ਤੇਜ਼ ਰਫ਼ਤਾਰ ਦੋ ਕਾਰਾਂ ਦੀ ਭਿਆਨਕ ਟੱਕਰ, ਵਾਲ-ਵਾਲ ਬੱਚੇ ਕਾਰ ਸਵਾਰ

Friday, Nov 20, 2026 - 06:00 PM (IST)

ਤੇਜ਼ ਰਫ਼ਤਾਰ ਦੋ ਕਾਰਾਂ ਦੀ ਭਿਆਨਕ ਟੱਕਰ, ਵਾਲ-ਵਾਲ ਬੱਚੇ ਕਾਰ ਸਵਾਰ

ਕਾਲਾ ਸੰਘਿਆਂ (ਨਿੱਝਰ)-ਪੁਲਸ ਥਾਣਾ ਲਾਂਬੜਾ ਅਧੀਨ ਇੱਥੋਂ ਕਰੀਬ 4 ਕਿਲੋਮੀਟਰ ਦੂਰੀ ’ਤੇ ਪੈਂਦੇ ਪਿੰਡ ਨਿੱਝਰਾਂ ਦੇ ਮੇਨ ਬੱਸ ਸਟੈਂਡ 'ਤੇ ਦੋ ਤੇਜ਼ ਰਫ਼ਤਾਰ ਕਾਰਾਂ ਦੀ ਭਿਆਨਕ ਟੱਕਰ ਹੋਣ ਕਾਰਨ ਬੇਸ਼ੱਕ ਕਾਰ ਸਵਾਰ ਵਾਲ-ਵਾਲ ਬਚ ਗਏ ਹਨ ਪਰ ਉਨ੍ਹਾਂ ਦੇ ਗੰਭੀਰ ਸੱਟਾਂ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਇਹ ਦੋ ਕਾਰਾਂ ਜੋ ਕਿ ਜਲੰਧਰ ਵੱਲੋਂ ਕਾਲਾ ਸੰਘਿਆਂ ਅਤੇ ਕੋਹਾਲਾ ਵੱਲੋਂ ਨਿੱਝਰਾਂ ਵੱਲ ਨੂੰ ਜਾ ਰਹੀਆਂ ਸਨ ਕਿ ਬੱਸ ਅੱਡੇ ’ਤੇ ਪੈਂਦੇ ਚੌਕ ਵਿਚ ਇਨ੍ਹਾਂ ਕਾਰਾਂ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਇਹ ਕਾਰਾਂ ਅੱਗੋਂ ਇਕ ਚਾਹ ਦੇ ਖੋਖੇ ਦੇ ਮਾਲਕ ਦੇ ਮੋਟਰਸਾਈਕਲ ਵਿਚ ਜਾ ਵੱਜੀਆਂ ਤੇ ਇਨ੍ਹਾਂ ਕਾਰਾਂ ਦੇ ਵਿਚੋਂ ਬਰੀਜ਼ਾ ਕਾਰ ਦਾ ਅਗਲਾ ਹਿੱਸਾ ਤਕਰੀਬਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਦੂਸਰੀ ਕਾਰ ਦੀ ਇਕੋ ਸਾਈਡ ਨੁਕਸਾਨੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਮਾਤਾ ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਦੀ ਕਾਰ ਖੱਡ 'ਚ ਪਲਟੀ, ਨਾਨੀ ਤੇ ਦੋਹਤੀ ਦੀ ਮੌਤ

PunjabKesari

ਪਤਾ ਲੱਗਾ ਹੈ ਕਿ ਦੋਹਾਂ ਹੀ ਕਾਰਾਂ ਦੇ ਏਅਰ ਬੈਗ ਖੁੱਲ ਜਾਣ ਕਾਰਨ ਬੇਸ਼ੱਕ ਕਾਰ ਸਵਾਰਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ ਹੈ ਪਰ ਉਨ੍ਹਾਂ ਦੇ ਗੰਭੀਰ ਸੱਟਾਂ ਲੱਗਣ ਦੀ ਖਬਰ ਹੈ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲਾਂ ਦੇ ਵਿਚ ਪਹੁੰਚਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਰੀਜ਼ਾ ਕਾਰ ਜਲੰਧਰ ਦੇ ਪਿੰਡ ਗਾਖਲਾਂ ਅਤੇ ਦੂਸਰੀ ਆਈ 20 ਕਾਰ ਗੁਰਦਾਸਪੁਰ ਜ਼ਿਲੇ ਦੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਚੌਂਕ ਵਿਚ ਤੇਜ਼ ਰਫ਼ਤਾਰ ਗੱਡੀਆਂ ਦੀ ਆਵਾਜਾਈ ਕਾਰਨ ਨਿੱਤ ਦਿਹਾੜੇ ਹਾਦਸੇ ਵਾਪਰਦੇ ਰਹਿੰਦੇ ਹਨ ਤੇ ਕੁਝ ਦਿਨ ਪਹਿਲਾਂ ਹੀ ਇਕ ਨਿੱਝਰਾਂ ਦੇ ਨੌਜਵਾਨ ਦਾ ਵੀ ਇਸ ਚੌਂਕ ਦੇ ਵਿਚ ਐਕਸੀਡੈਂਟ ਹੋਇਆ, ਜਿਸ ਨਾਲ ਉਸ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਦਾ ਐਕਟਿਵਾ ਸਕੂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਲੋਕਾਂ ਦੀ ਪੁਰਜੋਰ ਮੰਗ ਹੈ ਕਿ ਇਸ ਚੌਂਕ ਦੇ ਵਿਚ ਨਿੱਤ ਦਿਹਾੜੇ ਵਾਪਰ ਰਹੇ ਅਜਿਹੇ ਸੜਕੀ ਹਾਦਸਿਆਂ ਦੇ ਕਾਰਨ ਕੋਈ ਲਾਈਟਾਂ ਜਾਂ ਸਪੀਡ ਬਰੇਕਰਜ਼ ਦਾ ਬਣਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। 

ਇਹ ਵੀ ਪੜ੍ਹੋ: ਪੰਜਾਬ: ਦੁਸਹਿਰਾ ਗਰਾਊਂਡ ਨੇੜੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ! ਸਹਿਮੇ ਲੋਕ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News