ਇੱਟਾਂ ਦੇ ਪੱਠੇ ਤੋਂ 2 ਨੌਜਵਾਨ ਨਾਬਾਲਗ ਕੁੜੀ ਨੂੰ ਲੈ ਕੇ ਹੋਏ ਫਰਾਰ

Friday, Mar 27, 2026 - 03:56 PM (IST)

ਇੱਟਾਂ ਦੇ ਪੱਠੇ ਤੋਂ 2 ਨੌਜਵਾਨ ਨਾਬਾਲਗ ਕੁੜੀ ਨੂੰ ਲੈ ਕੇ ਹੋਏ ਫਰਾਰ

ਦਸੂਹਾ (ਝਾਵਰ)- ਥਾਣਾ ਦਸੂਹਾ ਦੇ ਪਿੰਡ ਦੋਲੋਵਾਲ ਇੱਟਾਂ ਦੇ ਭੱਠੇ ਤੋਂ 2 ਨੌਜਵਾਨ ਸੋਨੂ ਅਤੇ ਉਸ ਦਾ ਭਰਾ ਰਾਜੂ ਪੁੱਤਰਾਨ ਸੰਗਤ ਰਾਮ ਭੱਠੇ ਦੇ ਕੰਮ ਕਰਦੀ ਨਾਬਾਲਗ ਕੁੜੀ ਨੂੰ ਲੈ ਕੇ ਫਰਾਰ ਹੋ ਗਏ । ਇਸ ਸਬੰਧੀ ਨਾਬਾਲਗ ਕੁੜੀ ਦਾ ਪਿਤਾ ਰਾਮ ਆਸਰਾ ਪੁੱਤਰ ਧਨੀ ਰਾਮ ਵਾਸੀ ਪਿੰਡ ਦੋਲੋਵਾਲ ਇੱਟਾਂ ਦੇ ਪੱਠੇ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਕਈ ਵਾਰ ਇਨ੍ਹਾਂ ਦੇ ਪਰਿਵਾਰ ਨਾਲ ਝਗੜਾ ਵੀ ਹੋਇਆ ਅਤੇ ਹੁਣ ਉਹ ਉਸ ਦੀ ਨਾਬਾਲਗ ਕੁੜੀ ਨੂੰ ਵਰਗਲਾ ਕੇ ਅਗਵਾ ਕਰਕੇ ਕਿਤੇ ਲੈ ਗਏ ਹਨ।

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਇਹ ਪੈਟਰੋਲ ਪੰਪ ਹੋਇਆ ਬੰਦ, ਸੇਲਸਮੈਨ ਦਾ ਆਇਆ ਬਿਆਨ

ਇਸ ਸਬੰਧੀ ਥਾਣਾ ਦਸੂਹਾ ਦੇ ਏ. ਐੱਸ. ਆਈ. ਜਾਂਚ ਅਧਿਕਾਰੀ ਮਹਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਸ ਸਬੰਧੀ ਨਬਾਲਗ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਲੜਕੀ ਨੂੰ ਵਰਗਲਾ ਅਗਵਾ ਕਰਕੇ ਲੈ ਜਾਣ ਦੇ ਸਬੰਧ 'ਚ ਮੋਨੂ ਅਤੇ ਉਸ ਦਾ ਭਰਾ ਰਾਜੂ ਪੁਤਰਾਨ ਸੰਗਤ ਰਾਮ ਦੇ ਵਿਰੁੱਧ ਕੇਸ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜੰਗ ਵਿਚਾਲੇ ਪੰਜਾਬ 'ਤੇ ਪਿਆ ਡਾਲਰਾਂ ਦਾ ਮੀਂਹ! ਦੋਆਬਾ ਵਾਲਿਆਂ ਦਾ ਵਧਿਆ ਬੈਂਕ ਬੈਲੇਂਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News