ਬਿਜਲੀ ਐਕਟ 2020 ਨੂੰ ਲੈ ਕੇ ਰੋਸ, ਕੇਂਦਰੀ ਮੰਤਰੀ ਨੂੰ ਭੇਜਿਆ ਮੰਗ ਪੱਤਰ

06/25/2020 1:45:58 AM

ਰੂਪਨਗਰ,(ਕੈਲਾਸ਼)-ਪੰਜਾਬ ਪਾਵਰ ਕਾਰਪੋਰੇਸ਼ਨ ਲਿਮ. ਦੀ ਪੈਨਸ਼ਨਰਜ ਐਸੋਸੀਏਸ਼ਨ ਰੂਪਨਗਰ ਸਰਕਲ ਅਤੇ ਰੂਪਨਗਰ ਥਰਮਲ ਯੁਨਿਟਾਂ ਦੁਆਰਾ ਅਲੱਗ ਅਲੱਗ ਤੌਰ ਤੇ ਡੀ. ਸੀ. ਰੂਪਨਗਰ ਦੇ ਰਾਂਹੀ ਕੇਂਦਰੀ ਬਿਜਲੀ ਮੰਤਰੀ ਨੂੰ ਮੰਗ ਪੱਤਰ ਦੇ ਕੇ ਬਿਜਲੀ ਐਕਟ 2020 ਨੂੰ ਲੈ ਕੇ ਰੋਸ ਜਤਾਇਆ ਅਤੇ ਮੁਲਾਜਮ ਹਿਤ 'ਚ ਕਾਰਵਾਈ ਦੀ ਮੰਗ ਕੀਤੀ। ਮੰਗ ਪੱਤਰ ਰਾਂਹੀ ਕੇਂਦਰੀ ਮੰਤਰੀ ਨੂੰ ਬੇਨਤੀ ਕੀਤੀ ਗਈ ਕਿ ਇਸ ਐਕਟ ਦੇ ਪ੍ਰਭਾਵੀ ਹੋਣ ਨਾਲ ਭਾਰਤ ਦੇ ਸਮੁੱਚੇ ਪਾਵਰ ਸੈਕਟਰ ਪ੍ਰਤੱਖ ਤੌਰ ਤੇ ਵੱਡੇ ਪੂੰਜੀਪਤੀਆਂ ਦੇ ਹੱਥਾਂ 'ਚ ਚਲਾ ਜਾਵੇਗਾ। ਜਿਸ ਨਾਲ ਭਾਰਤ ਦੇ ਸਾਰੇ ਉਪਭੋਗਤਾ ਖਾਸਕਰ ਕਿਸਾਨ, ਛੋਟੇ ਕਾਰਖਾਨਾ ਮਾਲਕ, ਦੁਕਾਨਦਾਰ ਆਦਿ ਦੀ ਸਰਮਾਏਦਾਰਾਂ ਵਲੋ ਲੁੱਟ ਹੀ ਨਹੀ ਕੀਤੀ ਜਾਵੇਗੀ ਬਲਕਿ ਦੇਸ਼ ਦੀ ਆਰਥਕਤਾ ਨੂੰ ਨੁਕਸਾਨ ਹੋਵੇਗਾ। ਇਸੇ ਤਰਾਂ ਮੁਲਾਜਮ ਅਤੇ ਮਜਦੂਰਾਂ ਦੇ ਹਿਤ ਪ੍ਰਭਾਵਿਤ ਹੋਣਗੇ ਅਤੇ ਪੈਨਸ਼ਨਰਜ ਵਰਗ ਨੂੰ ਵੀ ਆਰਥਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਨਸ਼ਨਰ ਵਰਕਰਾਂ ਨੇ ਕਿਹਾ ਕਿ ਮਹਿੰਗਾਈ ਭੱਤਿਆਂ ਦਾ ਬਕਾਇਆ ਰਲੀਜ ਕੀਤਾ ਜਾਵੇ। 1-1-2019 ਤੋ ਬਾਅਦ ਦੇ ਡੀਏ ਦੀਆਂ ਕਿਸ਼ਤਾਂ ਦੀ ਅਦਾਇਗੀ ਅਤੇ ਪੈਸ਼ਨਰਜ ਲਈ ਬਿਜਲੀ ਕੁਨਕੈਸ਼ਨ ਸੁਵਿਧਾ ਦਿੱਤੀ ਜਾਵੇ। ਉਨਾਂ ਸੀਐਮ ਕੈਪਟਨ ਅਮਰਿੰਦਰ ਸਿੰਘ ਦੁਆਰਾ 6ਵੇਂ ਵੇਤਨ ਆਯੋਗ ਦੀ ਰਿਪੋਰਟ ਦੀ ਮਿਤੀ 31 ਦਸੰਬਰ 2020 ਕਰਨ ਸਬੰਧੀ ਵੀ ਅਲੋਚਨਾ ਕੀਤੀ। ਇਸ ਮੌਕੇ ਰਾਮ ਕੁਮਾਰ, ਰਾਧੇ ਸ਼ਿਆਮ, ਮੁਰਲੀ ਮਨੋਹਰ, ਹਰਿੰਦਰ ਬਾਲਾ, ਰਣਜੀਤ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ ਬੈਨੀਵਾਲ ਮਜੂਦ ਸਨ।

 


Deepak Kumar

Content Editor

Related News