ਪਲਾਸਟਿਕ ਦੇ ਲਿਫਾਫਿਆਂ ''ਤੇ ਪਾਬੰਦੀ ਲਗਾਉਣ ਲਈ ਖੁਦ ਫੀਲਡ ''ਚ ਉਤਰੇ ਨਿਗਮ ਕਮਿਸ਼ਨਰ

Sunday, Sep 15, 2019 - 05:14 PM (IST)

ਪਲਾਸਟਿਕ ਦੇ ਲਿਫਾਫਿਆਂ ''ਤੇ ਪਾਬੰਦੀ ਲਗਾਉਣ ਲਈ ਖੁਦ ਫੀਲਡ ''ਚ ਉਤਰੇ ਨਿਗਮ ਕਮਿਸ਼ਨਰ

ਜਲੰਧਰ (ਖੁਰਾਣਾ)— ਸੋਢਲ ਮੇਲੇ ਦੇ ਪ੍ਰਬੰਧਾਂ ਤੋਂ ਫਾਰਗ ਹੋਣ ਤੋਂ ਬਾਅਦ ਜਲੰਧਰ ਨਿਗਮ ਨੇ ਪਲਾਸਟਿਕ ਦੇ ਲਿਫਾਫਿਆਂ 'ਤੇ ਸਖ਼ਤੀ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ, ਜਿਸ ਦੇ ਤਹਿਤ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਬੀਤੇ ਦਿਨ ਖੁਦ ਫੀਲਡ ਵਿਚ ਉਤਰੇ। ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਵੀ ਟੀਮ ਦੀ ਅਗਵਾਈ ਕੀਤੀ। ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਨੇ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਨੂੰ ਨਾਲ ਲੈ ਕੇ ਸਵੇਰੇ ਬੀਤੇ ਦਿਨ 6.30 ਵਜੇ ਮਕਸੂਦਾਂ ਸਬਜ਼ੀ ਮੰਡੀ 'ਚ ਛਾਪੇਮਾਰੀ ਕੀਤੀ, ਜਿੱਥੇ ਧੜੱਲੇ ਨਾਲ ਪਲਾਸਟਿਕ ਦੇ ਲਿਫਾਫੇ ਵਰਤੋਂ ਵਿਚ ਲਿਆਏ ਜਾ ਰਹੇ ਸਨ। ਇਥੋਂ ਨਿਗਮ ਟੀਮ ਨੇ 3-4 ਕੁਇੰਟਲ ਲਿਫਾਫੇ ਜ਼ਬਤ ਕੀਤੇ ਅਤੇ 10 ਚਲਾਨ ਕੱਟੇ। ਇਸ ਤੋਂ ਬਾਅਦ ਇਹ ਟੀਮ ਅਰਬਨ ਅਸਟੇਟ ਫੇਸ-1 'ਚ ਲੱਗਦੀ ਕਿਸਾਨ ਮੰਡੀ ਵਿਚ ਗਈ ਜਿਥੇ 5 ਚਲਾਨ ਕੱਟੇ ਗਏ ਅਤੇ ਲਿਫਾਫੇ ਵੀ ਜ਼ਬਤ ਕੀਤੇ ਗਏ। ਕਮਿਸ਼ਨਰ ਦੀਪਰਵ ਲਾਕੜਾ ਨੇ ਸਾਰੇ ਦੁਕਾਨਦਾਰਾਂ ਨੂੰ ਚਿਤਾਵਨੀ ਦਿਤੀ ਹੈ ਕਿ ਨਿਗਮ ਦੀ ਇਹ ਮੁਹਿੰਮ ਜਾਰੀ ਰਹੇਗੀ, ਇਸ ਲਈ ਜੇਕਰ ਕੋਈ ਵੀ ਦੁਕਾਨਦਾਰ ਲਿਫਾਫੇ ਵੇਚਦਾ ਜਾਂ ਵਰਤਦਾ ਫੜਿਆ ਗਿਆ, ਉਸਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ।


author

shivani attri

Content Editor

Related News