ਪਲਵਿੰਦਰ ਕੌਰ ਤੇ ਕਿਰਨਪ੍ਰੀਤ ਕੌਰ ਨੇ ਗੁਰੂ ਨਗਰੀ ਕਪੂਰਥਲਾ ਦਾ ਨਾਂ ਕੀਤਾ ਰੌਸ਼ਨ

03/12/2019 5:44:56 PM

ਸੁਲਤਾਨਪੁਰ ਲੋਧੀ (ਸੋਢੀ)— ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪੀ. ਜੀ. ਡੀ. ਸੀ. ਏ. ਸਮੈਸਟਰ ਪਹਿਲਾ ਦੇ ਐਲਾਨੇ ਨਤੀਜੇ 'ਚ ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਿੰ੍ਰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਪਲਵਿੰਦਰ ਕੌਰ ਪੁੱਤਰੀ ਸੁਖਵੀਰ ਸਿੰਘ ਨੇ ਯੂਨੀਵਰਸਿਟੀ ਮੈਰਿਟ ਸੂਚੀ 'ਚ 6 ਵਾਂ ਸਥਾਨ ਅਤੇ ਜਿਲਾ ਕਪੂਰਥਲਾ 'ਚੋਂ ਪਹਿਲਾ ਸਥਾਨ ਲਿਆ ਅਤੇ ਵਿਦਿਆਰਥਣ ਕਿਰਨਪ੍ਰੀਤ ਕੌਰ ਪੁੱਤਰੀ ਮੋਹਨ ਲਾਲ ਮੈਰਿਟ ਸੂਚੀ 'ਚ 8ਵਾਂ ਅਤੇ ਜ਼ਿਲੇ ਚੋਂ ਦੂਜਾ ਸਥਾਨ ਹਾਸਲ ਕੀਤਾ । 
ਡਾ. ਰੰਧਾਵਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਦੱਸਿਆ ਕਿ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਕੁੱਲ 400 ਅੰਕਾਂ 'ਚੋਂ ਕ੍ਰਮਵਾਰ 337 ਅਤੇ 334 ਅੰਕ ਪ੍ਰਾਪਤ ਕੀਤੇ, ਜਦਕਿ ਕਾਲਜ ਦਾ ਸਮੁੱਚਾ ਨਤੀਜਾ 100 ਫੀਸਦੀ ਰਿਹਾ। ਉਨ੍ਹਾਂ ਹੋਰ ਦੱਸਿਆ ਕਿ ਦੋਹਾਂ ਵਿਦਿਆਰਥਣਾਂ ਨੇ ਜਿੱਥੇ ਖਾਲਸਾ ਕਾਲਜ ਦਾ ਨਾਮ ਰੋਸ਼ਨ ਕੀਤਾ ਉੱਥੇ ਗੁਰੂ ਨਗਰੀ ਸੁਲਤਾਨਪੁਰ ਲੋਧੀ ਦਾ ਵੀ ਨਾਮ ਹੋਰ ਚਮਕਾਇਆ ਹੈ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ ਰਿਟਾਇਰਡ ਐਡੀਸਨਲ ਐਸ ਈ ਅਤੇ ਸਕੱਤਰ ਬੀਬੀ ਗੁਰਪ੍ਰੀਤ ਕੌਰ ਮੈਂਬਰ ਐਸ ਜੀ ਪੀ ਸੀ ਨੇ ਹੋਣਹਾਰ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ।ਉਨ੍ਹਾਂ ਦੱਸਿਆ ਕਿ ਦੋਹਾਂ ਵਿਦਿਆਰਥਣਾਂ ਦਾ ਕਾਲਜ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।


shivani attri

Content Editor

Related News