ਜੰਗਲੀ ਸੂਰ ਬਣਿਆ ਹਾਦਸੇ ਦੀ ਵਜ੍ਹਾ, ਅੱਗ ਲੱਗਣ ਕਾਰਨ ਮੋਟਰਸਾਈਕਲ ਹੋਇਆ ਸੜ ਕੇ ਸੁਆਹ

Friday, May 26, 2023 - 02:41 AM (IST)

ਜੰਗਲੀ ਸੂਰ ਬਣਿਆ ਹਾਦਸੇ ਦੀ ਵਜ੍ਹਾ, ਅੱਗ ਲੱਗਣ ਕਾਰਨ ਮੋਟਰਸਾਈਕਲ ਹੋਇਆ ਸੜ ਕੇ ਸੁਆਹ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ) : ਜ਼ਹੂਰਾ-ਟਾਂਡਾ ਸੰਪਰਕ ਸੜਕ ’ਤੇ ਪਿੰਡ ਗਿੱਦੜਪਿੰਡੀ ਨੇੜੇ ਇਕ ਜੰਗਲੀ ਸੂਰ ਦੇ ਮੋਟਰਸਾਈਕਲ ਅੱਗੇ ਆਉਣ ਕਾਰਨ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਸੂਰ ਦੇ ਟਕਰਾਉਣ ਤੋਂ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਦੇਖਦਿਆਂ ਹੀ ਦੇਖਦਿਆਂ ਮੋਟਰਸਾਈਕਲ ਸੜ ਕੇ ਸੁਆਹ ਗਿਆ।

ਇਹ ਵੀ ਪੜ੍ਹੋ : 'ਚਿੱਟੇ' ਨੇ ਉਜਾੜਿਆ ਇਕ ਹੋਰ ਘਰ, ਮਾਪਿਆਂ ਤੋਂ ਖੋਹਿਆ ਇਕਲੌਤਾ ਪੁੱਤ

ਇਹ ਹਾਦਸਾ ਸ਼ਾਮ ਕਰੀਬ 6 ਵਜੇ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਪਿੰਦਾ ਸਿੰਘ ਤੇ ਉਸ ਦੀ ਪਤਨੀ ਪਰਮਜੀਤ ਕੌਰ ਪਿੰਡ ਜ਼ਹੂਰਾ ਹਾਲ ਵਾਸੀ ਨਵੀਂ ਦਿੱਲੀ ਆਪਣੇ ਪਿੰਡ ਆ ਰਹੇ ਸਨ ਕਿ  ਗਿੱਦੜਵਿੰਡੀ ਨੇੜੇ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਜੰਗਲੀ ਸੂਰ ਆ ਗਿਆ ਤੇ ਦੋਵੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਦੌਰਾਨ ਪਰਮਜੀਤ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ।

ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਜ਼ਖ਼ਮੀ ਔਰਤ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਬੇਗੋਵਾਲ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News