ਪਾਵਰ ਨਿਗਮ ਮਾਡਲ ਟਾਊਨ ਡਿਵੀਜ਼ਨ ਦਫ਼ਤਰ ਦੇ ''ਨਾਮ ਬੜੇ, ਦਰਸ਼ਨ ਛੋਟੇ'', ਤਸਵੀਰਾਂ ''ਚ ਵੇਖੋ ਹਾਲਾਤ

12/02/2020 12:20:32 PM

ਜਲੰਧਰ (ਪੁਨੀਤ)— ਪਾਵਰ ਨਿਗਮ ਕਰੋੜਾਂ ਰੁਪਏ ਦੇ ਖ਼ਰਚ ਨਾਲ ਆਪਣੇ ਸਿਸਟਮ ਨੂੰ ਸੁਧਾਰਨ ਦੇ ਦਾਅਵੇ ਕਰਦਾ ਹੈ ਪਰ ਸੱਚਾਈ ਮਹਿਕਮੇ ਦੀ ਦਫ਼ਤਰਾਂ 'ਚ ਜਾ ਕੇ ਵੇਖੀ ਜਾ ਸਕਦੀ ਹੈ, ਜੋ ਕਿ ਦਰਦ ਭਰੇ ਹਾਲਾਤ ਨੂੰ ਖੁਦ-ਬ-ਖੁਦ ਬਿਆਨ ਕਰਦੀ ਹੈ। ਜਲੰਧਰ 'ਚ ਪਾਵਰ ਨਿਗਮ ਦੀਆਂ 4 ਡਿਵੀਜ਼ਨਾਂ ਹਨ, ਜਿਨ੍ਹਾਂ 'ਚੋਂ ਮਾਡਲ ਟਾਊਨ ਡਿਵੀਜ਼ਨ ਸਭ ਤੋਂ ਵੱਡਾ ਪਾਸ਼ ਇਲਾਕਾ ਆਉਂਦਾ ਹੈ ਪਰ ਇਸ ਡਿਵੀਜ਼ਨ ਦਫ਼ਤਰ ਦੇ ਹਾਲਾਤ ਇਹੋ-ਜਿਹੇ ਹਨ, ਜਿਹੋ-ਜਿਹੇ ਕਿਸੇ ਪਿਛੜੇ ਇਲਾਕੇ ਦੇ ਦਫ਼ਤਰ ਦੇ ਵੀ ਨਹੀਂ ਹੁੰਦੇ।

ਇਹ ਵੀ ਪੜ੍ਹੋ: ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ

PunjabKesari

ਬੂਟਾ ਮੰਡੀ ਸਥਿਤ ਪਾਵਰ ਨਿਗਮ ਦੇ ਮਾਡਲ ਟਾਊਨ ਡਿਵੀਜ਼ਨ ਦਫ਼ਤਰ 'ਚ ਜਨਤਾ ਲਈ ਸਹੂਲਤਾਂ ਨਾਂਹ ਦੇ ਬਰਾਬਰ ਨਜ਼ਰ ਆਉਂਦੀਆਂ ਹਨ। ਇਥੇ ਵੇਕ ਕੇ ਅਜਿਹਾ ਨਹੀਂ ਜਾਪਦਾ ਕਿ ਇਹ ਮਾਡਲ ਟਾਊਨ ਡਿਵੀਜ਼ਨ ਦਾ ਦਫ਼ਤਰ ਹੈ। ਇਥੇ ਨਿਯਮਾਂ ਦੀ ਵੀ ਕੋਈ ਪ੍ਰਵਾਹ ਨਹੀਂ ਦਿਸਦੀ। ਚਾਹ ਬਣਾਉਣ ਲਈ ਹੀਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਿ ਭਾਂਡੇ ਆਦਿ ਮੀਟਰ ਬਾਕਸ 'ਚ ਰੱਖੇ ਜਾਂਦੇ ਹਨ, ਜੋ ਕਿ ਸਰਕਾਰੀ ਜਾਇਦਾਦ ਦੀ ਸਾਫ਼ ਤੌਰ 'ਤੇ ਦੁਰਵਰਤੋਂ ਹੈ।

ਇਹ ਵੀ ਪੜ੍ਹੋ : ਹੱਥਾਂ 'ਤੇ ਮਹਿੰਦੀ ਲਾ ਸ਼ਾਮ ਤੱਕ ਲਾੜੇ ਦੀ ਰਾਹ ਤੱਕਦੀ ਰਹੀ ਲਾੜੀ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਹੋਸ਼

PunjabKesari

ਦਫ਼ਤਰ 'ਚ ਜਾਣ ਵਾਲੇ ਲੋਕਾਂ ਨੇ ਜੇਕਰ ਆਪਣੇ ਬਿੱਲ 'ਚ ਨਾਂ ਦੀ ਤਬਦੀਲੀ ਕਰਵਾਉਣੀ ਹੋਵੇ ਜਾਂ ਕੋਈ ਹੋਰ ਕੰਮ ਹੋਵੇ ਤਾਂ ਉਸ ਨੂੰ ਰਿਕਾਰਡ ਨਾ ਮਿਲਣ ਦੀ ਗੱਲ ਕਹਿ ਕੇ ਕਈ ਚੱਕਰ ਲਵਾਏ ਜਾਂਦੇ ਹਨ ਪਰ ਆਲਮ ਇਹ ਹੈ ਕਿ ਲੋਕਾਂ ਦੇ ਰਿਕਾਰਡ ਦੀਆਂ ਫਾਈਲਾਂ ਕੂੜੇ-ਕਰਕਟ ਵਾਂਗ ਸੁੱਟੀਆਂ ਹੋਈਆਂ ਹਨ, ਜੋ ਕਿ ਖੁੱਲ੍ਹੇਆਮ ਪਈਆਂ ਹਨ। ਦਫ਼ਤਰ 'ਚ ਦਾਖ਼ਲੇ ਲਈ ਕੰਧ ਤੋੜ ਕੇ ਰਸਤਾ ਬਣਾਇਆ ਜਾ ਚੁੱਕਾ ਹੈ ਪਰ ਇਥੇ ਦਰਵਾਜ਼ਾ ਨਹੀਂ ਹੈ। ਰਾਤ ਸਮੇਂ ਕੋਈ ਵੀ ਸ਼ਰਾਰਤੀ ਅਨਸਰ ਬਿਜਲੀ ਦਫ਼ਤਰ ਵਿਚ ਐਂਟਰ ਹੋ ਸਕਦਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਨੂੰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ

PunjabKesari

ਦਫ਼ਤਰ ਦੇ ਇਸ ਰਸਤੇ ਤੋਂ ਅੰਦਰ ਦਾਖ਼ਲ ਹੁੰਦੇ ਹੀ ਕਈ ਮੀਟਰ ਬਾਕਸ ਸਟੈਂਡ ਪਏ ਹਨ। ਇਨ੍ਹਾਂ ਨਾਲ ਹੀ ਰਾਤ ਨੂੰ ਆਰਜ਼ੀ ਤੌਰ 'ਤੇ ਰਸਤਾ ਬੰਦ ਕਰ ਲਿਆ ਜਾਂਦਾ ਹੈ ਤਾਂ ਕਿ ਕੋਈ ਜਾਨਵਰ ਅੰਦਰ ਦਾਖਲ ਨਾ ਹੋ ਸਕੇ। ਅਜਿਹਾ ਜਾਪਦਾ ਹੈ ਕਿ ਮਾਡਲ ਟਾਊਨ ਡਿਵੀਜ਼ਨ ਦਫ਼ਤਰ ਵੱਲ ਸੀਨੀਅਰ ਅਧਿਕਾਰੀਆਂ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਕਾਰਨ ਇਥੇ ਹਰ ਪਾਸੇ ਅਵਿਵਸਥਾ ਦਾ ਆਲਮ ਹੈ। ਇਸ ਸਬੰਧੀ ਡਿਵੀਜ਼ਨ ਦਫ਼ਤਰ ਦੇ ਅਧਿਕਾਰੀਆਂ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ, ਇਨ੍ਹਾਂ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

ਲੱਖਾਂ ਰੁਪਏ ਦੇ ਉਪਕਰਨਾਂ ਵੱਲ ਵੀ ਨਹੀਂ ਧਿਆਨ
ਇਸ ਦਫ਼ਤਰ 'ਚ ਕਈ ਮਹਿੰਗੇ ਉਪਕਰਨ ਵੀ ਖੁੱਲ੍ਹੇ 'ਚ ਪਏ ਹਨ, ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਸਾਮਾਨ ਆਦਿ ਨੂੰ ਸ਼ਿਫਟ ਕਰਨ ਲਈ ਬਣਵਾਈ ਲੋਹੇ ਦੀ ਰੇਹੜੀ ਨੂੰ ਵੀ ਰੱਖ-ਰਖਾਅ ਨਾ ਹੋਣ ਕਾਰਣ ਕੰਡਮ ਕਰ ਦਿੱਤਾ ਗਿਆ ਹੈ। ਪਾਵਰ ਨਿਗਮ ਦਫ਼ਤਰ ਬਾਰੇ ਦੱਸਣ ਵਾਲਾ ਸੂਚਨਾ ਬੋਰਡ ਵੀ ਸਾਈਡ 'ਤੇ ਸੁੱਟਿਆ ਹੋਇਆ ਹੈ। ਇਸ ਤੋਂ ਇਲਾਵਾ ਕਿਤੇ ਮੀਟਰ ਬਾਕਸ ਵਾਲਾ ਪੈਨਲ ਪਿਆ ਨਜ਼ਰ ਆਉਂਦਾ ਹੈ ਅਤੇ ਕਿਤੇ ਕੰਪਿਊਟਰ ਦੇ ਉਪਕਰਨ ਸੁੱਟੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਹਿਕਮਾ ਇਸ ਸਾਮਾਨ ਨੂੰ ਕਬਾੜ 'ਚ ਵੇਚ ਦੇਵੇ ਤਾਂ ਲੱਖਾਂ ਰੁਪਏ ਪ੍ਰਾਪਤ ਹੋ ਸਕਦੇ ਹਨ ਪਰ ਇਸ ਵੱਲ ਕੋਈ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਦਾ।


shivani attri

Content Editor

Related News