ਸ਼ਰਾਬੀ ਹੁੱਲੜਬਾਜ਼ਾਂ ਵੱਲੋਂ ਪੁਲਸ ਪਾਰਟੀ ’ਤੇ ਹਮਲਾ, ਦੋ ਮੁਲਾਜ਼ਮ ਜ਼ਖ਼ਮੀ

09/27/2021 2:57:47 PM

ਅਲਾਵਲਪੁਰ (ਬੰਗੜ)- ਕਸਬਾ ਅਲਾਵਲਪੁਰ ਦੇ ਪੁਲਸ ਚੌਂਕੀ ਮੁਲਾਜ਼ਮਾਂ ਉੱਪਰ ਹਮਲਾ ਕਰਨ ਵਾਲੇ 7 ਸ਼ਰਾਬੀ ਨੌਜਵਾਨਾਂ ਉੱਪਰ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਅਲਾਵਲਪੁਰ ਪੁਲਸ ਪਾਰਟੀ ਦੇ 2 ਮੁਲਾਜ਼ਮ ਬਲਕਾਰ ਸਿੰਘ ਐੱਚ. ਸੀ. ਅਤੇ ਸੋਢੀ ਰਾਮ ਪੀ. ਐੱਚ. ਡੀ. ਦੌਰਾਨੇ ਨਾਈਟ ਡਿਊਟੀ ’ਤੇ ਸਰਕਾਰੀ ਗੱਡੀ ਬਲੈਰੋ ਪਿਕਅੱਪ ’ਚ ਅਲਾਵਲਪੁਰ ਤੋਂ ਕਿਸ਼ਨਗੜ੍ਹ ਚੌਂਕ ਵੱਲ ਜਾ ਰਹੇ ਸਨ ਕਿ ਉਨ੍ਹਾਂ ਨੂੰ 11.40 ’ਤੇ ਪੁਲਸ ਚੌਂਕੀ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਵੱਲੋਂ ਫੋਨ ’ਤੇ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੂੰ ਅਨਸ ਖ਼ਾਨ ਪੁੱਤਰ ਲਿਆਕਤ ਅਲੀ ਵਾਸੀ ਨਈਅਰ ਪੀਟਰ ਮੀਟ ਸ਼ਾਪ ਅਲਾਵਲਪੁਰ ਵੱਲੋਂ ਫੋਨ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਘਰ ਦੇ ਬਾਹਰ ਕੁਝ ਸ਼ਰਾਬੀ ਹਾਲਤ ਵਿਚ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਹਨ। 

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਸਾਬਕਾ ਫ਼ੌਜੀ ਦੀ ਬਜ਼ੁਰਗ ਪਤਨੀ ਦੇ ਹੱਥ ਪੈਰ ਬੰਨ੍ਹ ਬੇਰਹਿਮੀ ਨਾਲ ਕਤਲ

ਸੂਚਨਾ ਮਿਲਦੇ ਹੀ ਜਦੋਂ ਸੋਢੀ ਰਾਮ ਅਤੇ ਬਲਕਾਰ ਸਿੰਘ ਗੱਡੀ ਲੈ ਕੇ ਦੱਸੀ ਹੋਈ ਥਾਂ ’ਤੇ ਪਹੁੰਚੇ ਤਾਂ ਉਥੇ 7 ਨੌਜਵਾਨ ਸ਼ਰਾਬੀ ਹਾਲਤ ਵਿਚ ਹੁੱਲੜਬਾਜ਼ੀ ਕਰ ਰਹੇ ਸਨ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਹੁੱਲੜਬਾਜ਼ੀ ਕਰ ਰਹੇ ਆਦਿੱਤਿਆ ਪੁੱਤਰ ਮੁਕੱਦਰ ਲਾਲ, ਹੀਰਾ ਲਾਲ ਪੁੱਤਰ ਜੀਤ ਰਾਮ, ਰਾਕੇਸ਼ ਕੁਮਾਰ ਪੁੱਤਰ ਚਮਨ ਲਾਲ, ਕਰਨ ਉਰਫ ਗੱਬਰ ਪੁੱਤਰ ਵਿਜੇ ਕੁਮਾਰ, ਕਰਨ ਪੁੱਤਰ ਮੱਖਣ, ਵਿੱਕੀ ਨਾਗਰਾ ਪੁੱਤਰ ਦਾਮਨ ਅਤੇ ਵਿੱਕੀ ਉਰਫ਼ ਮੰਜੂ ਸਾਰੇ ਵਾਸੀ ਅਲਾਵਲਪੁਰ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਉਥੇ ਮੌਜੂਦ ਸਨ, ਨੂੰ ਹੁਲੜਬਾਜ਼ੀ ਕਰਨ ਤੋਂ ਰੋਕਿਆ ਤਾਂ ਸ਼ਰਾਬੀ ਹਾਲਤ ਵਿਚ ਸਾਰੇ ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ਉੱਪਰ ਹਮਲਾ ਕਰ ਦਿੱਤਾ ਅਤੇ ਪੁਲਸ ਮੁਲਾਜ਼ਮਾਂ ਦੀ ਵਰਦੀ ਪਾੜ ਦਿੱਤੀ। ਉਸ ਤੋਂ ਬਾਅਦ ਸਾਰੇ ਹੀ ਨੌਜਵਾਨਾਂ ਨੇ ਇਕੱਠੇ ਹੋ ਕੇ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਪੁਲਸ ਮੁਲਾਜ਼ਮ ਗੱਡੀ ਲੈ ਕੇ ਉਥੋਂ ਭੱਜਣ ਲੱਗੇ ਤਾਂ ਨੌਜਵਾਨਾਂ ਨੇ ਗੱਡੀ ਉੱਪਰ ਪਥਰਾਅ ਕੀਤਾ ਅਤੇ ਗੱਡੀ ਦੀ ਚਾਬੀ ਕੱਢ ਲਈ, ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ । ਪੱਥਰਬਾਜ਼ੀ ਨਾਲ ਸਰਕਾਰੀ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ । ਪੁਲਸ ਮੁਲਾਜ਼ਮਾਂ ਨੇ ਉਥੋਂ ਭੱਜ ਕੇ ਜਾਨ ਬਚਾਈ। 

ਇਹ ਵੀ ਪੜ੍ਹੋ : 'ਭਾਰਤ ਬੰਦ' ਦੌਰਾਨ ਕਿਸਾਨਾਂ ਨੇ ਜਲੰਧਰ-ਜੰਮੂ ਹਾਈਵੇਅ ਕੀਤਾ ਜਾਮ, ਤਸਵੀਰਾਂ 'ਚ ਵੇਖੋ ਹਾਲਾਤ

ਉਕਤ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮੁਖੀ ਅਤੇ ਡੀ. ਐੱਸ. ਪੀ. ਆਦਮਪੁਰ ਅਰੁਣ ਮੁੰਡਨ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ । ਜ਼ਖ਼ਮੀ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਆਦਮਪੁਰ ਵਿਖੇ ਭੇਜਿਆ ਗਿਆ। ਉਕਤ ਘਟਨਾ ਤੋਂ ਬਾਅਦ 7 ਨੌਜਵਾਨਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ , ਜਿਨ੍ਹਾਂ ਵਿਚੋਂ 2 ਨੌਜਵਾਨਾਂ ਰਾਕੇਸ਼ ਅਤੇ ਹੀਰਾ ਲਾਲ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ, 5 ਫ਼ਰਾਰ ਦੱਸੇ ਜਾ ਰਹੇ ਹਨ। ਪੁਲਸ ਚੌਕੀ ਇੰਚਾਰਜ ਅਲਾਵਲਪੁਰ ਪਰਮਜੀਤ ਸਿੰਘ ਨੇ ਕਿਹਾ ਕਿ ਫ਼ਰਾਰ ਪੰਜੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ’ਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢ ਕੇ ਦੁਕਾਨਾਂ ਕਰਵਾਈਆਂ ਬੰਦ, ਟਰੇਨ ਵੀ ਰੋਕੀ (ਤਸਵੀਰਾਂ)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


shivani attri

Content Editor

Related News