ਸਿੱਧੂ ਦੀ ਗਾਲ੍ਹ 'ਤੇ ਬੋਲੇ ਪਰਗਟ ਸਿੰਘ-ਸਾਡੇ ਵਿਚਕਾਰ ਅਜਿਹੀਆਂ ਹਲਕੀਆਂ-ਫੁਲਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ

Saturday, Oct 16, 2021 - 03:04 PM (IST)

ਸਿੱਧੂ ਦੀ ਗਾਲ੍ਹ 'ਤੇ ਬੋਲੇ ਪਰਗਟ ਸਿੰਘ-ਸਾਡੇ ਵਿਚਕਾਰ ਅਜਿਹੀਆਂ ਹਲਕੀਆਂ-ਫੁਲਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ

ਜਲੰਧਰ(ਵੈੱਬ ਡੈਸਕ) :  'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦਰਮਿਆਨ ਪਰਗਟ ਸਿੰਘ ਨੇ ਨਵਜੋਤ ਸਿੱਧੂ ਦੀ ਗਾਲ੍ਹ ਕੱਢਣ ਦੀ ਵਾਇਰਲ ਵੀਡਿਓ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਤੇ ਸਿੱਧੂ ਚੰਗੇ ਦੋਸਤ ਹਨ ਅਤੇ ਉਨ੍ਹਾਂ ਵਿਚਕਾਰ ਅਜਿਹੀਆਂ ਹਲਕੀਆਂ-ਫੁਲਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।ਦੱਸ ਦਈਏ ਕਿ ਲਖੀਮਪੁਰ ਖੀਰੀ ਜਾਣ ਦੌਰਾਨ ਰਸਤੇ ਵਿਚ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਸਿੱਧੂ ਵੱਲੋਂ ਬੋਲੇ ਸ਼ਬਦਾਂ ਨੂੰ ਵਿਰੋਧੀ ਧਿਰਾਂ ਨੇ ਵੱਡਾ ਮੁੱਦਾ ਬਣਾਇਆ ਸੀ । ਹੁਣ ਇਸ ਮਸਲੇ 'ਤੇ ਪਰਗਟ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ। ਜੋ ਵਿਖਾਇਆ ਜਾ ਰਿਹਾ ਹੈ, ਉਸ ਤਰ੍ਹਾਂ ਦਾ ਕੁਝ ਨਹੀਂ। ਉਨ੍ਹਾਂ ਕਿਹਾ ਕਿ ਉਹ ਤੇ ਸਿੱਧੂ ਚੰਗੇ ਦੋਸਤ ਹਨ ਅਤੇ ਉਨ੍ਹਾਂ ਵਿਚਕਾਰ ਅਜਿਹੀਆਂ ਹਲਕੀਆਂ-ਫੁਲਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।

ਜਦੋਂ ਪਰਗਟ ਸਿੰਘ ਤੋਂ ਪੁੱਛਿਆ ਗਿਆ ਕਿ ਸਿੱਧੂ ਵੱਲੋਂ ਆਪਣੀਆਂ ਮੰਗਾਂ ਨੂੰ ਆਧਾਰ ਬਣਾ ਕੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਕੀ ਸਹੀ ਹੈ ਤਾਂ ਉਨ੍ਹਾਂ ਦਲੀਲ ਦਿੰਦਿਆਂ ਕਿਹਾ ਕਿ ਸਿੱਧੂ ਦੇ ਮੁੱਦੇ ਠੀਕ ਹਨ ਪਰ ਕਹਿਣ ਦਾ ਢੰਗ ਵੱਖਰਾ ਹੋ ਸਕਦਾ ਹੈ। ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਜਿਸ ਤਬਦੀਲੀ ਦੀ ਸੋਚ ਨਾਲ ਅੱਗੇ ਵਧੇ ਹਨ, ਜੇ ਕੁਝ ਲੋਕਾਂ ਕਾਰਨ ਉਹ ਉਨ੍ਹਾਂ ਤਬਦੀਲੀਆਂ ਨੂੰ ਪੂਰਾ ਨਹੀਂ ਕਰ ਸਕਣਗੇ ਤਾਂ ਉਨ੍ਹਾਂ ਦੀ ਸਥਿਤੀ ਖ਼ਰਾਬ ਹੋ ਸਕਦੀ ਹੈ।ਸੁਣੋ ਪੂਰੀ ਗੱਲਬਾਤ... ਤੇ ਕੁਮੈਂਟ ਬਾਕਸ ਵਿੱਚ ਪਰਗਟ ਸਿੰਘ ਦੇ ਇਸ ਬਿਆਨ ਸਬੰਧੀ ਆਪਣੀ ਰਾਏ ਵੀ ਦਿਓ..

 


author

Harnek Seechewal

Content Editor

Related News