ਬਾਰਾਂ ਬੋਰ ਗੰਨ, ਪਿਸਤੌਲ, ਕਰੀਬ 12 ਤੋਲੇ ਸੋਨਾ ਤੇ 2.15 ਲੱਖ ਦੀ ਨਕਦੀ ਚੋਰੀ
Friday, Jul 07, 2023 - 03:27 PM (IST)

ਗੜ੍ਹਦੀਵਾਲਾ (ਭੱਟੀ)-ਗੜ੍ਹਦੀਵਾਲਾ ਕਾਲਰਾ ਰੋਡ ’ਤੇ ਸਥਿਤ ਸਰਬਜੀਤ ਸਾਗਰ ਪੁੱਤਰ ਕੁੰਦਨ ਲਾਲ ਦੀ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਵੱਲੋਂ ਇਕ ਡਬਲ ਬੈਰਲ ਬਾਰਾਂ ਬੋਰ ਗੰਨ, ਇਕ ਪਿਸਤੌਲ, 10 ਤੋਲੇ ਸੋਨੇ ਦਾ ਬਰੈਸਲੇਟ, ਡੇਢ ਤੋਲੇ ਸੋਨੇ ਦੀ ਮੁੰਦਰੀ, ਸਵਾ ਦੋ ਲੱਖ ਦੀ ਡੀਜ਼ਲ ਕੰਪਨੀ ਦੀ ਘੜੀ, 2 ਲੱਖ 15 ਹਜ਼ਾਰ ਕੈਸ਼ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਾਗਰ ਨੇ ਦੱਸਿਆ ਕਿ ਬੀਤੀ ਵੀਰਵਾਰ ਦੀ ਰਾਤ ਮੌਸਮ ਠੰਡਾ ਹੋਣ ਕਰ ਕੇ ਉਹ ਕੋਠੀ ਦੀ ਛੱਤ ਉਪਰ ਸੌਂ ਗਏ। ਜਦੋਂ ਉਨ੍ਹਾਂ ਸਵੇਰੇ 9 ਵਜੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਵੇਖਿਆ ਤਾਂ ਕਮਰੇ ਅੰਦਰ ਪਈ ਅਲਮਾਰੀ ਵਿਚਲਾ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਚੋਰ ਅਲਮਾਰੀ ਵਿਚੋਂ ਇਕ ਡਬਲ ਬੈਰਲ ਬਾਰਾਂ ਬੋਰ ਗੰਨ, ਇਕ ਪਿਸਤੌਲ, 10 ਤੋਲੇ ਦਾ ਬਰੈਸਲੇਟ, ਡੇਢ ਤੋਲੇ ਦੀ ਮੁੰਦਰੀ, ਸਵਾ ਦੋ ਲੱਖ ਦੀ ਡੀਜ਼ਲ ਕੰਪਨੀ ਦੀ ਘੜੀ, 2 ਲੱਖ 15 ਹਜ਼ਾਰ ਕੈਸ਼ ਕੁੱਲ ਲਗਭਗ 10 ਲੱਖ ਦੀ ਚੋਰੀ ਕਰ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪਤਾ ਲੱਗਦਿਆਂ ਹੀ ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਗੜ੍ਹਦੀਵਾਲਾ ਵਿਖੇ ਦਿੱਤੀ।
ਇਹ ਵੀ ਪੜ੍ਹੋ-ਪਰਿਵਾਰ 'ਚ ਮਚਿਆ ਚੀਕ-ਚਿਹਾੜਾ, ਮਾਛੀਵਾੜਾ ਦੇ ਨੌਜਵਾਨ ਦੀ ਇਟਲੀ 'ਚ ਮੌਤ
ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ ਅਤੇ ਐੱਸ. ਐੱਚ. ਓ. ਗੜ੍ਹਦੀਵਾਲਾ ਮਲਕੀਤ ਸਿੰਘ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਬੜੀ ਮੁਸਤੈਦੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੁਲਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਜਲਦੀ ਹੀ ਪੁਲਸ ਦੀ ਗ੍ਰਿਫ਼ਤ ਵਿਚ ਆ ਸਕਦੇ ਹਨ।
ਕੀ ਕਹਿਣਾ ਹੈ ਡੀ. ਐੱਸ. ਪੀ. ਟਾਂਡਾ ਦਾ
ਇਸ ਘਟਨਾ ਸਬੰਧੀ ਡੀ. ਐੱਸ. ਪੀ. ਟਾਂਡਾ ਕਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਖੁਦ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਗਿਆ ਹੈ। ਇਸ ਸਬੰਧੀ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ। ਇਸ ਸਬੰਧੀ ਡਾਗ ਸਕੁਐਡ ਅਤੇ ਐਂਟੀ-ਸਾਬੋਤਾਜ ਟੀਮ ਬੁਲਾ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਲਦੀ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ। ਇਸ ਸਬੰਧੀ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਪਟਿਆਲਾ: ਗੇਮ ਖੇਡਦਿਆਂ-ਖੇਡਦਿਆਂ ਘਰ 'ਚ ਪੈ ਗਏ ਵੈਣ, 11 ਸਾਲਾ ਬੱਚੇ ਦੀ ਹੋਈ ਸ਼ੱਕੀ ਹਾਲਾਤ 'ਚ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711