ਸਖ਼ਤੀ ਬਣੀ ਰਾਹਤ : ਬਿਜਲੀ ਕੁਨੈਕਸ਼ਨ ਕੱਟੇ ਬਿਨਾਂ ਡਿਫਾਲਟਰਾਂ ਤੋਂ 97 ਲੱਖ ਦੀ ਰਿਕਵਰੀ

09/30/2020 10:19:12 AM

ਜਲੰਧਰ (ਪੁਨੀਤ)— ਪਾਵਰ ਨਿਗਮ ਵੱਲੋਂ ਕੀਤੀ ਜਾ ਰਹੀ ਸਖ਼ਤੀ ਮਹਿਕਮੇ ਲਈ ਰਾਹਤ ਬਣ ਰਹੀ ਹੈ ਕਿਉਂਕਿ ਖ਼ਪਤਕਾਰ ਜਾਗਰੂਕ ਹੋ ਕੇ ਆਪਣੇ ਬਿੱਲ ਜਮ੍ਹਾ ਕਰਵਾਉਣ ਲੱਗੇ ਹਨ। ਇਸੇ ਲੜੀ ਤਹਿਤ ਜਲੰਧਰ ਸਰਕਲ 'ਚ ਡਿਫਾਲਟਰ ਖ਼ਪਤਕਾਰਾਂ ਤੋਂ ਰਿਕਵਰੀ ਲਈ ਗਈਆਂ ਟੀਮਾਂ ਨੂੰ ਬਿਨਾਂ ਬਿਜਲੀ ਦੇ ਕੁਨੈਕਸ਼ਨ ਕੱਟੇ 97 ਲੱਖ ਦੀ ਰਿਕਵਰੀ ਹੋਈ। ਲੋਕਾਂ ਵੱਲੋਂ ਟੀਮਾਂ ਨੂੰ ਜਮ੍ਹਾ ਕਰਵਾਏ ਬਿੱਲਾਂ ਦੀਆਂ ਰਸੀਦਾਂ ਦਿਖਾਈਆਂ ਜਾ ਰਹੀਆਂ ਹਨ ਤਾਂ ਕਿ ਮਹਿਕਮੇ ਦੀ ਡਿਫਾਲਟਰ ਸੂਚੀ 'ਚੋਂ ਉਹ ਆਪਣਾ ਨਾਂ ਕਟਵਾ ਸਕਣ।

ਅਧਿਕਾਰੀਆਂ ਨੇ ਕਿਹਾ ਕਿ ਮਾਡਲ ਟਾਊਨ ਅਤੇ ਵੈਸਟ ਡਿਵੀਜ਼ਨਾਂ 'ਚ ਵੀ ਡੇਢ ਦਰਜਨ ਖ਼ਪਤਕਾਰਾਂ ਨੇ ਬਿੱਲ ਜਮ੍ਹਾ ਕਰਵਾਉਣ ਦੀਆਂ ਰਸੀਦਾਂ ਦਿਖਾਈਆਂ। ਉਨ੍ਹਾਂ ਕਿਹਾ ਕਿ ਮੰਗਲਵਾਰ ਦਾ ਦਿਨ ਸੁਖਮਈ ਰਿਹਾ ਕਿਉਂਕਿ ਸਟਾਫ ਨੂੰ ਜ਼ਿਆਦਾ ਸਖ਼ਤੀ ਨਹੀਂ ਕਰਨੀ ਪਈ। ਜੇਕਰ ਲੋਕ ਇਸੇ ਤਰ੍ਹਾਂ ਆਪਣੇ ਬਿੱਲ ਜਮ੍ਹਾ ਕਰਵਾ ਦੇਣ ਤਾਂ ਉਨ੍ਹਾਂ ਨੂੰ ਖ਼ਪਤਕਾਰਾਂ ਦੇ ਘਰਾਂ 'ਚ ਜਾ ਕੇ ਬਿੱਲ ਮੰਗਣ ਦੀ ਜ਼ਰੂਰਤ ਹੀ ਨਹੀਂ ਪਵੇਗੀ।


shivani attri

Content Editor

Related News