ਹੁਸ਼ਿਆਰਪੁਰ: ਸੜਕ ਹਾਦਸੇ ਦਾ ਸ਼ਿਕਾਰ ਬਣੀ ਪੁਲਸ ਦੀ ਗੱਡੀ

Saturday, May 11, 2019 - 11:21 PM (IST)

ਹੁਸ਼ਿਆਰਪੁਰ: ਸੜਕ ਹਾਦਸੇ ਦਾ ਸ਼ਿਕਾਰ ਬਣੀ ਪੁਲਸ ਦੀ ਗੱਡੀ

ਹੁਸ਼ਿਆਰਪੁਰ,(ਅਮਰਿੰਦਰ) : ਸ਼ਹਿਰ ਦੇ ਸਰਕਾਰੀ ਕਾਲਜ ਚੌਕ 'ਤੇ ਅੱਜ ਦੇਰ ਰਾਤ ਉਸ ਸਮੇਂ ਅਫੜਾ-ਦਫੜੀ ਮਚ ਗਈ, ਜਦ ਪੁਲਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਵਿਚਾਲੇ ਪਲਟ ਗਈ। ਹਾਲਾਂਕਿ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁੱਝ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ।  ਲੋਕਾਂ ਨੇ ਪੁਲਸ ਦੀ ਪਲਟੀ ਹੋਈ ਗੱਡੀ 'ਚ ਸਵਾਰ ਪੁਲਸ ਅਧਿਕਾਰੀ ਤੇ ਹੋਰ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

PunjabKesari 

ਇਸ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹਾਦਸੇ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

 


Related News