9 ਫਰਵਰੀ ਨੂੰ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਰਿਹਾਇਸ਼ ਅੱਗੇ ਦਿਤਾ ਜਾਵੇਗਾ ਧਰਨਾ: ਧੀਮਾਨ

02/06/2021 6:12:37 PM

ਘਨੌਲੀ (ਸ਼ਰਮਾ)— ਇੰਪਲਾਈਜ਼ ਫੈਡਰੇਸ਼ਨ ਪੰ. ਰਾ. ਬਿ. ਬੋ. ਗੁਰੁ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਥਰਮਲ ਪਲਾਂਟ ਦੀ ਪਾਵਰ ਕਲੌਨੀ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਸਰਪ੍ਰਸਤ ਹਰਮੇਸ਼ ਸਿੰਘ ਧੀਮਾਨ ਨੇ ਕਿਹਾ ਕਿ ਹਰ ਘਰ ਰੋਜਗਾਰ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਉਲਟ ਕਿਰਤੀਆਂ ਦਾ ਰੋਜਗਾਰ ਖੋਹਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ‘ਚੱਕਾ ਜਾਮ’ ਨੂੰ ਜਲੰਧਰ ’ਚ ਭਰਵਾਂ ਹੁੰਗਾਰਾ, ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾ ਕਿਸਾਨਾਂ ਦੇ ਹੱਕ ’ਚ ਡਟੇ ਬੱਚੇ

ਜਿੱਥੇ ਇਸ ਸਰਕਾਰ ਵੱਲੋਂ ਕੁਝ ਸਮਾ ਪਹਿਲਾਂ ਥਰਮਲ ਪਲਾਂਟ ਦੀਆਂ 1200 ਤੋਂ ਵੀ ਵੱਧ ਪੋਸਟਾਂ ਨੂੰ ਖਤਮ ਕਰ ਦਿਤਾ ਗਿਆ ਸੀ, ਉਥੇ ਹੀ ਹੁਣ 20% ਪੋਸਟਾਂ ਹੋਰ ਖਤਮ ਕਰਨ ਦੇ ਫੁਰਮਾਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਪੈਸਕੋ ਸਕਿਉਰਟੀ ਦੇ ਕਰਮਚਾਰੀਆਂ ਦੀ ਗਿਣਤੀ 224 ਤੋਂ ਘਟਾ ਕੇ 150 ਕਰਦੇ ਹੋਏ 24 ਕਰਮਚਾਰੀਆਂ ਨੁੰ ਨੌਕਰੀ ਤੋਂ ਕੱਢਣ ਦੇ ਨੋਟਿਸ ਦਿਤੇ ਜਾ ਚੁੱਕੇ ਹਨ ਅਤੇ ਹੋਰਨਾਂ ਕੰਟਰੈਕਟਰ ਅਤੇ ਬੋਰਡ ਕਰਮਚਾਰੀਆਂ ਨੂੰ ਜਲਦੀ ਹੀ ਨੋਟਿਸ ਦੇ ਕੇ ਉਹਨਾਂ ਨੂੰ ਬੇ-ਰੋਜਗਾਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਇਹ ਵੀ ਕਿਹਾ ਕਿ ਥਰਮਲ ਪਲਾਂਟ ਦੀ ਮੈਨੇਜਮੈਂਟ ਵਲੋਂ ਕੋਵਿਡ-19 ਦੇ ਚਲਦੇ ਹੋਏ ਪਾਵਰ ਕਾਲੌਨੀ ਦੇ ਸਟਾਫ਼ ਨੂੰ ਥਰਮਲ ਸਾਈਟ ’ਤੇ ਲਿਆਉਣ/ਲਿਜਾਣ ਲਈ ਚੱਲਣ ਵਾਲੀਆਂ ਬੱਸਾਂ ਨੂੰ ਕੋਵਿਡ-19 ਦੀ ਆੜ ਵਿਚ ਬੰਦ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਪਾਵਰ ਕਾਲੌਨੀ ਸਕੂਲ ਅਤੇ ਉਥੇ ਰਹਿ ਰਹੇ ਸਟਾਫ ਨੂੰ ਨੁੰਹੋਂ ਕਲੌਨੀ ਵਿਖੇ 31 ਮਾਰਚ 2021 ਤੱਕ ਸ਼ਿਫਟ ਕਰਨ ਦੇ ਫੁਰਮਾਨ ਕਾਰਨ ਕਲੌਨੀ ਨਿਵਾਸੀਆਂ ਵਿਚ ਭਾਰੀ ਬੇਚੈਨੀ ਹੈ। ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਹਾੜੀਦਾਰ ਕਾਮਿਆਂ ਦੀਆਂ ਉਜਰਤਾਂ ਵਿਚ ਕੀਤਾ 402 ਰੁਪਏ ਪ੍ਰਤੀ ਮਹੀਨਾ ਦਾ ਮਾਮੂਲੀ ਵਾਧਾ ਵਾਪਸ ਲੈ ਕੇ ਅਤੇ ਮਿਤੀ 1.9.2020 ਤੋਂ ਬਣਦਾ ਵਾਧਾ ਅਜੇ ਤੱਕ ਵੀ ਨਾਂ ਦੇ ਕੇ ਗਰੀਬ ਦਿਹਾੜੀਦਾਰਾਂ ਨਾਲ ਕੋਝਾ ਮਜਾਕ ਕੀਤਾ ਹੈ। 

ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ

ਜਥੇਬੰਦੀ ਵੱਲੋਂ ਇਨ੍ਹਾਂ ਮੰਗਾਂ ਦੇ ਉਪਰਾਲੇ ਲਈ ਕਈ ਵਾਰ ਥਰਮਲ ਪਲਾਂਟ ਅਤੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਹਲਕੇ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਜੀ ਨੂੰ ਵੀ ਬੇਨਤੀ ਕੀਤੀ ਗਈ ਹੈ ਪਰ ਉਨ੍ਹਾਂ ਵੱਲੋਂ ਅਜੇ ਤੱਕ ਕਰਮਚਾਰੀਆਂ ਦੇ ਉਪਰੋਕਤ ਮਸਲਿਆਂ ਦਾ ਕੋਈ ਵੀ ਹੱਲ ਨਹੀ ਕੀਤਾ ਗਿਆ। ਇਸ ਦੇ ਰੋਸ ਵਜੋਂ ਮਿਤੀ 9 ਫਰਵਰੀ ਨੂੰ ਮਨੀਸ਼ ਤਿਵਾੜੀ ਜੀ ਦੀ ਰੁਪਨਗਰ ਰਿਹਾਇਸ਼ ਵਿਖੇ ਜਥੇਬੰਦੀ ਵਲੋਂ ਸ਼ਾਤਮਈ ਤਰੀਕੇ ਨਾਲ ਜੋਰਦਾਰ ਰੋਸ ਧਰਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਇਸ ਰੋਸ ਧਰਨੇ ਵਿਚ ਸਮੇ ਸਿਰ ਪਹੁੰਚ ਕੇ ਇਸ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਨੂੰ ਕੁਲਦੀਪ ਸਿੰਘ ਮਿਨਹਾਸ, ਸੁਰਿੰਦਰਪਾਲ ਸਿੰਘ ਛਿੰਦਾ, ਪੁਸ਼ਪਿੰਦਰ ਸਿੰਘ ਗਿੱਲ, ਮੇਜਰ ਸਿੰਘ, ਸੁਰਿੰਦਰਪਾਲ, ਰਾਮ ਸਿੰਘ ਝੱਜ, ਜਸਵਿੰਦਰ ਸਿੰਘ ਪਾਬਲਾ, ਜਸਵੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।


shivani attri

Content Editor

Related News