ਜਲੰਧਰ: ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਅਕਾਲੀ ਆਗੂ ਦੇ ਪੈਟਰੋਲ ਪੰਪ ''ਤੇ ਕੀਤੀ ਲੁੱਟਖੋਹ

12/22/2019 11:27:15 AM

ਜਲੰਧਰ (ਮਹੇਸ਼)— ਚਿੱਟੇ ਰੰਗ ਦੀ ਕਾਰ 'ਚ ਆਏ ਨਕਾਬਪੋਸ਼ 4-5 ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲ ਦੇ ਬਲ 'ਤੇ ਹੁਸ਼ਿਆਰਪੁਰ ਹਾਈਵੇਅ'ਤੇ ਆਉਂਦੇ ਪਿੰਡ ਹਜ਼ਾਰਾ 'ਚ ਸ਼ਨੀਵਾਰ ਰਾਤ ਜਲਾਲਾਬਾਦ ਦੇ ਇਕ ਅਕਾਲੀ ਨੇਤਾ ਦਾ ਪੈਟਰੋਲ ਪੰਪ ਲੁੱਟ ਲਿਆ। ਪੰਪ ਦੇ ਮਾਲਕ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਹਰਜੀਤ ਸਿੰਘ ਸੰਧੂ ਅਤੇ ਗੌਰਵ ਕਟਾਰੀਆ ਹਨ, ਜਦਕਿ ਮੈਨੇਜਰ ਵਜੋਂ ਨਰਿੰਦਰ ਸਿੰਘ ਲਾਡੀ ਕੰਮਕਾਜ ਦੇਖਦੇ ਹਨ। ਸੰਧੂ ਨਾਮਕ ਪੈਟਰੋਲ ਪੰਪ 'ਤੇ ਫਿਲਮੀ ਸਟਾਈਲ 'ਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਹਨ।

ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਪਤਾਰਾ ਦੇ ਐੱਸ. ਐੱਚ. ਓ. ਦਲਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਲੁਟੇਰਿਆਂ ਦਾ ਸ਼ਿਕਾਰ ਹੋਏ ਕਰਿੰਦੇ ਸੁਨੀਲ ਕੁਮਾਰ ਪੁੱਤਰ ਬਹਾਦਰਦੀਨ ਵਾਸੀ ਯੂ. ਪੀ. ਦੇ ਬਿਆਨ ਲੈਣ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਦੇ ਹੋਏ ਜਾਂਚ ਸ਼ੁਰੁ ਕੀਤੀ। ਸੁਨੀਲ ਨੇ ਦੱਸਿਆ ਕਿ ਉਹ ਪੰਪ 'ਤੇ ਆਪਣੇ 2 ਹੋਰ ਸਾਥੀਆਂ ਸਤਿੰਦਰ ਅਤੇ ਰਣਜੀਤ ਨਾਲ ਖੜ੍ਹਾ ਸੀ। ਇੰਨੇ 'ਚ ਉਥੇ ਆਈ ਕਾਰ 'ਚੋਂ 3-4 ਨੌਜਵਾਨ ਬਾਹਰ ਉਤਰੇ ਅਤੇ ਭੱਜ ਕੇ ਉਸ ਵਲ ਆ ਗਏ। ਉਨ੍ਹਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਕੋਲ ਫੜੀ ਨਕਦੀ ਕਰੀਬ 10 ਹਜ਼ਾਰ ਰੁਪਏ ਖੋਹ ਲਏ ਅਤੇ ਪਿਸਤੌਲ ਲਹਿਰਾਉਂਦੇ ਹੋਏ ਦੋਬਾਰਾ ਗੱਡੀ 'ਚ ਸਵਾਰ ਹੋ ਕੇ ਹੁਸ਼ਿਆਰਪੁਰ ਵਲ ਚਲੇ ਗਏ। ਜਾਂਚ 'ਚ ਲੱਗੀ ਪੁਲਸ ਇਸ ਲੁੱਟ ਸਬੰਧੀ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ।

PunjabKesari

9 ਸਤੰਬਰ ਦੀ ਰਾਤ ਹੋਈ ਲੁੱਟ ਵੀ ਨਹੀ ਹੋਈ ਟ੍ਰੇਸ
9 ਸਤੰਬਰ ਨੂੰ ਵੀ ਕਰੀਬ 8 ਵਜੇ ਹਰਜੀਤ ਸਿੰਘ ਸੰਧੂ ਅਕਾਲੀ ਨੇਤਾ ਦੇ ਪੰਪ 'ਤੇ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਕਰਿੰਦੇ ਸੁਨੀਲ ਤੋਂ ਹੀ 5 ਹਜ਼ਾਰ ਰੁਪਏ ਖੋਹ ਕੇ ਲੈ ਗਏ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ 20 ਤੋਂ 25 ਸਾਲ ਦੇ ਵਿਚਕਾਰ ਦੇ ਸਨ ਅਤੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਏ ਸਨ। ਥਾਣਾ ਪਤਾਰਾ ਦੀ ਪੁਲਸ ਸੁਨੀਲ ਦੇ ਬਿਆਨਾਂ 'ਤੇ ਇਸ ਵਾਰਦਾਤ ਸਬੰਧੀ ਕੇਸ ਵੀ ਦਰਜ ਕਰ ਲਿਆ ਸੀ ਪਰ ਪੁਲਸ ਅਜੇ ਤੱਕ ਇਸ ਵਾਰਦਾਤ ਨੂੰ ਟ੍ਰੇਸ ਨਹੀਂ ਕਰ ਸਕੀ, ਜਿਸ ਕਾਰਨ ਲੁਟੇਰਿਆਂ ਨੇ ਬੇਖੌਫ ਹੋ ਕੇ ਉਸੇ ਪੰਪ ਨੂੰ ਦੋਬਾਰਾ ਆਪਣਾ ਨਿਸ਼ਾਨਾ ਬਣਾਇਆ। ਅਕਾਲੀ ਨੇਤਾ ਹਰਜੀਤ ਸਿੰਘ ਸੰਧੂ ਅਤੇ ਗੌਰਵ ਕਟਾਰੀਆ ਨੇ ਦੱਸਿਆ ਕਿ ਪੁਲਸ ਨੇ 9 ਸਤੰਬਰ ਦੀ ਲੁੱਟ ਸਬੰਧੀ ਕੁਝ ਸ਼ੱਕੀ ਨੌਜਵਾਨਾਂ ਨੂੰ ਚੁੱਕਿਆਵੀ ਸੀ ਪਰ ਬਾਅਦ ਵਿਚਉਨ੍ਹਾਂ ਨੂੰ ਛੱਡ ਦਿੱਤਾ ਗਿਆ ਅਤੇ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਪੁਲਸ ਇਸ ਵਾਰਦਾਤ ਨੂੰ ਵੀ ਭੁਲਾ ਦਿੱਤਾ।


shivani attri

Content Editor

Related News