ਮਾਨਸਿਕ ਪ੍ਰੇਸ਼ਾਨੀ ’ਚ ਜ਼ਹਿਰੀਲੀ ਦਵਾਈ ਨਿਗਲਣ ਨਾਲ ਨੌਜਵਾਨ ਦੀ ਮੌਤ

Monday, Sep 10, 2018 - 01:35 AM (IST)

ਹੁਸ਼ਿਆਰਪੁਰ,  (ਅਮਰਿੰਦਰ)-  ਥਾਣਾ ਮਾਹਿਲਪੁਰ ਦੇ ਅਧੀਨ ਆਉਂਦੇ ਪਿੰਡ ਬੱਡੋਆਣ ’ਚ ਅੱਜ ਦੁਪਹਿਰ ਬਾਅਦ ਮਾਨਸਿਕ ਪ੍ਰੇਸ਼ਾਨੀ ’ਚ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਨਿਗਲਣ ਨਾਲ 25 ਸਾਲਾ ਨੌਜਵਾਨ ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦੀ ਹਾਲਤ ਖ਼ਰਾਬ ਹੋਣ ’ਤੇ ਪਰਿਵਾਰ ਨੇ ਉਸ ਨੂੰ ਇਲਾਜ ਲਈ ਮਾਹਿਲਪੁਰ ਸਿਵਲ ਹਸਪਤਾਲ ਪਹੁੰਚਾਇਆ। ਜਤਿੰਦਰ ਦੀ ਹਾਲਤ ਵਿਗਡ਼ਦੀ ਦੇਖ ਡਾਕਟਰਾਂ ਨੇ ਉਸ ਨੂੰ ਤਤਕਾਲ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਜਤਿੰਦਰ ਦੀ ਮੌਤ ਹੋ ਗਈ। ਇਸ ’ਚ ਸੂਚਨਾ ਮਿਲਦੇ ਹੀ ਮਾਹਿਲਪੁਰ ਪੁਲਸ ਨੇ ਹੁਸ਼ਿਆਰਪੁਰ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਪਰਕ ਕਰਨ ’ਤੇ ਥਾਣਾ ਮਾਹਿਲਪੁਰ ਦੇ ਐੱਸ.ਐੱਚ.ਓ. ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਸਿੰਘ ਪੇਸ਼ੇ ’ਚ ਡਰਾਇਵਰ ਸੀ ਤੇ ਇਸ ਸਮੇਂ ਪੈਟਰੋਲ ਪੰਪ ’ਤੇ ਕੰਮ ਕਰਦਾ ਸੀ। ਜਤਿੰਦਰ ਦੀ ਕਿਹਡ਼ੀ ਹਾਲਾਤ ’ਚ ਕੋਈ ਦਵਾਈ ਨਿਗਲੀ ਹੈ ਦੀ ਪੁਲਸ ਜਾਂਚ ਕਰ ਰਹੀ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਲੈ ਲਏ ਹਨ। ਬਿਆਨਾਂ ਦੇ ਆਧਾਰ ’ਤੇ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕਰੇਗੀ।
ਟਰੇਨ ਦੀ ਲਪੇਟ ’ਚ ਆਉਣ  ਕਾਰਨ ਅਣਪਛਾਤੇ ਦੀ ਮੌਤ
ਟਾਂਡਾ ਉਡ਼ਮੁਡ਼, 9 ਸਤੰਬਰ (ਪੰਡਿਤ, ਮੋਮੀ)-ਰੇਲਵੇ ਸਟੇਸ਼ਨ ਟਾਂਡਾ ਨਜ਼ਦੀਕ ਬੀਤੀ ਰਾਤ ਟਰੇਨ ਦੀ ਲਪੇਟ ’ਚ ਆਉਣ ਕਾਰਨ ਇਕ ਅਣਪਛਾਤੇ ਸਾਧੂ ਦੀ ਮੌਤ ਹੋ ਗਈ। ਰੇਲਵੇ ਪੁਲਸ ਮੁਤਾਬਿਕ ਰਾਤ 8.15 ਵਜੇ  ਜਲੰਧਰ ਤੋਂ ਜੰਮੂ ਵੱਲ ਜਾ ਰਹੀ ਮਾਲ ਗੱਡੀ ਦੀ ਲਪੇਟ ’ਚ ਆਉਣ ਕਰ ਕੇ ਮੌਤ ਦਾ ਸ਼ਿਕਾਰ ਹੋਏ ਸਾਧੂ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਸਕੀ ਹੈ। ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ 174 ਸੀ .ਆਰ. ਪੀ. ਸੀ. ਅਧੀਨ ਕਾਰਵਾਈ ਕਰਦੇ ਲਾਸ਼ ਨੂੰ ਸ਼ਿਨਾਖਤ ਲਈ ਫਿਲਹਾਲ ਹਸਪਤਾਲ ’ਚ ਰੱਖਵਾਇਆ ਹੈ।


Related News