ਪੁਲਸ ਨੇ ਚੋਣਾਂ ਦੇ ਮੱਦੇਨਜ਼ਰ ਕੱਢਿਆ ਫਲੈਗ ਮਾਰਚ

Tuesday, Dec 25, 2018 - 02:37 AM (IST)

ਪੁਲਸ ਨੇ ਚੋਣਾਂ ਦੇ ਮੱਦੇਨਜ਼ਰ ਕੱਢਿਆ ਫਲੈਗ ਮਾਰਚ

ਬਲਾਚੌਰ/ਪੋਜੇਵਾਲ,    (ਕਟਾਰੀਆ/ਕਿਰਨ)—  ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਪੰਚਾਇਤੀ  ਚੋਣਾਂ ਨੂੰ ਨਿਰਵਿਘਨ  ਨਪੇਰੇ ਚੜ੍ਹਾਉਣ ਲਈ ਡਿਪਟੀ ਕਮਿਸ਼ਨ ਨਵਾਂਸ਼ਹਿਰ ਵਿਨੈ ਬਬਲਾਨੀ ਤੇ ਐੱਸ.  ਐੱਸ. ਪੀ. ਦੀਪਕ ਹਿਲੌਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਸ ਪ੍ਰਸ਼ਾਸਨ ਵਲੋਂ ਬਲਾਚੌਰ/ਬਿਛੋੜੀ  ਖੁਰਦਾ, ਸੜੋਆ, ਪੋਜੇਵਾਲ, ਮਾਲੇਵਾਲ, ਭੱਦੀ ਆਦਿ ਵੱਖ-ਵੱਖ ਕਸਬਿਆਂ ’ਚ ਫਲੈਗ ਮਾਰਚ ਕੀਤਾ ਗਿਆ।  ਇਸ ਮੌਕੇ ਡੀ. ਐੱਸ. ਪੀ. ਰਾਜਪਾਲ ਸਿੰਘ ਬਲਾਚੌਰ ਨੇ ਕਿਹਾ ਪੁਲਸ ਲੋਕਾਂ ਦੀ ਸਹਾਇਤਾ ਲਈ  ਹੈ ,ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਪਾ ਸਕਦੇ ਹਨ। ਚੋਣਾਂ ਦੌਰਾਨ   ਕਾਨੂੰਨ ਦੀ ਉਲੰਘਣਾ ਜਾਂ ਹੁਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸੈਂਕੜਾ ਪੁਲਸ  ਜਵਾਨ, ਸੈਨਿਕ  ਦਲ   ਮੌਜੂਦ ਸਨ। ਮਾਰਚ ’ਚ ਡੀ. ਐੱਸ. ਪੀ. ਹੈੱਡਕੁਆਟਰ  ਕੈਲਾਸ਼  ਚੰਦਰ, ਡੀ. ਐੱਸ. ਪੀ.  ਰਾਜਪਾਲ, ਐੱਸ. ਐੱਚ. ਓ. ਸਤੀਸ਼ ਕੁਮਾਰ, ਐੱਸ. ਐੱਚ. ਓ. ਅਜੇ  ਕੁਮਾਰ ਬਲਾਚੌਰ, ਐੱਸ. ਐੱਚ. ਓ. ਜਾਗਰ ਸਿੰਘ ਕਾਠਗੜ੍ਹ, ਐੱਸ. ਐੱਚ. ਓ. ਗੁਰਮੁਖ ਟਰੈਫਿਕ ਇੰਚਾਰਜ਼,  ਸੁਵਿੰਦਰ ਸਿੰਘ ਹਾਜ਼ਰ ਸਨ।


Related News