ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਸਾਬਕਾ ਸੰਸਦੀ ਸਕੱਤਰ ਦੇਸ਼ ਰਾਜ ਸਿੰਘ ਧੁੱਗਾ
Wednesday, Mar 25, 2026 - 07:26 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ)-ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਕੌਮੀ ਸੀਨੀਅਰ ਮੀਤ ਪ੍ਰਧਾਨ ਐੱਸ. ਸੀ. ਵਿੰਗ ਤੇ ਸਾਬਕਾ ਸੰਸਦੀ ਸਕੱਤਰ ਦੇਸ ਸਿੰਘ ਧੁੱਗਾ ਡੇਰਾ ਸੱਚਖੰਡ ਬੱਲਾਂ ਵਿਖੇ ਵਿਸ਼ੇਸ਼ ਤੌਰ ਤੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਦੇਸ ਰਾਜ ਸਿੰਘ ਧੁੱਗਾ ਨੂੰ ਅਸ਼ੀਰਵਾਦ ਦੇਣ ਦੇ ਨਾਲ-ਨਾਲ ਸਨਮਾਨਤ ਕਰਦੇ ਹੋਏ ਦੇਸ਼ ਕੌਮ ਤੇ ਇਲਾਕੇ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਦੱਸਿਆ ਕਿ ਸੱਚਖੰਡ ਬੱਲਾਂ ਵੱਲੋਂ ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਦਿਨ ਰਾਤ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਮਹਾਰਾਜ ਜੀ ਦਾ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਭਾਰਤ ਪੰਜਾਬ ਦੇ ਨਾਲ ਨਾਲ ਸਮੁੱਚੇ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸਰਬੱਤ ਸੰਗਤਾਂ ਵੱਲੋਂ ਹੁਣ ਤੋਂ ਹੀ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਪੂਰਾ ਸਾਲ ਚੱਲਣ ਵਾਲੇ ਸਮਾਗਮ ਵੀ ਗੁਰੂ ਘਰਾਂ ਵਿੱਚ ਆਰੰਭ ਹੋ ਗਏ ਹਨ।
ਇਹ ਵੀ ਪੜ੍ਹੋ: 26, 27 ਤੇ 29 ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪੰਜਾਬ ਦੇ ਮੌਸਮ ਲਈ ਹੋਈ ਵੱਡੀ ਭਵਿੱਖਬਾਣੀ
ਇਸ ਮੌਕੇ ਨਿਰੰਜਨ ਦਾਸ ਮਹਾਰਾਜ ਨੇ ਦੱਸਿਆ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਟਾਂਡਾ ਦੇ ਪਿੰਡ ਝਾਵਾਂ ਵਿੱਚ 3 ਅਪ੍ਰੈਲ ਅਤੇ 24 ਅਪ੍ਰੈਲ ਨੂੰ ਗੜੀ ਮੁਹੱਲਾ ਉੜਮੁੜ ਟਾਂਡਾ ਵਿੱਚ ਵਿਸ਼ਾਲ ਸੰਤ ਸੰਮੇਲਨ ਕਰਵਾਏ ਜਾ ਰਹੇ ਹਨ, ਜਿਸ ਵਿੱਚ ਸੰਤਾਂ ਮਹਾਂਪੁਰਸ਼ਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।
ਇਸ ਮੌਕੇ ਦੇਸ਼ ਰਾਜ ਸਿੰਘ ਧੁੱਗਾ ਨੇ ਸੰਤ ਬਾਬਾ ਨਿਰੰਜਨ ਦਾਸ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਜੋ ਰੂਹਾਨੀਅਤ ਦਾ ਮਾਰਗ ਦਿਖਾਉਂਦੇ ਹੋਏ ਸਮਾਜਿਕ ਬੁਰਾਈਆਂ ਨਾਲ ਲੜਨ ਲਈ ਵੀ ਪ੍ਰੇਰਿਤ ਕਰਦੀ ਹੈ ਇਸ ਲਈ ਸਾਨੂੰ ਆਪਣੇ ਮਨਾਂ ਵਿੱਚ ਵਸਾ ਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ। ਇਸ ਮੌਕੇ ਦੇਸ਼ ਸਿੰਘ ਧੁੱਗਾ ਨੇ ਹੋਰ ਕਿਹਾ ਕਿ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਵਿੱਚ ਡੇਰਾ ਸੱਚਖੰਡ ਬੱਲਾਂ ਅਤੇ ਸੰਤ ਮਹਾਰਾਜ ਨਿਰੰਜਨ ਦਾਸ ਜੀ ਮਹਾਰਾਜ ਵੱਲੋਂ ਜੋ ਵੀ ਸੇਵਾਵਾਂ ਲਗਾਈਆਂ ਜਾਣਗੀਆਂ ਵਿੱਚ ਉਹ ਵੱਧ ਚੜ ਕੇ ਯੋਗਦਾਨ ਪਾਉਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਪੈਸੇ ਨਾਲ ਕੇਜਰੀਵਾਲ ਲਈ ਪ੍ਰਾਈਵੇਟ ਜੈੱਟ ਦਾ ਪ੍ਰਬੰਧ, ਮਜੀਠੀਆ ਨੇ CM ਮਾਨ ਨੂੰ ਕਿਹਾ ਦਿੱਲੀ ਦਾ ‘ਪਾਇਲਟ’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
