ਬਿਨਾਂ ਲਾਈਸੈਂਸ ਦੇ ਖੋਲ੍ਹੀ ਬੈਠਾ ਸੀ ਟ੍ਰੈਵਲ ਏਜੰਟ ਆਫ਼ਿਸ, ਮਾਰਦਾ ਸੀ ਲੋਕਾਂ ਨਾਲ ਲੱਖਾਂ ਦੀ ਠੱਗੀ, ਪੁਲਸ ਨੇ ਕੀਤਾ ਕਾਬੂ

Friday, Oct 11, 2024 - 04:06 AM (IST)

ਜਲੰਧਰ (ਮਹੇਸ਼)- ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਟ੍ਰੈਵਲ ਏਜੰਟ ਨੂੰ ਬੱਸ ਅੱਡਾ ਚੌਕੀ ਦੀ ਪੁਲਸ ਨੇ ਕਾਬੂ ਕੀਤਾ ਹੈ।

ਏ.ਸੀ.ਪੀ. ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਭਰਤ ਮਸੀਹ ਲੱਧੜ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਬੇਦੀ ਪੈਰਾਡਾਈਜ਼ ਬਿਲਡਿੰਗ ’ਚ ਅਰਬਨ ਅਸਟੇਟ ਫੇਜ਼-2 ਜਲੰਧਰ ਦੇ ਰਹਿਣ ਵਾਲੇ ਗੁਜਰਾਲ ਕੰਸਲਟੈਂਸੀ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਮਾਲਕ ਬ੍ਰਹਮ ਰਾਜ ਪੁੱਤਰ ਦੇਵ ਰਾਜ ਸਥਾਨਕ ਬੱਸ ਸਟੈਂਡ ਨੇੜੇ ਬਿਨਾਂ ਲਾਇਸੈਂਸ ਦਫਤਰ ਖੋਲ੍ਹ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰ ਰਿਹਾ ਹੈ।

ਇਹ ਵੀ ਪੜ੍ਹੋ- ਪਿਆਰ ਦੀਆਂ ਪੀਂਘਾਂ ਪਾ ਕੇ ਵਿਆਹ ਤੋਂ ਮੁੱਕਰਿਆ ਨੌਜਵਾਨ, ਫ਼ਿਰ ਕੁੜੀ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼

ਇਸ ਸ਼ਿਕਾਇਤ 'ਤੇ ਕਾਰਵਾਈ ਕਰਗਦਿਆਂ ਬੱਸ ਸਟੈਂਡ ਪੁਲਸ ਚੌਕੀ ਦੇ ਇੰਚਾਰਜ ਸੁਸ਼ੀਲ ਕੁਮਾਰ ਸ਼ਰਮਾ ਅਤੇ ਏ.ਐੱਸ.ਆਈ. ਦਿਲਬਾਗ ਸਿੰਘ ਨੂੰ ਨਾਲ ਲੈ ਕੇ ਉਥੇ ਛਾਪੇਮਾਰੀ ਕੀਤੀ ਤੇ ਮੌਕੇ ਤੋਂ ਬ੍ਰਹਮ ਰਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਉਸ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 6 ਮਾਡਲ ਟਾਊਨ ਵਿਚ 316 (2), 318 (4) ਬੀ.ਐੱਨ.ਐੱਸ. ਦੇ ਤਹਿਤ ਐੱਫ.ਆਈ.ਆਰ. ਨੰਬਰ 221 ਦਰਜ ਕੀਤੀ ਗਈ ਹੈ। ਏ.ਸੀ.ਪੀ. ਭਰਤ ਮਸੀਹ ਲੱਧੜ ਨੇ ਦੱਸਿਆ ਕਿ ਮੁਲਜ਼ਮ ਬ੍ਰਹਮ ਰਾਜ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪਤਨੀ ਨੇ ਵਰਤ ਕਾਰਨ ਪਤੀ ਨਾਲ ਵਿਆਹ 'ਤੇ ਜਾਣ ਤੋਂ ਕੀਤਾ ਇਨਕਾਰ, ਜੱਲਾਦ ਨੇ ਕੁੱਟ-ਕੁੱਟ ਮਾਰ'ਤੀ ਘਰਵਾਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News