ਜਲੰਧਰ : ਪਠਾਨਕੋਟ ਬਾਈਪਾਸ ਨੇੜੇ ਠੰਡ ਨਾਲ ਵਿਅਕਤੀ ਦੀ ਮੌਤ

01/07/2020 9:22:51 PM

ਜਲੰਧਰ,(ਬੁਲੰਦ) : ਪਠਾਨਕੋਟ ਬਾਈਪਾਸ 'ਚ ਕਪੂਰ ਹਸਪਤਾਲ ਨੇੜੇ ਸੜਕ 'ਤੇ ਠੰਡ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦ ਲੋਕਾਂ ਨੇ ਮ੍ਰਿਤਕ ਨੂੰ ਸੜਕ 'ਤੇ ਦੇਖਿਆ ਤਾਂ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।  ਜ਼ਿਕਰਯੋਗ ਹੈ ਕਿ ਪੰਜਾਬ 'ਚ ਭਾਰੀ ਠੰਡ ਪੈਣ ਨਾਲ ਕਈ ਲੋਕਾਂ ਦੀ ਮੌਤ ਹੋ ਚੁਕੀ ਹੈ। ਬੀਤੇ ਸੋਮਵਾਰ ਤੋਂ ਲਗਾਤਾਰ ਹੋ ਰਹੀ ਹਲਕੀ ਬਾਰਿਸ਼ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਤਾਪਮਾਨ ਨੇ ਹੇਠਾਂ ਡਿੱਗਦੇ ਹੋਏ ਲੋਕਾਂ ਨੂੰ ਦੁਬਾਰਾ ਦਸੰਬਰ ਮਹੀਨੇ 'ਚ ਪੈਣ ਵਾਲੀ ਸਰਦੀ ਦਾ ਅਹਿਸਾਸ ਦਿਲਾ ਦਿੱਤਾ ਹੈ। 


Related News