ਨਿੱਜੀ ਬੱਸਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਦੁਸ਼ਵਾਰੀਆਂ ਦਾ ਕਰਨਾ ਪਿਆ ਸਾਹਮਣਾ

08/09/2022 10:39:12 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਪ੍ਰਾਈਵੇਟ ਬੱਸਾਂ ਦੇ ਸੰਚਾਲਕਾਂ ਵੱਲੋਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚਲਦੇ ਟਾਂਡਾ ਬੱਸ ਅੱਡੇ ’ਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਖੜੀਆਂ ਰਹੀਆਂ ਅਤੇ ਹਾਈਵੇ ’ਤੇ ਵੀ ਸਿਰਫ ਘੱਟ ਗਿਣਤੀ ਵਿਚ ਸਰਕਾਰੀ ਬੱਸਾਂ ਹੀ ਚੱਲ ਰਹੀਆਂ ਸਨ। ਹੜਤਾਲ ਕਾਰਨ ਲੋਕਾਂ ਨੂੰ ਦਿਨ ਭਰ ਕਾਫੀ ਪ੍ਰੇਸ਼ਾਨੀ ਝੱਲਣੀ ਪਵੇਗੀ, ਕਿਉਂਕਿ ਕੋਈ ਵੀ ਬੱਸ ਨਹੀਂ ਚੱਲੇਗੀ। ਜ਼ਿਆਦਾਤਰ ਪਿੰਡਾਂ ਵੱਲ ਪ੍ਰਾਈਵੇਟ ਕੰਪਨੀ ਦੀਆਂ ਮਿੰਨੀ ਬੱਸਾਂ ਦੇ ਰੂਟ ’ਤੇ ਹਨ। ਅਜਿਹੇ ਵਿੱਚ  ਨਗਰ ਦਾ  ਪਿੰਡਾਂ ਨਾਲ ਸੰਪਰਕ ਇੱਕ ਦਿਨ ਲਈ ਟੁੱਟ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ: ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ

ਇਸ ਤੋਂ ਇਲਾਵਾ ਜਲੰਧਰ ਪਠਾਨਕੋਟ, ਟਾਂਡਾ ਹੁਸ਼ਿਆਰਪੁਰ, ਟਾਂਡਾ ਕਪੂਰਥਲਾ ਅਤੇ ਟਾਂਡਾ ਅੰਮ੍ਰਿਤਸਰ, ਟਾਂਡਾ ਬਟਾਲਾ ਗੁਰਦਸਪੁਰ ਆਦਿ ਕਈ ਰੂਟ ਅਜਿਹੇ ਹਨ, ਜਿੱਥੇ ਜ਼ਿਆਦਾਤਰ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਚੱਲਦੀਆਂ ਹਨ। ਰੋਡਵੇਜ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਘੱਟ ਹੋਣ ਕਰਕੇ ਭਾਵੇਂ ਇਨ੍ਹਾਂ ਰੂਟਾਂ ’ਤੇ ਸਰਕਾਰੀ ਬੱਸਾਂ ਵੀ ਹਨ ਪਰ ਇਨ੍ਹਾਂ ਦੀ ਗਿਣਤੀ ਬਹੁਤੀ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਜਨਾਨੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਤੋਂ ਪ੍ਰਾਈਵੇਟ ਬੱਸ ਅਪਰੇਟਰ ਖੁਸ਼ ਨਹੀਂ ਹਨ। ਇਸ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖ਼ਿਲਾਫ਼ 9 ਅਗਸਤ ਨੂੰ ਪ੍ਰਾਈਵੇਟ ਮਿੰਨੀ ਅਤੇ ਵੱਡੀਆਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਦੇ ਆਗੂਆਂ ਅਤੇ ਮਿੰਨੀ ਬੱਸ ਅਪ੍ਰੇਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੱਬੂ, ਟਰਾਂਸਪੋਰਟ ਆਗੂ ਸੁਰਿੰਦਰ ਸਿੰਘ ਗੁਰਾਇਆ, ਜਸਵੀਰ ਸਿੰਘ ਦਸੂਹਾ ਨੇ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਜਨਾਨੀਆਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਕਾਰਨ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਤੋਂ ਪਹਿਲਾਂ ਨੋਟਬੰਦੀ ਅਤੇ ਕੋਰੋਨਾ ਮਹਾਮਾਰੀ ਕਾਰਨ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਹੁਣ ਡੀਜ਼ਲ ਤੇ ਪੈਟਰੋਲ ਮਹਿੰਗਾ ਹੋਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਕਾਰਨ ਉਹ ਸੜਕਾਂ ’ਤੇ ਉਤਰਨ ਲਈ ਮਜਬੂਰ ਹਨ।

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ


rajwinder kaur

Content Editor

Related News