120 ਫੁੱਟੀ ਰੋਡ ’ਤੇ ਪੁੱਡਾ ਜ਼ਮੀਨ ਦੀ ਹੋਵੇਗੀ ਚਾਰਦੀਵਾਰੀ

11/17/2018 6:54:39 AM

ਜਲੰਧਰ, (ਖੁਰਾਣਾ)– 120 ਫੁੱਟੀ ਰੋਡ ’ਤੇ ਵੱਧਦੀ ਕੂੜੇ ਅਤੇ  ਟ੍ਰੈਫਿਕ ਦੀ ਸਮੱਸਿਆ ਨੂੰ ਵੇਖਦਿਆਂ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਇਨ੍ਹਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ਦੇ ਤਹਿਤ ਅੱਜ ਉਨ੍ਹਾਂ ਪੁੱਡਾ ਦੇ ਸੀ. ਏ. ਅਤੇ ਨਿਗਮ ਦੇ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਮੌਕੇ ’ਤੇ ਬੁਲਾ ਕੇ ਉਨ੍ਹਾਂ ਨੂੰ 120 ਫੁੱਟੀ ਰੋਡ ਦੀ ਬੁਰੀ ਹਾਲਤ ਵਿਖਾਈ।
ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ 120 ਫੁੱਟੀ ਰੋਡ ’ਤੇ ਭਾਰੀ ਮਾਤਰਾ ’ਚ ਕੂੜਾ ਸੁੱਟਿਆ ਜਾਂਦਾ ਹੈ ਅਤੇ ਇਸ  ਸਮੇਂ ਵੀ ਉਥੇ ਹਜ਼ਾਰਾਂ ਟਨ ਕੂੜਾ ਇਧਰ-ਉਧਰ ਖਿਲਰਿਆ ਹੋਇਆ ਹੈ। ਸੜਕ ਦੇ ਕਿਨਾਰੇ ਬੇਤਰਤੀਬੇ ਢੰਗ ਨਾਲ ਸਬਜ਼ੀ ਮੰਡੀ ਲੱਗਦੀ ਹੈ, ਜਿਸ ਕਾਰਨ ਬਾਬੂ ਜਗਜੀਵਨ ਰਾਮ ਚੌਕ ਦੇ ਕੋਲ ਅਕਸਰ ਟ੍ਰੈਫਿਕ ਜਾਮ ਰਹਿੰਦਾ ਹੈ। ਲੋਕਾਂ ਨੇ ਕੂੜੇ ਅਤੇ ਟ੍ਰੈਫਿਕ ਜਾਮ ਬਾਰੇ ਡਿਪਟੀ ਮੇਅਰ ਨੂੰ ਸ਼ਿਕਾਇਤਾਂ ਕੀਤੀਆਂ ਸਨ, ਜਿਨ੍ਹਾਂ ਨੇ ਅੱਜ ਉੱਚ ਅਧਿਕਾਰੀਆਂ ਨੂੰ ਉਥੇ ਬੁਲਾ ਕੇ ਹਾਲਾਤ ਵਿਖਾਏ।
ਡਿਪਟੀ ਮੇਅਰ ਦੀ ਮੰਗ ’ਤੇ ਸ਼੍ਰੀ ਸਾਰੰਗਲ ਨੇ ਪੁੱਡਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੁੱਡਾ ਦੀ ਜ਼ਮੀਨ ਦੀ ਚਾਰਦੀਵਾਰੀ ਕਰਵਾਈ ਜਾਵੇ ਅਤੇ ਉਥੇ ਜੋ ਪਾਰਕ ਸਾਈਡ ਹੈ, ਉਸਦੇ ਵੀ ਟੈਂਡਰ ਲਾ ਕੇ ਉਸਨੂੰ ਵਿਕਸਿਤ ਕੀਤਾ ਜਾਵੇ। 
ਇਸ ਦੌਰਾਨ ਡਿਪਟੀ ਮੇਅਰ ਨੇ ਦੱਸਿਆ ਕਿ ਸਬਜ਼ੀ ਮੰਡੀ ਨੂੰ ਝੁੱਗੀਆਂ ਦੇ ਨੇੜੇ ਸ਼ਿਫਟ ਕਰਨ ਦੀ ਯੋਜਨਾ ਹੈ ਤਾਂ ਜੋ ਇਸ ਇਲਾਕੇ ਬਾਰੇ ਕੋਈ ਪਲਾਨ ਬਣਾਇਆ ਜਾ ਸਕੇ। ਇਸ ਮੌਕੇ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ, ਕਾਲਾ ਜੁਲਕਾ, ਰੌਣਕ ਸਿੰਘ, ਪਿੰਕੀ ਜੁਲਕਾ ਤੇ ਹੋਰ ਅਧਿਕਾਰੀ ਮੌਜੂਦ ਸਨ।
 


Related News