ਜਲੰਧਰ ’ਚ ਨਿੱਜੀ ਸਕੂਲ ਦੇ ਚੌਂਕੀਦਾਰ ਦੀ ਸ਼ੱਕੀ ਹਾਲਾਤ ’ਚ ਮੌਤ

4/19/2021 3:45:54 PM

ਜਲੰਧਰ (ਸੋਨੂੰ)- ਜਲੰਧਰ ’ਚ ਅੱਜ ਇਕ ਨਿੱਜੀ ਸਕੂਲ ਦੇ ਚੌਂਕੀਦਾਰ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਉਸ ਦੀ ਲਾਸ਼ ਸਕੂਲ ’ਚ ਵੀ ਉਸ ਦੀ ਇਕ ਰਿਹਾਇਸ਼ ’ਚੋਂ ਮਿਲੀ। ਅੰਬਿਕਾ ਸ਼ਰਮਾ ਸਕੂਲ ਦੀ ਪਿ੍ਰੰਸੀਪਲ ਨੇ ਦੱਸਿਆ ਕਿ ਕਮਾਤਾ ਪ੍ਰਸਾਦ ਚੌਂਕੀਦਾਰ 2019 ਤੋਂ ਇਥੇ ਚੌਂਕੀਦਾਰੀ ਅਤੇ ਮਾਲੀ ਦਾ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ : ਜਲੰਧਰ: ਮਾਡਲਿੰਗ ਦੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਸਾਢੇ 3 ਸਾਲ ਦਾ ਪ੍ਰਤਯਕਸ਼, ਆ ਰਹੇ ਵੱਡੇ ਆਫ਼ਰ

PunjabKesari

ਕੱਲ੍ਹ ਹੀ ਉਸ ਨੇ ਇਕ ਕਮੇਟੀ ਚੁੱਕੀ ਸੀ, ਜਿਸ ’ਚ ਉਸ ਨੂੰ ਕੁਝ ਪੈਸੇ ਮਿਲੇ ਸਨ। ਉਨ੍ਹਾਂ ਦੱਸਿਆ ਕਿ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਅਤੇ ਇਸ ਮਾਮਲੇ ਸਬੰਧੀ ਚੌਂਕੀਦਾਰ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ

PunjabKesari

ਏ. ਸੀ. ਪੀ. ਮਾਡਲ ਟਾਊਨ ਜਲੰਧਰ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਮਾਤਾ ਪ੍ਰਸਾਦ ਨਾਮ ਦਾ ਇਹ ਚੌਂਕੀਦਾਰ ਪਿਛਲੇ 2 ਸਾਲ ਤੋਂ ਸਕੂਲ ’ਚ ਕੰਮ ਕਰ ਰਿਹਾ ਸੀ ਅਤੇ ਅੱਜ ਉਨ੍ਹਾਂ ਨੂੰ ਸਕੂਲ ਤੋਂ ਫੋਨ ਆਇਆ ਕਿ ਉਸ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਚੁੱਕੀ ਹੈ। ਪੁਲਸ ਅਧਿਕਾਰੀ ਅਨੁਸਾਰ ਮੌਕੇ ’ਤੇ ਪਹੁੰਚਣ ਤੋਂ ਬਾਅਦ ਵੇਖਿਆ ਕਿ ਕਮਾਤਾ ਪ੍ਰਸਾਦ ਆਪਣੀ ਮੰਜੇ ਤੋਂ ਜ਼ਮੀਨ ਹੇਠਾ ਉਲਟਾ ਡਿੱਗਿਆ ਹੋਇਆ  ਅਤੇ ਉਸ ਦੇ ਨੱਕ ’ਚੋਂ ਖ਼ੂਨ ਨਿਕਲ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor shivani attri