ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਸੰਘਣੇ ਕਾਲੇ ਧੂੰਏਂ ਦੀ ਚਾਦਰ ''ਚ ਦਿੱਸਿਆ ਫਗਵਾੜਾ
Saturday, Nov 02, 2024 - 06:20 PM (IST)
ਫਗਵਾੜਾ (ਜਲੋਟਾ)- ਰੌਸ਼ਨੀ ਅਤੇ ਆਪਸੀ ਭਾਈਚਾਰੇ, ਵਿਭਿੰਨਤਾ ਵਿਚ ਏਕਤਾ ਦਾ ਤਿਉਹਾਰ ਦੀਵਾਲੀ ਫਗਵਾੜਾ ਵਿਚ ਲੱਖਾਂ ਲੋਕਾਂ ਵੱਲੋਂ ਰਵਾਇਤੀ ਸ਼ਰਧਾ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਦੀਵਾਲੀ ਦੀ ਸਾਰੀ ਰਾਤ ਲੋਕਾਂ ਵੱਲੋਂ ਪਟਾਕੇ ਚਲਾਏ ਗਏ। ਇਸ ਦੇ ਨਾਲ ਹੀ ਦੀਵਾਲੀ ਨੂੰ ਲੈ ਕੇ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਲਈ ਡੀ. ਸੀ. ਕਪੂਰਥਲਾ ਦਫ਼ਤਰ ਵੱਲੋਂ ਨਿਰਧਾਰਤ 2 ਘੰਟੇ ਦੇ ਹਵਾ ਹਵਾਈ ਹੀ ਸਾਬਤ ਹੁੰਦੇ ਵਿਖਾਈ ਦਿਤੇ ਅਤੇ ਇਨ੍ਹਾਂ ਹੁਕਮਾਂ ਨੂੰ ਕਿਤੇ ਵੀ ਲਾਗੂ ਹੁੰਦਾ ਨਜ਼ਰ ਨਹੀਂ ਆਇਆ।
ਹੈਰਾਨੀਜਨਕ ਪਹਿਲੂ ਇਹ ਵੀ ਵੇਖਣ ਨੂੰ ਮਿਲਿਆ ਕਿ ਸਰਕਾਰੀ ਅਮਲੇ ਵੱਲੋਂ ਉਕਤ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕੋਈ ਅਧਿਕਾਰਤ ਪਹਿਲ ਕਦਮੀ ਵੀ ਨਹੀਂ ਕੀਤੀ ਗਈ। ਦੀਵਾਲੀ ਮੌਕੇ ਫਗਵਾੜਾ ਦੇ ਸਾਰੇ ਬਾਜ਼ਾਰਾਂ ਵਿਚ ਲੋਕਾਂ ਦੀ ਭਾਰੀ ਭੀੜ ਰਹੀ, ਜਿਸ ਕਾਰਨ ਆਮ ਜਨਤਾ ਟ੍ਰੈਫਿਕ ਦੀ ਸਮੱਸਿਆ ਤੋਂ ਬੁਰੀ ਤਰ੍ਹਾਂ ਨਾਲ ਹੈਰਾਨ ਪ੍ਰੇਸ਼ਾਨ ਨਜ਼ਰ ਆਈ। ਹਕੀਕਤ ਇਹ ਵੀ ਸੀ ਕਿ ਇਥੋਂ ਦੇ ਤੰਗ ਬਾਜ਼ਾਰਾਂ ਵਿਚ ਨਗਰ ਨਿਗਮ ਫਗਵਾੜਾ ਦਾ ਬਹੁਤ ਹੀ ਦਿਆਲੂ ਰਵੱਈਆ ਵੇਖਣ ਨੂੰ ਮਿਲੀਆਂ, ਜਿਸ ਦੇ ਸਦਕੇ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸਾਹਮਣੇ ਸਰਕਾਰੀ ਜ਼ਮੀਨ 'ਤੇ ਪੂਰੀ ਤਰ੍ਹਾਂ ਕਬਜ਼ਾ ਕਰੀ ਰੱਖਿਆ ਜਿਸ ਦੇ ਸਦਕੇ ਸਮੁੱਚੀ ਟ੍ਰੈਫਿਕ ਵਿਵਸਥਾ ਠੱਪ ਹੋਕੇ ਰਹਿ ਗਈ ਪਰ ਇਸ ਕੁਪ੍ਰਬੰਧ ਨੂੰ ਠੀਕ ਕਰਨ ਲਈ ਸਰਕਾਰੀ ਅਫ਼ਸਰਾਂ ਦੀ ਪਹਿਲ ਕਿਸੇ ਵੀ ਪੱਧਰ 'ਤੇ ਨਜ਼ਰ ਨਹੀਂ ਆਈ।
ਇਹ ਵੀ ਪੜ੍ਹੋ- ਉਪਾਅ ਕਰਨ ਘਰ ਆਇਆ ਬਾਬਾ, ਕਰ ਗਿਆ ਵੱਡਾ ਕਾਰਾ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁਝ
ਇੰਟਰਨੈੱਟ ਦੇ ਯੁੱਗ ਵਿਚ ਫਗਵਾੜਾ ਵਿਚ ਵੀ ਸੋਸ਼ਲ ਮੀਡੀਆ 'ਤੇ ਦੀਵਾਲੀ ਮਨਾਈ ਗਈ ਹੈ। ਇਸ ਦੌਰਾਨ ਲੋਕਾਂ ਨੇ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਸਨੈਪਚੈਟ, ਐਕਸ (ਟਵਿੱਟਰ) ਆਦਿ 'ਤੇ ਦੀਵਾਲੀ ਮਨਾਉਂਦੇ ਹੋਏ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਅਤੇ ਵੀਡੀਓ ਕਾਲਾਂ 'ਤੇ ਇਕ-ਦੂਜੇ ਨਾਲ ਵਧਾਈ ਸੰਦੇਸ਼ ਦਿਤੇ।
ਦੀਵਾਲੀ ਮੌਕੇ ਫਗਵਾੜਾ ਦੇ ਲੋਕਾਂ ਨੇ ਆਪਣੇ ਘਰਾਂ, ਵਪਾਰਕ ਅਦਾਰਿਆਂ ਅਤੇ ਦੁਕਾਨਾਂ ਆਦਿ ਨੂੰ ਆਕਰਸ਼ਕ ਰੰਗ-ਬਿਰੰਗੇ ਰੰਗੋਲੀਆਂ ਨਾਲ ਸਜਾਇਆ, ਜਦਕਿ ਮੰਦਰਾਂ ਵਿਚ ਸੁੰਦਰ ਰੰਗੋਲੀਆਂ ਸਜੀਆਂ ਨਜ਼ਰ ਆਈਆਂ। ਦੇਰ ਰਾਤ ਤੱਕ ਫਗਵਾੜਾ ਸ਼ਹਿਰ ਵੱਖ-ਵੱਖ ਤਰ੍ਹਾਂ ਦੀਆਂ ਲਾਈਟਾਂ ਨਾਲ ਰੌਸ਼ਨ ਹੋਇਆ ਨਜ਼ਰ ਆਇਆ। ਪਰ ਪਹਿਲਾਂ ਦੇ ਮੁਕਾਬਲੇ ਹੁਣ ਲੋਕਾਂ ਚ ਘਰਾਂ ਨੂੰ ਸਜਾਉਣ ਦੀ ਇੱਛਾ ਘੱਟ ਵੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ- ਕਪੂਰਥਲਾ: MBBS ਦੀ ਵਿਦਿਆਰਥਣ ਨੂੰ ਕਮਰੇ 'ਚ ਇਸ ਹਾਲ 'ਚ ਵੇਖ ਹੈਰਾਨ ਰਹਿ ਗਿਆ ਪਰਿਵਾਰ
ਦੀਵਾਲੀ ਦੇ ਮੌਕੇ 'ਤੇ ਹਰ ਉਮਰ ਦੇ ਲੋਕਾਂ ਨੇ ਪਟਾਕਿਆਂ ਦੀ ਗੂੰਜ ਨਾਲ ਜਿੱਥੇ ਪੂਰੇ ਫਗਵਾੜਾ ਨੂੰ ਹਿਲਾ ਕੇ ਰੱਖ ਦਿੱਤਾ ਉੱਥੇ ਹੀ ਤਸਵੀਰ ਦਾ ਦੂਜਾ ਪਹਿਲੂ ਇਹ ਸੀ ਕਿ ਪਟਾਕਿਆਂ ਤੋਂ ਨਿਕਲਣ ਵਾਲੇ ਗੰਦੇ ਜ਼ਹਿਰੀਲੇ ਪ੍ਰਦੂਸ਼ਣ ਦੇ ਧੂੰਏਂ ਤੋਂ ਪੈਦਾ ਹੋਣ ਵਾਲੀ ਸਮੋਗ ਕਾਰਨ ਸਾਹ ਅਤੇ ਹੋਰ ਸਰੀਰਕ ਬੀਮਾਰੀਆਂ ਤੋਂ ਪੀੜਤ ਮਰੀਜ਼ ਵੱਡੀ ਮੁਸੀਬਤ ਵਿਚ ਨਜ਼ਰ ਆਏ। ਦੇਰ ਰਾਤ ਤੱਕ ਫਗਵਾੜਾ ਅਸਮਾਨ ਵਿੱਚ ਕਾਲੇ ਧੂੰਏਂ ਦੀ ਚਾਦਰ ਵਿੱਚ ਲਪੇਟੀਆਂ ਹੋਇਆ ਵਿਖਾਈ ਦਿਤਾ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਦੀਵਾਲੀ ਮੌਕੇ ਫਗਵਾੜਾ ਦੇ ਲੋਕਾਂ ਨੇ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ 'ਤੇ ਦੇਸੀ ਘਿਓ ਦੇ ਦੀਵੇ ਜਗਾਏ ਗਏ। ਪੂਜਾ ਕੀਤੀ ਅਤੇ ਸ਼ਾਮ ਨੂੰ ਮੰਦਰਾਂ ਅਤੇ ਚੌਰਾਹਿਆਂ 'ਤੇ ਜਾ ਕੇ ਦੀਵੇ ਜਗਾ ਦੀਪਮਾਲਾ ਕੀਤੀ ਗਈ ਅਤੇ ਫਿਰ ਮਹਾਦੇਵੀ ਲਕਸ਼ਮੀ ਜੀ ਦੇ ਨਾਮ ਦਾ ਜਾਪ ਕਰਕੇ ਸ਼੍ਰੀ ਮਹਾਂਲਕਸ਼ਮੀ ਜੀ ਦਾ ਪੂਜਨ ਕੀਤਾ। ਇਸ ਮੌਕੇ ਵਿਦੇਸ਼ਾਂ ਤੋਂ ਆਪਣੇ ਪਰਿਵਾਰਾਂ ਨਾਲ ਫਗਵਾਡ਼ਾ ਚ ਦੀਵਾਲੀ ਮਨਾਉਣ ਆਏ ਐਨਆਰਆਈ ਪਰਿਵਾਰ ਬਹੁਤ ਖੁਸ਼ ਵੇਖੇ ਗਏ। ਇੰਨਾਂ ਐੱਨ ਆਰ ਆਈ ਪਰਿਵਾਰਾਂ ਨੇ ਰਵਾਇਤੀ ਭਾਰਤੀ ਸੱਭਿਆਚਾਰ ਦੇ ਰੰਗ 0ਚ ਰੰਗ ਕੇ 'ਮੇਰਾ ਭਾਰਤ ਮਹਾਨ' ਦਾ ਸੋਹਣਾ ਸੁਨੇਹਾ ਦਿਤਾ।
ਫਗਵਾੜਾ ਵਿਚ ਦੀਵਾਲੀ ਦੀ ਰਾਤ ਸ਼ਹਿਰ ਦੇ ਕਈ ਇਲਾਕਿਆਂ ਵਿਚ ਜੂਏ ਦੀ ਵੱਡੀ ਖੇਡ ਚੱਲੀ, ਜਿਸ ਵਿਚ ਜਿੱਥੇ ਕਈ ਜੂਏਬਾਜ਼ ਰਾਤੋ-ਰਾਤ ਕਰੋੜਪਤੀ ਬਣ ਗਏ, ਉਥੇ ਹੀ ਕਈ ਕਰੋੜਪਤੀਆਂ ਨੂੰ ਇਕਾ, ਬਾਦਸ਼ਾਹ, ਬੇਗਮ ਅਤੇ ਗੁਲਾਮ ਦੇ ਚੱਲੇ ਦਿਲਚਸਪ ਖੇਡ 0ਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਮਿਲੀ ਜਾਣਕਾਰੀ ਮੁਤਾਬਕ ਜਿੱਥੇ ਗੁਲਾਮ ਅਤੇ ਬਾਦਸ਼ਾਹ ਦੀ ਖੇਡ 0ਚ ਕਈ ਵਾਰ ਇਕਾ ਅਤੇ ਬੇਗਮ ਹਾਵੀ ਰਹਿ, ਉਥੇ ਹੀ ਕਈ ਮੌਕਿਆਂ 'ਤੇ ਗੁਲਾਮ ਨੇ ਬੇਗਮ ਨੂੰ ਮਾਤ ਦੇ ਦਿੱਤੀ।
ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਵਾਪਰੇ ਹਾਦਸੇ ਦੀ ਖ਼ੌਫ਼ਨਾਕ CCTV ਆਈ ਸਾਹਮਣੇ, ਪਿਓ-ਪੁੱਤ ਦੀ ਗਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8