾਮੋਸ਼

Tuesday, Apr 07, 2020 - 04:32 PM (IST)

ਕਰਫਿਊ ਦੌਰਾਨ ਬੈਂਕ ਤੇ ਦੁਕਾਨਾਂ ਸਾਹਮਣੇ ਹੋਇਆ ਲੋਕਾਂ ਦਾ ਇਕੱਠ, ਪੁਲਸ ਪ੍ਰਸ਼ਾਸਨ ਖਾਮੋਸ਼

ਗੜ੍ਹਦੀਵਾਲਾ/ਭੂੰਗਾ (ਭਟੋਆ)— ਦੇਸ਼ 'ਚ ਫੈਲੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ 'ਚ ਕਰਫਿਊ ਲੱਗਾ ਹੋਇਆ ਹੈ। ਇਸ ਦੌਰਾਨ ਪੰਜਾਬ ਨੈਸ਼ਨਲ ਬੈਂਕ ਭੂੰਗਾ ਦੇ ਅੰਦਰ ਅਤੇ ਬਾਹਰ ਅਤੇ ਭੂੰਗਾ ਅੱਡੇ 'ਤੇ ਕੁਝ ਦੁਕਾਨਾਂ 'ਤੇ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਜਦਕਿ ਪੰਜਾਬ ਸਰਕਾਰ ਵੱਲੋਂ ਰੌਲਾ ਪਾਇਆ ਜਾ ਰਿਹਾ ਹੈ ਕਿ ਲੋਕਾਂ ਦਾ ਇਕੱਠ ਨਾ ਕਰਨ ਦਿੱਤਾ ਜਾਵੇ ਪਰ ਇਥੇ ਤਾਂ ਸ਼ਰੇਆਮ ਕਰਫਿਊ ਦੀ ਉਲੰਘਣਾ ਕਰਕੇ ਕੋਰੋਨਾ ਨੂੰ ਵਾਧਾ ਦਿੱਤਾ ਜਾ ਰਿਹਾ ਹੈ, ਜਿਸ ਨਾਲ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ।

ਇਹ ਵੀ ਪੜ੍ਹੋ:  ਰੂਪਨਗਰ: ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)

ਜੇਕਰ ਭੀੜ ਇਸੇ ਤਰ੍ਹਾਂ ਇਕੱਠੀ ਹੁੰਦੀ ਰਹੀ ਤਾਂ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਡਿਮਾਂਡ 'ਤੇ ਨਕਦੀ ਦਾ ਪ੍ਰਬੰਧ ਘਰ ਤੱਕ ਕੀਤਾ ਜਾਵੇ। ਇਸੇ ਤਰ੍ਹਾਂ ਮੈਡੀਕਲ ਅਤੇ ਕਰਿਆਨਾ ਸਟੋਰ ਵਾਲਿਆਂ ਨੂੰ ਘਰ ਤੱਕ ਡਿਲਿਵਰੀ ਦੇਣ ਲਈ ਸਰਕਾਰ ਵੱਲੋਂ ਪਾਸ ਜਾਰੀ ਕੀਤੇ ਗਏ ਹਨ ਪਰ ਘਰ ਤੱਕ ਡਲਿਵਰੀ ਦੇਣ ਦੀ ਬਜਾਏ ਦੁਕਾਨਾਂ ਤੋਂ ਹੀ ਗਾਹਕ ਭੁਗਤਾਏ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ:  ਕੋਰੋਨਾ ਦਾ ਖੌਫ, ਜਦੋਂ ਵਿਅਕਤੀ ਦੀ ਮੌਤ ਹੋਣ 'ਤੇ ਪਰਿਵਾਰ ਨੇ ਮ੍ਰਿਤਕ ਦਾ ਟੈਸਟ ਕਰਨ ਲਈ ਕਿਹਾ

ਕੀ ਕਹਿਣੈ ਬੀ. ਡੀ. ਪੀ. ਓ. ਪ੍ਰਦੀਪ ਦਾ
ਜਦੋਂ ਫੋਨ 'ਤੇ ਬੀ. ਡੀ. ਪੀ. ਓ. ਭੂੰਗਾ ਪ੍ਰਦੀਪ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੇਰੇ ਧਿਆਨ ਵਿਚ ਨਹੀਂ ਸੀ। ਮੈਂ ਹੁਣੇ ਹੀ ਪੰਜਾਬ ਨੈਸ਼ਨਲ ਬੈਂਕ ਭੂੰਗਾ ਦੇ ਮੈਨੇਜਰ ਨਾਲ ਗੱਲ ਕਰਦਾ ਹਾਂ। ਜਦੋਂ ਦੁਕਾਨਾਂ 'ਤੇ ਲੋਕਾਂ ਦੇ ਇਕੱਠ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦੁਕਾਨਾਂ 'ਤੇ ਸਾਮਾਨ ਨਹੀਂ ਵੇਚਿਆ ਜਾ ਸਕਦਾ। ਦੁਕਾਨ ਵਾਲਿਆਂ ਨੂੰ ਘਰ ਤੱਕ ਸਪਲਾਈ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜੇਕਰ ਲੋਕਾਂ ਦਾ ਇਕੱਠ ਦੁਕਾਨਾਂ ਜਾਂ ਹੋਰ ਸਥਾਨਾਂ 'ਤੇ ਹੁੰਦਾ ਹੈ ਤਾਂ ਪੁਲਸ ਪ੍ਰਸ਼ਾਸਨ ਨੇ ਇਸ ਨੂੰ ਕੰਟਰੋਲ ਕਰਨਾ ਹੈ। ਮੈਂ ਇਸ ਸਬੰਧੀ ਪੁਲਸ ਚੌਕੀ ਭੂੰਗਾ ਦੇ ਇੰਚਾਰਜ ਨਾਲ ਗੱਲਬਾਤ ਕਰਦਾ ਹਾਂ।

ਇਹ ਵੀ ਪੜ੍ਹੋ:  ਸਿਹਤ ਮੰਤਰੀ ਨੇ ਮੰਨਿਆ, ਭਾਈ ਨਿਰਮਲ ਸਿੰਘ ਦੇ ਮੁੱਢਲੇ ਇਲਾਜ 'ਚ ਹੋਈ ਸੀ ਕੋਤਾਹੀ

ਕੀ ਕਹਿਣਾ ਹੈ ਪੁਲਸ ਚੌਕੀ ਭੂੰਗਾ ਦੇ ਇੰਚਾਰਜ ਦਾ
ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਸਮੇਂ ਫੀਲਡ ਵਿਚ ਗਸ਼ਤ 'ਤੇ ਹਾਂ। ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ


author

shivani attri

Content Editor

Related News