ਪਚਰੰਗਾ ਪੁਲਿਸ ਵੱਲੋਂ ਹੈਰੋਇਨ ਸਮੇਤ ਨੌਜ਼ਵਾਨ ਕਾਬੂ

Monday, Mar 04, 2019 - 07:36 PM (IST)

ਪਚਰੰਗਾ ਪੁਲਿਸ ਵੱਲੋਂ ਹੈਰੋਇਨ ਸਮੇਤ ਨੌਜ਼ਵਾਨ ਕਾਬੂ

ਭੋਗਪੁਰ (ਸੂਰੀ)- ਥਾਣਾ ਭੋਗਪੁਰ ਦੀ ਪੁਲਸ ਚੌਕੀ ਪਚਰੰਗਾ ਨੇ ਇਕ ਨੌਜ਼ਵਾਨ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਉਹ ਸਾਥੀ ਕਰਮਚਾਰੀਆਂ ਨਾਲ ਪਚਰੰਗਾ ਕਿੰਗਰਾ ਰੋਡ ਮੌਜ਼ੂਦ ਸਨ। ਇਸੇ ਦੌਰਾਨ ਪੁਲਿਸ ਪਾਰਟੀ ਪਿੰਡ ਕਿੰਗਰਾ ਚੋਅ ਵਾਲਾ ਵਾਲੇ ਪਾਸੇ ਤੋਂ ਇਕ ਨੌਜ਼ਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਗਿਆ ਅਤੇ ਪਿੱਛੇ ਨੂੰ ਮੁੜ ਪਿਆ। ਪਿੱਛੇ ਮੁੜਦੇ ਸਮੇਂ ਇਸ ਨੌਜ਼ਵਾਨ ਨੇ ਜਲਦੀ ਜਲਦੀ ਵਿਚ ਆਪਣੇ ਹੱਥ ਵਿਚ ਫੜੇ ਹੋਏ ਮੋਮੀ ਲਿਫਾਫੇ ਨੂੰ ਜ਼ਮੀਨ ਤੇ ਸੁੱਟ ਦਿੱਤਾ। ਸ਼ੱਕ ਪੈਣ 'ਤੇ ਪੁਲਿਸ ਪਾਰਟੀ ਵਿਚ ਸ਼ਾਮਿਲ ਨਿਸ਼ਾਨ ਸਿੰਘ, ਲਵਪ੍ਰੀਤ ਅੱਤਰੀ ਅਤੇ ਅਮ੍ਰਿਤ ਸਿੰਘ ਨੇ ਨੌਜ਼ਵਾਨ ਨੂੰ ਕਾਬੂ ਕੀਤਾ ਅਤੇ ਉਸ ਤੋਂ ੳਸਦਾ ਦਾ ਨਾਮ ਪਤਾ ਪੁੱਛਿਆ ਜਿਸ 'ਤੇ ਨੌਜ਼ਵਾਨ ਨੇ ਆਪਣਾ ਨਾਮ ਸੰਦੀਪ ਸਿੰਘ ਉਰਫ ਸ਼ੀਪਾ ਪੁੱਤਰ ਬੱਗਾ ਵਾਸੀ ਪਿੰਡ ਬੁੱਟਰਾਂ ਥਾਣਾ ਭੋਗਪੁਰ ਦੱਸਿਆ। ਨੌਜ਼ਵਾਨ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਆਪਣੇ ਵੱਲੋਂ ਸੁੱਟੇ ਮੋਮੀ ਲਿਫਾਫੇ ਵਿਚ ਹੈਰਇਨ ਲੁਕਾਈ ਹੋਈ ਹੈ। ਪੁਲਸ ਪਾਰਟੀ ਨੇ ਜਦੋਂ ਨੌਜ਼ਵਾਨ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਪਾਰਟੀ ਨੇ ਸੰਦੀਪ ਸਿੰਘ ਉਰਫ ਸ਼ੀਪਾ ਨੂੰ ਗ੍ਰਿਫਤਾਰ ਕਰਕੇ ਥਾਣਾ ਭੋਗਪੁਰ ਵਿਚ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਨੌਜ਼ਵਾਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

satpal klair

Content Editor

Related News