ਜਨਤਾ ਦਾ ਸਵਾਲ ਕਿ ਪੁਲਸ ਦਾ ਕਾਨੂੰਨ ਸਿਰਫ ਦੁਕਾਨਦਾਰਾਂ ਅਤੇ ਆਮ ਜਨਤਾ ''ਤੇ ਹੀ ਲਾਗੂ ਹੁੰਦੈ ?

05/11/2020 2:41:07 PM

ਫਗਵਾੜਾ(ਜਲੋਟਾ) - ਫਗਵਾੜਾ 'ਚ ਜਾਰੀ ਕਰਫ਼ਿਊ ਦੌਰਾਨ ਸਥਾਨਕ ਪੁਲਸ ਦੀਆਂ ਟੀਮਾਂ ਵੱਲੋਂ ਆਮ ਜਨਤਾ ਦੇ ਦੁਕਾਨਦਾਰਾਂ ਦੇ ਪ੍ਰਤੀ ਜਿੱਥੇ ਬੇਹੱਦ ਸਖ਼ਤੀ ਕੀਤੀ ਜਾ ਰਹੀ ਹੈ ਉੱਥੇ ਵੇਖਣ 'ਚ ਇਹ ਵੀ ਆਇਆ ਹੈ ਕਿ ਫਗਵਾੜਾ ਪੁਲਸ ਵੱਲੋਂ ਸੋਸ਼ਲ ਮੀਡੀਆ 'ਤੇ ਖਾਸੇ ਸਰਗਰਮ ਲੋਕਾਂ ਦੇ ਪ੍ਰਤੀ ਹੱਦ ਤੋਂ ਜ਼ਿਆਦਾ ਕ੍ਰਿਪਾਲੁ  ਰਵੱਈਆ ਅਪਣਾਇਆ ਜਾ ਰਿਹਾ ਹੈ। ਜਿਹੜੇ ਕਿ ਬਿਨਾਂ ਕਿਸੇ ਕਰਫ਼ਿਊ ਪਾਸ ਹੋਣ ਦੇ ਬਾਵਜੂਦ ਸ਼ਹਿਰ ਚ ਖੁੱਲ੍ਹੇਆਮ ਘੁੰਮਦੇ ਹੋਏ ਕਾਨੂੰਨ 'ਤੇ ਹੀ ਸਵਾਲੀਆ ਨਿਸ਼ਾਨ ਲਗਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਇਨ੍ਹਾਂ ਲੋਕਾਂ ਦੇ ਪ੍ਰਤੀ ਨਾ ਤਾਂ ਅੱਜ ਤੱਕ ਫਗਵਾੜਾ ਪੁਲਸ ਨੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠਾਂ ਕੋਈ ਕਾਨੂੰਨੀ ਕਾਰਵਾਈ ਨੂੰ ਪੂਰਾ ਕੀਤਾ ਹੈ ਅਤੇ ਨਾ ਹੀ ਇਨ੍ਹਾਂ 'ਤੇ ਕੋਈ ਕਾਨੂੰਨ ਲਾਗੂ ਹੁੰਦਾ ਹੈ ?

ਦੂਜੇ ਪਾਸੇ ਬੇਹੱਦ ਰੌਚਕ ਗੱਲ ਇਹ ਵੀ ਵੇਖਣ ਨੂੰ ਮਿਲੀ ਹੈ ਕਿ ਇਹ ਲੋਕ ਸੋਸ਼ਲ ਮੀਡੀਆ ਤੇ ਵਾਰ -ਵਾਰ ਪੁਲਸ ਦੀ ਕਾਰਜਸ਼ੈਲੀ ਨੂੰ ਮੁੱਦਾ ਬਣਾ ਕੇ ਇਹੋ ਸਵਾਲ ਕਰਦੇ ਰਹਿੰਦੇ ਨੇ ਕਿ ਫਗਵਾੜਾ 'ਚ ਸਖ਼ਤੀ ਨਾਲ ਕਰਫ਼ਿਊ ਲਾਗੂ ਹੀ ਨਹੀੰ ਕੀਤਾ ਜਾ ਰਿਹਆ ਹੈ ਅਤੇ ਜੋ ਵੀ ਕਾਨੂੰਨ ਤੋੜਦਾ ਹੈ ਉਸ ਦੇ ਖਿਲਾਫ਼ ਸਖ਼ਤੀ ਹੋਣੀ ਚਾਹੀਦੀ ਹੈ। ਇਥੇ ਵੱਡਾ ਸਵਾਲ ਜੋ ਹੁਣ ਆਮ ਜਨਤਾ ਕਰਨ ਲੱਗ ਪਈ ਹੈ ਉਹ ਇਹ ਹੈ ਕਿ ਕੀ ਕਾਨੂੰਨ ਸਿਰਫ਼ ਸਧਾਰਨ ਆਮ ਲੋਕਾਂ ਅਤੇ ਦੁਕਾਨਦਾਰਾਂ 'ਤੇ ਹੀ ਲਾਗੂ ਹੋਵੇਗਾ। ਕਿਉਂਕਿ ਸਬੰਧਿਤ ਲੋਕ ਹੀ ਫਗਵਾੜਾ 'ਚ ਬੀਤੇ ਕੁਝ ਦਿਨਾਂ ਤੋਂ ਸਥਾਨਕ ਪੁਲਸ ਦੀਆਂ ਸਖ਼ਤੀਆਂ ਝੱਲ ਰਹੇ ਹਨ ਅਤੇ ਇਨ੍ਹਾਂ ਦੇ ਖਿਲਾਫ ਹੀ ਪੁਲਸ ਕੇਸ ਰਜਿਸਟਰ ਕੀਤੇ ਜਾ ਰਹੇ ਹਨ । ਦੇਖਣ 'ਚ ਆਇਆ ਹੈ ਕਿ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਆਮ ਜਨਤਾ ਅਤੇ ਵਪਾਰੀਆਂ ਨੂੰ ਦਿਨ-ਦਿਹਾੜੇ ਪਬਲਿਕ ਦੀ ਮੌਜੂਦਗੀ 'ਚ ਪੁਲਸ ਦੀਆਂ ਗੱਡੀਆਂ 'ਚ ਬਿਠਾ ਕੇ ਪੁਲਸ ਥਾਣੇ ਤੱਕ ਲਿਆਇਆ ਜਾ ਰਿਹਾ ਹੈ ਅਤੇ ਸਾਰਾ ਕਾਨੂੰਨ ਇਨ੍ਹਾਂ 'ਤੇ ਹੀ ਲਾਗੂ ਹੋ ਰਿਹਾ ਹੈ।ਪਰ ਹੁਣ ਜਨਤਾ ਇਹ ਸਵਾਲ ਕਰਨ ਨੂੰ ਮਜ਼ਬੂਰ ਹੋ ਗਈ ਹੈ ਕਿ ਆਖ਼ਰ ਪੁਲਸ ਦੀ ਸਾਰੀ  ਸਖ਼ਤੀ ਅਤੇ ਕਾਨੂੰਨ ਸਿਰਫ਼ ਆਮ ਲੋਕਾਂ ਅਤੇ ਵਪਾਰੀਆਂ ਤੇ ਹੀ ਕਿਉਂ ਲਾਗੂ ਕੀਤਾ ਜਾ ਰਿਹਾ ਹੈ? ਇਹ ਸਾਰਿਆਂ 'ਤੇ ਬਰਾਬਰ ਕਿਉ ਨਹੀ ਲਾਗੂ ਹੋ ਪਾ ਰਿਹਾ ਹੈ?  ਹੁਣ ਆਮ ਲੋਕਾਂ ਅਤੇ ਦੁਕਾਨਦਾਰਾਂ 'ਚ ਇਸ ਗੱਲ ਦੀ ਭਾਰੀ ਚਰਚਾ ਹੁੰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਹੁਣ ਪਬਲਿਕ ਇਹ ਮੰਗ ਕਰਨ ਲੱਗ ਪਈ ਹੈ ਕਿ ਜੇਕਰ ਫਗਵਾੜਾ 'ਚ ਕਰਫਿਊ ਦੀ ਉਲੰਘਣਾ ਦੇ ਮਾਮਲਿਆਂ ਨੂੰ ਲੈ ਕੇ ਪੁਲਸ ਨੇ ਸਖ਼ਤੀਆਂ ਕਰਨੀਆਂ ਹਨ ਤੇ ਉਹ ਸਾਰਿਆਂ 'ਤੇ ਬਰਾਬਰ ਹੋਣੀਆਂ ਚਾਹੀਦੀਆਂ ਹਨ। ਹੁਣ ਜਦੋਂ ਆਮ ਜਨਤਾ ਹੀ ਇਹ ਸਭ ਕਹਿਣ ਲੱਗ ਪਈ ਹੈ ਤਾਂ ਗੱਲ 'ਚ ਦਮ ਤਾਂ ਹੈ। ਹੈ ਨਾ ?


Harinder Kaur

Content Editor

Related News