ਡਰਾਈਵਿੰਗ ਸੈਂਟਰ ਦਾ ਕਿਰਾਇਆ ਨਾ ਮਿਲਣ ''ਤੇ ਪੰਚਾਇਤ ਨੇ ਸੈਂਟਰ ਨੂੰ ਜੜਿਆ ਜਿੰਦਰਾ, ਖੱਜਲ-ਖੁਆਰ ਹੋਏ ਲੋਕ
Friday, Oct 31, 2025 - 07:10 PM (IST)
 
            
            ਗੋਰਾਇਆ (ਮੁਨੀਸ਼ ਬਾਵਾ)- ਗੋਰਾਇਆ-ਫਿਲੌਰ ਦੇ ਦਰਮਿਆਨ ਪਿੰਡ ਦੁਸਾਂਝ ਖੁਰਦ ਦੀ ਪੰਚਾਇਤੀ ਜ਼ਮੀਨ 'ਤੇ ਬਣੇ ਆਟੋਮੈਟਿਡ ਟੈਸਟ ਡਰਾਈਵਿੰਗ ਸੈਂਟਰ ਨੂੰ ਪੰਚਾਇਤ ਮੈਬਰਾਂ ਵੱਲੋਂ ਜਿੰਦਰਾ ਲਗਾ ਦਿੱਤਾ ਗਿਆ, ਜਿਸ ਕਾਰਨ ਟਰੈਕ ਦਾ ਸਟਾਫ਼ ਅਤੇ ਆਪਣਾ ਡਰਾਈਵਿੰਗ ਲਾਇਸੈਂਸ ਦਾ ਕੰਮ ਕਰਵਾਉਣ ਆਏ ਲੋਕਾਂ ਨੂੰ ਕਰੀਬ ਡੇਢ ਘੰਟਾ ਧੁੱਪ ਵਿਚ ਟਰੈਕ ਦੇ ਬਾਹਰ ਹੀ ਖੜ੍ਹੇ ਹੋਣਾ ਪਿਆ। ਨਾਇਬ ਤਹਿਸੀਲਦਾਰ ਨੂਰਮਹਿਲ ਅਤੇ ਹੋਰ ਅਧਿਕਾਰੀਆਂ ਨੇ ਮੌਕੇ 'ਤੇ ਆ ਕੇ ਪੰਚਾਇਤ ਨੂੰ 15 ਦਿਨਾਂ ਦਾ ਭਰੋਸਾ ਵੇਖ ਕੇ ਟਰੈਕ ਦਾ ਜਿੰਦਰਾ ਖੁੱਲ੍ਹਵਾ ਕੇ ਆਮ ਦਿਨਾਂ ਵਾਂਗ ਕੰਮ ਨੂੰ ਸ਼ੁਰੂ ਕਰਵਾਇਆ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਰਾਜਾ ਵੜਿੰਗ ਨੇ ਕੀਤੀ PAP ਚੌਕ ਜਾਮ ਕਰਨ ਦੀ ਗੱਲ, ਜਾਣੋ ਪੂਰਾ ਮਾਮਲਾ

ਦਰਅਸਲ ਗ੍ਰਾਮ ਪੰਚਾਇਤ ਦੋਸਾਂਦ ਖ਼ੁਰਦ ਨੇ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਦੀ ਪੰਚਾਇਤੀ ਜ਼ਮੀਨ ਹੈ, ਜਿਸ 'ਤੇ ਡਰਾਈਵਿੰਗ ਟੈਸਟ ਸੈਂਟਰ ਬਣਾਇਆ ਗਿਆ ਹੈ। ਪਿਛਲੇ ਕਰੀਬ ਤਿੰਨ ਸਾਲ ਤੋਂ ਉਨ੍ਹਾਂ ਨੂੰ ਕਿਰਾਇਆ ਨਹੀਂ ਦਿੱਤਾ ਜਾ ਰਿਹਾ, ਜਿਸ ਦੀ ਰਕਮ ਕਰੀਬ 6 ਲੱਖ ਰੁਪਏ ਬਣਦੀ ਹੈ। ਵਾਰ-ਵਾਰ ਅਧਿਕਾਰੀਆਂ ਨੂੰ ਅਤੇ ਸਬੰਧਤ ਮਹਿਕਮੇ ਨੂੰ ਮਿਲੇ ਹਾਂ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ, ਜਿਸ ਤੋਂ ਅੱਕ ਕੇ ਉਨ੍ਹਾਂ ਨੇ ਟਰੈਕ ਨੂੰ ਵੀਰਵਾਰ ਸ਼ਾਮ ਨੂੰ ਜਿੰਦਰਾ ਲਗਾ ਦਿੱਤਾ, ਜਿਸ ਦਾ ਪਤਾ ਸਟਾਫ਼ ਨੂੰ ਸਵੇਰ ਵੇਲੇ ਉਦੋਂ ਲੱਗਾ ਜਦੋਂ ਉਹ ਟਰੈਕ ਦਾ ਗੇਟ ਖੋਲ੍ਹਣ ਲੱਗੇ ਤਾਂ ਵੇਖਿਆ ਕਿ ਜਿੰਦਰਾ ਅੰਦਰੋਂ ਲੱਗਾ ਹੋਇਆ ਸੀ। ਇਸ ਦੇ ਬਾਅਦ ਪਤਾ ਲੱਗਾ ਕਿ ਪੰਚਾਇਤ ਵੱਲੋਂ ਇਹ ਜਿੰਦਰਾ ਲਗਾਇਆ ਗਿਆ ਹੈ ।ਕਰੀਬ ਡੇਢ ਘੰਟਾ ਲੋਕ ਅਤੇ ਸਟਾਫ਼ ਦੇ ਮੈਂਬਰ ਬਾਹਰ ਖੜ੍ਹਾ ਰਹੇ।
ਇਹ ਵੀ ਪੜ੍ਹੋ: ਜਲੰਧਰ 'ਚ ਭਲਕੇ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਇਸ ਦੇ ਬਾਅਦ ਨਾਇਬ ਤਹਿਸੀਲਦਾਰ ਨੂਰਮਹਿਲ ਮੌਕੇ 'ਤੇ ਆਏ ਅਤੇ ਉਨ੍ਹਾਂ ਨਾਲ ਬੀ. ਡੀ. ਪੀ. ਓ. ਰੁੜਕਾ ਕਲਾਂ, ਪੰਚਾਇਤ ਸੈਕਟਰੀ ਵੀ ਮੌਕੇ 'ਤੇ ਆਏ। ਉਨ੍ਹਾਂ ਨੇ ਪੰਚਾਇਤ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਪੰਚਾਇਤ ਆਪਣਾ ਐਗਰੀਮੈਂਟ ਅਤੇ ਬਕਾਇਆ ਰਾਸ਼ੀ ਲਿਖਤੀ ਤੌਰ 'ਤੇ ਦੇਵੇ, ਜਿਸ ਤੋਂ ਬਾਅਦ 15 ਦਿਨਾਂ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਰਾਸ਼ੀ ਦੇ ਦਿੱਤੀ ਜਾਵੇਗੀ। ਭਰੋਸਾ ਮਿਲਣ ਤੋਂ ਬਾਅਦ ਪੰਚਾਇਤ ਵੱਲੋਂ ਜਿੰਦਰਾ ਖੋਲ੍ਹਿਆ ਗਿਆ ਅਤੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ। ਇਸ ਦੇ ਬਾਅਦ ਕੰਮ ਸ਼ੁਰੂ ਹੋ ਸਕਿਆ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਰਹੇਗੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            