ਕਿਸੇ ਨੂੰ ਨਹੀਂ ਪਰਵਾਹ! ਹੈਲਮੇਟ ਨਾ ਪਹਿਨਣ ਕਾਰਨ ਬੁੱਝ ਰਹੇ ਘਰਾਂ ਦੇ ਚਿਰਾਗ

Sunday, Jul 28, 2024 - 01:22 PM (IST)

ਕਿਸੇ ਨੂੰ ਨਹੀਂ ਪਰਵਾਹ! ਹੈਲਮੇਟ ਨਾ ਪਹਿਨਣ ਕਾਰਨ ਬੁੱਝ ਰਹੇ ਘਰਾਂ ਦੇ ਚਿਰਾਗ

ਸੁਲਤਾਨਪੁਰ ਲੋਧੀ (ਧੀਰ)-ਕੋਰੋਨਾ ਨੇ ਜਿੱਥੇ ਪੂਰੇ ਵਿਸ਼ਵ ’ਚ ਆਪਣਾ ਕਹਿਰ ਵਰਾਇਆ ਹੈ, ਉੱਥੇ ਹੀ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਅ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਜਿੱਥੇ ਲੋਕਾਂ ਨੂੰ ਕੈਂਪਾਂ ਰਾਹੀਂ ਟੀਕਾਕਰਨ ਕਰਵਾ ਕੇ ਲੋਕ ਲਹਿਰ ਪੈਦਾ ਕੀਤੀ ਜਾ ਰਹੀ ਹੈ, ਉੱਥੇ ਹੀ ਸੂਬੇ ’ਚ ਮੋਟਰਸਾਈਕਲ ਅਤੇ ਸਕੂਟਰ ਚਾਲਕਾਂ ਵੱਲੋਂ ਹੈਲਮੇਟ ਨਾ ਪਹਿਨਣ ਕਾਰਨ ਸੜਕ ਹਾਦਸਿਆਂ ’ਚ ਸੈਂਕੜੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।

ਪੁਲਸ ਨੌਜਵਾਨਾਂ ਨੂੰ ਹੈਲਮੇਟ ਪਹਿਨਣ ਲਈ ਕਰੇਗੀ ਜਾਗਰੂਕ
ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਦੋਪਹੀਆ ਵਾਹਨਾਂ ਲਈ ਹੈਲਮੇਟ ਪਹਿਨਣਾ ਬਹੁਤ ਜ਼ਰੂਰੀ ਹੈ, ਜਿਸ ਲਈ ਬਕਾਇਦਾ ਮਾਣਯੋਗ ਅਦਾਲਤਾਂ ਵੱਲੋਂ ਨਿਰਦੇਸ਼ ਜਾਰੀ ਕਰਨ ’ਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਨੌਜਵਾਨ ਪੀੜ੍ਹੀ ਹੈਲਮੇਟ ਪਹਿਨਣਾ ਪਸੰਦ ਨਹੀਂ ਕਰਦੀ, ਜਿਸ ਕਾਰਨ ਸੜਕ ਹਾਦਸੇ ਦੌਰਾਨ ਸਿਰ ’ਚ ਵੱਜੀ ਡੂੰਘੀ ਸੱਟ ਉਸ ਦੇ ਲਈ ਜਾਨਲੇਵਾ ਸਾਬਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਬਕਾਇਦਾ ਟ੍ਰੈਫਿਕ ਹਫ਼ਤੇ ਰਾਹੀਂ ਵੀ ਨੌਜਵਾਨਾਂ ਨੂੰ ਹੈਲਮੇਟ ਪਹਿਨਣ ਲਈ ਜਾਗਰੂਕ ਕੀਤਾ ਜਾਂਦਾ ਹੈ ਪਰ ਉਸ ਦੇ ਨਤੀਜੇ ਹਾਲੇ ਤੱਕ ਵੀ ਸਾਰਥਕ ਨਹੀ ਨਿਕਲੇ, ਜਿਸ ਕਾਰਨ ਆਏ ਦਿਨ ਹਾਦਸਿਆਂ ’ਚ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਸ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਤੇ ਖੁਦ ਨੌਜਵਾਨਾਂ ਨੇ ਮਾਪਿਆਂ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ-CM ਭਗਵੰਤ ਮਾਨ ਨੇ ਮਾਲਵਾ ਨਹਿਰ ਦੇ ਕੰਮ ਦਾ ਲਿਆ ਜਾਇਜ਼ਾ, ਆਜ਼ਾਦੀ ਤੋਂ ਬਾਅਦ ਪੰਜਾਬ ’ਚ ਬਣੇਗੀ ਪਹਿਲੀ ਨਹਿਰ

ਮਾਪੇ ਬੱਚਿਆਂ ਨੂੰ ਬਿਨਾਂ ਹੈਲਮੇਟ ਦੇ ਵਾਹਨ ਚਲਾਉਣ ਨਾ ਦੇਣ : ਨਵਨੀਤ ਚੀਮਾ
ਨਗਰ ਕੌਂਸਲ ਦੇ ਉਪ ਪ੍ਰਧਾਨ ਨਵਨੀਤ ਸਿੰਘ ਚੀਮਾ ਨੇ ਕਿਹਾ ਕਿ ਹਰ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਹੈਲਮੇਟ ਪਹਿਨੇ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਤੇ ਸਕੂਟਰ ਨਾ ਚਲਾਉਣ ਦੇਣ। ਹਰ ਵਿਅਕਤੀ ਦੀ ਜਾਨ ਬਹੁਤ ਕੀਮਤੀ ਹੈ ਤੇ ਜੇਕਰ ਕਿਸੇ ਪਰਿਵਾਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਜਾਂਦੀ ਹੈ ਤਾਂ ਉਸ ਪਰਿਵਾਰ ’ਤੇ ਕੀ ਬੀਤਦੀ ਹੈ ਇਹ ਗੱਲ ਤਾਂ ਪਰਿਵਾਰ ਹੀ ਜਾਣਦਾ ਹੈ। ਉਨ੍ਹਾਂ ਕਿਹਾ ਕਿ ਹੈਲਮੇਟ ਪਹਿਨਣ ਨੂੰ ਸ਼ੌਂਕ ਨਹੀ, ਮਜਬੂਰੀ ਸਮਝਣਾ ਚਾਹੀਦਾ ਹੈ।

ਸਿਰ ’ਤੇ ਵੱਜੀ ਸੱਟ ਜਾਨਲੇਵਾ ਸਾਬਤ ਹੁੰਦੀ ਹੈ
ਪ੍ਰਸਿੱਧ ਗੋਲਡ ਮੈਡਲਿਸਟ ਤੇ ਸਰਜਨ ਰੋਟੇ. ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਸੜਕ ਹਾਦਸੇ ’ਚ ਹੈਲਮੇਟ ਤੋਂ ਬਗੈਰ ਸਿਰ ’ਤੇ ਵੱਜੀ ਡੂੰਘੀ ਸੱਟ ਅਖੀਰ ’ਚ ਵਿਅਕਤੀ ਲਈ ਜਾਨਲੇਵਾ ਸਾਬਤ ਹੁੰਦੀ ਹੈ ਕਿਉਂਕਿ ਕਈ ਵਾਰ ਤਾਂ ਸਿਰ ’ਚ ਸੱਟ ਲੱਗਣ ’ਤੇ ਖੂਨ ਅੰਦਰ ਹੀ ਇਕੱਠਾ ਹੋ ਜਾਂਦਾ ਹੈ ਜਾਂ ਫਿਰ ਸਾਰਾ ਹੀ ਬਾਹਰ ਨਿਕਲ ਜਾਂਦਾ ਹੈ ਜੋ ਵਿਅਕਤੀ ਦੀ ਮੌਤ ਦਾ ਕਾਰਨ ਬਣਦਾ ਹੈ। ਹੈਲਮੇਟ ਤੋਂ ਬਗੈਰ ਵਾਹਨ ਨਾ ਚਲਾਉਣ ਦੇ ਜਿਸ ਤਰ੍ਹਾਂ ਚੰਡੀਗੜ੍ਹ ’ਚ ਸਖਤ ਨਿਯਮ ਹਨ, ਉਸੇ ਤਰ੍ਹਾਂ ਹਰ ਸ਼ਹਿਰ ’ਚ ਹੋਣੇ ਚਾਹੀਦੇ ਹਨ ਤਦ ਹੀ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਪੁਲਸ ਨੇ ਪੂਰੇ ਸੂਬੇ 'ਚ ਲਾਈ ਇਹ ਪਾਬੰਦੀ


author

shivani attri

Content Editor

Related News