ਕਰਤਾਰਪੁਰ ਪੁਲਸ ਹੱਥ ਲੱਗੀ ਵੱਡੀ ਸਫਲਤਾ, 22 ਲੱਖ ਮਿ. ਲੀ. ਅਲਕੋਹਲ ਸਣੇ ਇਕ ਕਾਬੂ

12/23/2019 4:24:23 PM

ਕਰਤਾਰਪੁਰ (ਸਾਹਨ, ਸੋਨੂੰ)— ਮੁਖਬਰ ਦੀ ਇਤਲਾਹ 'ਤੇ ਅਲਕੋਹਲ ਦੀ ਸਮੱਗਲਿੰਗ ਦੀ ਸੂਚਨਾ ਮਿਲਣ 'ਤੇ ਪੁਲਸ ਨੂੰ ਨਾਕਾਬੰਦੀ ਦੌਰਾਨ ਵੱਡੀ ਸਫਲਤਾ ਹੱਥ ਲੱਗੀ। ਪੁਲਸ ਨੇ ਇਕ ਬਲੈਰੋ ਗੱਡੀ 'ਚੋਂ ਸਮੱਗਲ ਕੀਤੀ ਜਾ ਰਹੀ 22 ਲੱਖ ਮਿ. ਲੀ. ਅਲਕੋਹਲ ਬਰਾਮਦ ਕੀਤੀ। ਇਸ ਸਬੰਧੀ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਕਰਤਾਰਪੁਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਥਾਣਾ ਕਰਤਾਰਪੁਰ ਦੇ ਐੱਸ. ਐੱਚ. ਓ. ਪੁਸ਼ਪ ਬਾਲੀ ਨੂੰ ਸ਼ਰਾਬ ਦੀ ਸਮੱਗਲਿੰਗ ਸਬੰਧੀ ਇਕ ਬਲੈਰੋ ਗੱਡੀ ਦੀ ਸੂਚਨਾ ਮਿਲੀ। ਇਸ ਸਬੰਧੀ ਪੁਲਸ ਪਾਰਟੀ ਵਲੋਂ ਕੌਮੀ ਰਾਜ ਮਾਰਗ 'ਤੇ ਦਿਆਲਪੁਰ ਨੇੜੇ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਚੈਕਿੰਗ ਕਰਦਿਆਂ ਇਕ ਬਲੈਰੋ ਗੱਡੀ ਨੰ. ਪੀ. ਬੀ. 08 ਏ. ਬੀ. 6470 ਜੋ ਜਾਅਲੀ ਨੰਬਰ ਪਲੇਟ ਸੀ, ਲਾ ਕੇ ਸਪਲਾਈ ਦੇਣ ਜਾ ਰਹੇ ਸਨ, ਜਿਸ ਨੂੰ ਬਿਕਰਮਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਉੱਠੀਆ ਥਾਣਾ ਹੇਰ ਜ਼ਿਲਾ ਅੰਮ੍ਰਿਤਸਰ ਚਲਾ ਰਿਹਾ ਸੀ ਅਤੇ ਇਨ੍ਹਾਂ ਡਰੰਮਾਂ ਉੱਪਰ ਮੂਲੀਆ ਰੱਖੀਆਂ ਹੋਈਆਂ ਸਨ।

PunjabKesari

ਇਹ ਅਲਕੋਹਲ ਹਰਦੀਪ ਸਿੰਘ ਉਰਫ ਬੱਚੀ ਪੁੱਤਰ ਗੁਰਮੇਲ ਸਿੰਘ ਵਾਸੀ ਖਾਨਪੁਰ ਖੁਰਦ ਰਾਜਪੁਰਾ ਜ਼ਿਲਾ ਪਟਿਆਲਾ ਤੋਂ ਲੈ ਕੇ ਇਲਾਕੇ 'ਚ ਸਪਲਾਈ ਦੇਣ ਲਈ ਜਲੰਧਰ ਵੱਲੋਂ ਆ ਰਿਹਾ ਸੀ ਕਿ ਜੀ. ਟੀ. ਰੋਡ ਦਿਆਲਪੁਰ ਨੇੜੇ ਚੈਕਿੰਗ ਦੌਰਾਨ ਕਾਬੂ ਆ ਗਿਆ। ਉਨ੍ਹਾਂ ਦੱਸਿਆ ਕਿ ਬਲੈਰੋ ਗੱਡੀ 'ਤੇ ਲੱਗਾ ਨੰਬਰ ਇਕ ਬਜਾਜ ਚੇਤਕ ਸਕੂਟਰ ਦਾ ਸੀ। ਇਨ੍ਹਾਂ ਵਿਰੁੱਧ ਐੱਫ. ਆਈ. ਆਰ. ਨੰ. 203 ਧਾਰਾ 420, 465, 471, 468, 482, 120 ਬੀ 78, 61-1-14 ਐਕਸਾਈਜ਼ ਐਕਟ ਅਧੀਨ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।


shivani attri

Content Editor

Related News