ਹੁਸ਼ਿਆਰਪੁਰ ’ਚ ਖੇਤਾਂ ’ਚੋਂ ਵਿਅਕਤੀ ਦੀ ਮਿਲੀ ਲਾਸ਼, ਫੈਲੀ ਦਹਿਸ਼ਤ

Friday, Nov 05, 2021 - 05:52 PM (IST)

ਹੁਸ਼ਿਆਰਪੁਰ ’ਚ ਖੇਤਾਂ ’ਚੋਂ ਵਿਅਕਤੀ ਦੀ ਮਿਲੀ ਲਾਸ਼, ਫੈਲੀ ਦਹਿਸ਼ਤ

ਹੁਸ਼ਿਆਰਪੁਰ (ਅਮਰੀਕ)-ਹੁਸ਼ਿਆਰਪੁਰ ’ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਤਕਰੀਬਨ 45 ਸਾਲਾ ਵਿਅਕਤੀ ਦੀ ਲਾਸ਼ ਖੇਤਾਂ ’ਚ ਇਕ ਟਿਊਬਵੈੱਲ ਦੀ ਹੌਦੀ ’ਚ ਮਿਲੀ। ਉਕਤ ਮ੍ਰਿਤਕ ਵਿਅਕਤੀ ਦੀ ਪੁਲਸ ਨੇ ਸ਼ਨਾਖਤ ਕਰ ਲਈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਸ਼ੁਰੂਆਤੀ ਜਾਂਚ ’ਚ ਇਹ ਅਚਨਚੇਤ ਹੋਈ ਘਟਨਾ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੀਵਾਲੀ ਵਾਲੀ ਰਾਤ ਜਿਥੇ ਦੇਸ਼ ਭਰ ’ਚ ਖੁਸ਼ੀ ਦਾ ਮਾਹੌਲ ਸੀ, ਉਥੇ ਹੀ ਹੁਸ਼ਿਆਰਪੁਰ ਸਥਿਤ ਪਿੰਡ ਕੱਕੋਂ ’ਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਖਬਰ ਆਈ ਕਿ ਪਿੰਡ ਦੇ ਕੋਲ ਖੇਤਾਂ ’ਚ ਇਕ ਟਿਊਬਵੈੱਲ ਦੀ ਹੌਦੀ ’ਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਘਰੋਂ ਸਾਮਾਨ ਲੈਣ ਗਏ ਨੌਜਵਾਨ ਨਾਲ ਵਾਪਰਿਆ ਭਾਣਾ

ਸ਼ੁਰੂਆਤੀ ਜਾਂਚ ’ਚ ਲਾਸ਼ ਦੀ ਸ਼ਨਾਖ਼ਤ ਨਹੀਂ ਹੋਈ, ਜਿਸ ਤੋਂ ਬਾਅਦ ਸਥਾਨਕ ਪੁਲਸ ਨੂੰ ਬੁਲਾਇਆ ਗਿਆ, ਜਿਨ੍ਹਾਂ ਕਾਰਵਾਈ ਦੌਰਾਨ ਪਾਇਆ ਕਿ ਲਾਸ਼ ਪਿੰਡ ਕੱਕੋਂ ਦੇ ਸੋਢੀ ਰਾਮ ਦੀ ਹੈ, ਜੋ ਪਿਛਲੀ ਰਾਤ ਤੋਂ ਹੀ ਘਰੋਂ ਗਾਇਬ ਸੀ। ਫਿਲਹਾਲ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ, ਜਿਸ ਤੋਂ ਬਾਅਦ ਉਸ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕੀਤਾ ਜਾਵੇਗਾ।


author

Manoj

Content Editor

Related News