ਮੁਹੱਲੇ ’ਚ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਵਿਰੋਧ ’ਚ ਮੁਹੱਲਾ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ

Monday, Mar 01, 2021 - 03:28 PM (IST)

ਮੁਹੱਲੇ ’ਚ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਵਿਰੋਧ ’ਚ ਮੁਹੱਲਾ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਦੇ ਸਲੋਹ ਮਾਰਗ ’ਤੇ ਸਥਿਤ ਮੁਹੱਲਾ ਵਿਕਾਸ ਨਗਰ ਦੇ ਵਾਸੀਆਂ ਨੇ ਸਲੋਹ ਮਾਰਗ ’ਤੇ ਮੁਹੱਲੇ ’ਚ ਖੁੱਲ੍ਹੇ ਸ਼ਰਾਬ ਠੇਕੇ ਦੇ ਵਿਰੋਧ ’ਚ ਅੱਜ ਨਾਅਰੇਬਾਜ਼ੀ ਕਰਦੇ ਹੋਏ ਠੇਕੇ ਨੂੰ ਤੁਰੰਤ ਪ੍ਰਭਾਵ ਨਾਲ ਹਟਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਮੁਹੱਲਾ ਵਿਕਾਸ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ, ਕਾ. ਸੁਤੰਤਰ ਕੁਮਾਰ ਅਤੇ ਕੌਂਸਲਰ ਪ੍ਰਵੀਨ ਭਾਟੀਆ ਨੇ ਕਿਹਾ ਕਿ ਮੁਹੱਲੇ ’ਚ ਸ਼ਰਾਬ ਠੇਕੇ ਦਾ ਖੁੱਲ੍ਹਣਾ ਜਿੱਥੇ ਐਕਸਾਈਜ ਐਕਟ ਖਿਲਾਫ ਹੈ ਉੱਥੇ ਹੀ ਕਾਨੂੰਨੀ ਤੌਰ ’ਤੇ ਵੀ ਸ਼ਰਾਬ ਦਾ ਠੇਕਾ ਮੁਹੱਲੇ ’ਚ ਨਹੀਂ ਖੋਲ੍ਹਿਆ ਜਾ ਸਕਦਾ।

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਉਨ੍ਹਾਂ ਕਿਹਾ ਕਿ ਇਸ ਮਾਰਗ ’ਤੇ ਨਾ ਸਿਰਫ਼ ਸਰਕਾਰੀ ਸਕੂਲ, ਸਿੱਖਿਅਕ ਅਦਾਰੇ, ਹਸਪਤਾਲ ਅਤੇ ਅੱਧੀ ਦਰਜਨ ਤੋਂ ਵੱਧ ਧਾਰਮਿਕ ਸਥਾਨ ਹਨ, ਜਿੱਥੇ ਔਰਤਾਂ, ਸਕੂਲ ਵਿਦਿਆਰਥੀਆਂ ਆਦਿ ਦਾ ਲਗਾਤਾਰ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਦਾ ਬੱਚਿਆਂ ’ਤੇ ਜਿੱਥੇ ਬੁਰਾ ਪ੍ਰਭਾਵ ਪਵੇਗਾ, ਉੱਥੇ ਹੀ ਮੁਹੱਲੇ ਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਣ ਬਣੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਮੁਹੱਲਾ ਵਿਕਾਸ ਨਗਰ ’ਚ ਮਨਜੂਰ ਕੀਤੇ ਗਏ ਉਪਰੋਕਤ ਠੇਕੇ ਨੂੰ ਜਲਦ ਹਟਾਇਆ ਜਾਵੇ ਨਹੀਂ ਤਾਂ ਮੁਹੱਲਾ ਵਾਸੀ ਪ੍ਰਸ਼ਾਸਨ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ: ਫਿਲੌਰ ’ਚ ਵੱਡੀ ਵਾਰਦਾਤ: ਸਿਵਿਆਂ ’ਚੋਂ ਵਿਅਕਤੀ ਦੀ ਮਿਲੀ ਅੱਧਸੜੀ ਲਾਸ਼, ਇਲਾਕੇ ’ਚ ਫੈਲੀ ਸਨਸਨੀ

ਕੌਂਸਲਰ ਪ੍ਰਵੀਨ ਭਾਟੀਆ ਨੇ ਕਿਹਾ ਕਿ ਠੇਕੇ ਨੂੰ ਬੰਦ ਕਰਵਾਉਣ ਸਬੰਧੀ ਉਨ੍ਹਾਂ ਦੀ ਵਧੀਕ ਡਿਪਟੀ ਕਮਿਸ਼ਨਰ ਨਾਲ ਗੱਲ ਹੋ ਚੁੱਕੀ ਹੈ, ਜਦਕਿ ਅੱਜ ਮੁਹੱਲਾ ਵਾਸੀਆਂ ਦੇ ਵਫਦ ਨਾਲ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਮੰਗ-ਪੱਤਰ ਵੀ ਸੌਂਪਿਆ ਜਾਵੇਗਾ। ਇਸ ਮੌਕੇ ਗੌਰਵ ਭਾਟੀਆ, ਤਰਸੇਮ ਸਿੰਘ, ਸ਼ਾਮ ਲਾਲ, ਤਿਲਕ ਰਾਜ, ਚਰਨਜੀਤ, ਜੱਸੀ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼


author

shivani attri

Content Editor

Related News