ਫਗਵਾੜਾ ''ਚ ਭਿਆਨਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ, 3 ਜ਼ਖਮੀ

Thursday, Nov 26, 2020 - 01:22 AM (IST)

ਫਗਵਾੜਾ ''ਚ ਭਿਆਨਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ, 3 ਜ਼ਖਮੀ

ਫਗਵਾੜਾ,(ਜਲੋਟਾ) : ਫਗਵਾੜਾ 'ਚ ਦੇਰ ਰਾਤ ਨੂੰ ਨੈਸ਼ਨਲ ਹਾਈਵੇ ਨੰਬਰ 1 'ਤੇ ਸ਼ੂਗਰ ਮਿਲ ਚੌਕ 'ਤੇ ਵਾਪਰੇ ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ ਤੇ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਬਣੇ ਪੀੜਤ ਹਯੂੰਡਈ ਕਾਰ 'ਚ ਸਵਾਰ ਸਨ। ਮ੍ਰਿਤਕਾਂ 'ਚ ਕਾਰ ਸਵਾਰ ਇਕ ਜਨਾਨੀ ਤੇ ਇਕ ਵਿਅਕਤੀ ਸ਼ਾਮਲ ਹੈ। ਦੁਰਘਟਨਾ 'ਚ 3 ਹੋਰ ਕਾਰ ਸਵਾਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ 'ਚ ਇਲਾਜ ਲਈ ਗੰਭੀਰ ਹਾਲਤ 'ਚ ਲਿਜਾਇਆ ਗਿਆ। ਹਾਦਸੇ ਦੀ  ਜਾਂਚ ਕਰ ਰਹੇ ਪੁਲਸ ਥਾਣਾ ਸਿਟੀ ਦੇ ਐਸ. ਐਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਦੁਰਘਟਨਾ 'ਚ ਮਾਰੀ ਗਈ ਮਹਿਲਾ ਤੇ ਪੁਰਸ਼ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਬਣੇ ਲੋਕ ਉਤਰ ਪ੍ਰਦੇਸ਼ ਦੇ ਕਾਨਪੁਰ ਨਾਲ ਸੰਬੰਧਿਤ ਹੋ ਸਕਦੇ ਹਨ। ਹਾਦਸੇ 'ਚ ਇਕ ਜ਼ਖਮੀ ਜਿਸ ਦੀ ਪਛਾਣ ਰਿਸ਼ਵ ਹੈ, ਦੇ ਰੂਪ 'ਚ ਹੋਈ ਹੈ, ਜਦਕਿ 2 ਜ਼ਖਮੀ ਅਜੇ ਬੇਸੁੱਧ ਅਤੇ ਬੇਹੱਦ ਗੰਭੀਰ ਹਾਲਤ 'ਚੱਲ ਰਹੇ ਹਨ। ਐਸ. ਐਚ. ਓ. ਸਿਟੀ ਤੋਂ ਇਹ ਪੁੱਛੇ ਜਾਣ 'ਤੇ ਕਿ ਆਖਿਰ ਉਕਤ ਸੜਕ ਹਾਦਸ ਕਿਹੋ ਹੁੰਦਾ ਹੈ? ਉਨ੍ਹਾਂ ਕਿਹਾ ਕਿ ਅਜੇ ਤਕ ਚੱਲੀ ਜਾਂਚ 'ਚ ਖੁਲ੍ਹਾਸਾ ਨਹੀਂ ਹੋ ਸਕਿਆ ਹੈ ਕਿ ਦੁਰਘਟਨਾ ਕਿਸ ਵਾਹਨ ਦੇ ਟਕਰਾਉਣ ਨਾਲ ਵਾਪਰੀ ਹੈ, ਪੁਲਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

 


author

Deepak Kumar

Content Editor

Related News