ਮੰਤਰੀ ਦੀ ਰਿਹਾਇਸ਼ ਅੱਗੇ 16 ਜਨਵਰੀ ਨੂੰ ਪੱਕਾ ਮੋਰਚਾ ਲਾਏਗਾ ਜਲ ਸਪਲਾਈ ਯੂਨੀਅਨ

Thursday, Jan 14, 2021 - 05:10 PM (IST)

ਮੰਤਰੀ ਦੀ ਰਿਹਾਇਸ਼ ਅੱਗੇ 16 ਜਨਵਰੀ ਨੂੰ ਪੱਕਾ ਮੋਰਚਾ ਲਾਏਗਾ ਜਲ ਸਪਲਾਈ ਯੂਨੀਅਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (26) ਬ੍ਰਾਂਚ ਟਾਂਡਾ ਦੀ ਇਕ ਵਿਸ਼ੇਸ਼ ਮੀਟਿੰਗ ਸ਼ਿਮਲਾ ਪਹਾੜੀ ਪਾਰਕ ਟਾਂਡਾ ਵਿਖੇ ਹੋਈ। ਬ੍ਰਾਂਚ ਪ੍ਰਧਾਨ ਮਨਪ੍ਰੀਤ ਸਿੰਘ ਅਤੇ ਬ੍ਰਾਂਚ ਜਨਰਲ ਸਕੱਤਰ ਪ੍ਰਦੀਪ ਸਿੰਘ ਖੱਖ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਜਥੇਬੰਦੀ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਆਗੂਆਂ ਨੇ ਆਖਿਆ ਕਿ ਵਿਭਾਗ ਦੇ ਸਕੱਤਰ ਨਾਲ ਹੋਈ ਚੰਡੀਗੜ੍ਹ ਵਿੱਚ ਮੀਟਿੰਗ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ, ਜਿਸ ਤੋਂ ਬਾਅਦ ਸਟੇਟ ਬਾਡੀ ਵੱਲੋਂ ਫ਼ੈਸਲਾ ਲਿਆ ਗਿਆ ਕਿ ਜੋ ਉਡੀਕ ਮੋਰਚਾ ਮਲੇਰਕੋਟਲਾ ਵਿਖੇ ਜਲ ਸਪਲਾਈ ਮੰਤਰੀ ਦੀ ਰਿਹਾਇਸ਼ ਦੇ ਕੋਲ ਚੱਲ ਰਿਹਾ ਹੈ, ਉਹ ਹੁਣ 16 ਜਨਵਰੀ ਨੂੰ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ 

ਇਨ੍ਹਾਂ ਕਿਹਾ ਕਿ ਵਿਭਾਗ ਦੀ ਮੈਨੇਜਮੈਂਟ ਵੱਲੋਂ ਜਥੇਬੰਦੀ ਅੱਗੇ ਆਊਟਸੋਰਸਿੰਗ ਏਜੰਸੀ ਹੇਠ ਹੋਰ ਕੰਮ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਜਦੋਂ ਕਿ ਜਥੇਬੰਦੀ ਇਸ ਦਾ ਸ਼ੁਰੂ ਤੋਂ ਹੀ ਵਿਰੋਧ ਕਰ ਰਹੀ ਹੈ। ਜਥੇਬੰਦੀ ਮੰਗ ਕਰਦੀ ਆ ਰਹੀ ਹੈ ਕਿ ਕਾਮਿਆਂ ਨਾਲ ਸਿੱਧਾ ਵਿਭਾਗੀ ਕੰਟਰੈਕਟ ਜਾ ਬੈਕਡੋਰ ਮਸਟਰੋਲ ਜਾਰੀ ਕੀਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ 'ਚ ਆ ਸਕਦੀਆਂ ਨੇ ਰੁਕਾਵਟਾਂ

ਉਨ੍ਹਾਂ ਆਖਿਆ ਕਿ ਜਥੇਬੰਦੀ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ 21 ਅਤੇ 22 ਜਨਵਰੀ ਨੂੰ ਹੁਸ਼ਿਆਰਪੁਰ ਵਿੱਚ ਹੋ ਰਹੇ ਰੋਸ ਵਿਖਾਵੇ ਵਿੱਚ ਟਾਂਡਾ ਬ੍ਰਾਂਚ ਦੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚਣਗੇ। ਇਸ ਮੌਕੇ ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਬਲਜਿੰਦਰ ਸਿੰਘ, ਰਮਨ ਸੈਣੀ, ਗੁਰਮੀਤ ਸਿੰਘ, ਰਣਜੀਤ ਕੁਮਾਰ ਆਦਿ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ


author

rajwinder kaur

Content Editor

Related News