ਬੰਦ ਕੋਠੀ ''ਚ ਪੁਲਸ ਦਾ ਛਾਪਾ, ਬਰਾਮਦ ਕੀਤੀਆਂ ਨਾਜਾਇਜ਼ ਸ਼ਰਾਬ ਦੀਆਂ 30 ਪੇਟੀਆਂ

Wednesday, May 29, 2019 - 11:59 AM (IST)

ਬੰਦ ਕੋਠੀ ''ਚ ਪੁਲਸ ਦਾ ਛਾਪਾ, ਬਰਾਮਦ ਕੀਤੀਆਂ ਨਾਜਾਇਜ਼ ਸ਼ਰਾਬ ਦੀਆਂ  30 ਪੇਟੀਆਂ

ਜਲੰਧਰ— ਇਥੋਂ ਦੇ ਰਣਜੀਤ ਸਿੰਘ ਐਵਨਿਊ 'ਚ ਜਲੰਧਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਬੰਦ ਪਈ ਕੋਠੀ 'ਚੋਂ 30 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਦਿੰਦੇ ਹੋਏ ਪੁਲਸ ਕਰਮਚਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਐਵਨਿਊ 'ਚ ਇਕ ਕੋਠੀ ਨੂੰ ਗੋਦਾਮ ਬਣਾ ਕੇ ਸ਼ਰਾਬ ਨੂੰ ਡੰਪ ਕੀਤਾ ਗਿਆ ਹੈ।

PunjabKesari

ਜਦੋਂ ਉਸ ਕੋਠੀ 'ਚ ਛਾਪੇਮਾਰੀ ਕੀਤੀ ਗਈ ਤਾਂ ਉਸ ਕੋਠੀ 'ਚ ਵੱਖਰਾ ਮਾਰਕਾ ਵਾਲੀਆਂ 30 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਹ ਸ਼ਰਾਬ ਨਿਤਿਨ ਨਾਗਪਾਲ ਜੋ ਢੰਨ ਮੁਹੱਲੇ ਦਾ ਰਹਿਣ ਵਾਲਾ ਹੈ, ਦੀ ਦੱਸੀ ਜਾ ਰਹੀ ਹੈ। ਮੁਲਜ਼ਮ 'ਤੇ ਪਹਿਲਾਂ ਵੀ ਥਾਣਾ ਡਿਵੀਜ਼ਨ ਨੰਬਰ ਤਿੰਨ 'ਚ ਗੈਰ-ਕਾਨੂੰਨੀ ਸ਼ਰਾਬ ਵੇਚਣ ਦੇ ਕਈ ਮੁਕੱਦਮੇ ਦਰਜ ਹਨ। ਫਿਲਹਾਲ ਪੁਲਸ ਨੇ ਸ਼ਰਾਬ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News