FIR ’ਚ ਖ਼ੁਲਾਸਾ, ਸ਼ੂਟਰਾਂ ਵਾਂਗ ਸਿਰ ’ਤੇ ਗਲਾਸ ਰੱਖ ਕੇ ਫਾਇਰਿੰਗ ਕਰਨਾ ਚਾਹੁੰਦਾ ਸੀ BMS ਸ਼ੋਅਰੂਮ ਦਾ ਮਾਲਕ

Saturday, Feb 24, 2024 - 04:04 PM (IST)

FIR ’ਚ ਖ਼ੁਲਾਸਾ, ਸ਼ੂਟਰਾਂ ਵਾਂਗ ਸਿਰ ’ਤੇ ਗਲਾਸ ਰੱਖ ਕੇ ਫਾਇਰਿੰਗ ਕਰਨਾ ਚਾਹੁੰਦਾ ਸੀ BMS ਸ਼ੋਅਰੂਮ ਦਾ ਮਾਲਕ

ਜਲੰਧਰ (ਵਰੁਣ)–ਸੰਤੋਖਪੁਰਾ ਸਥਿਤ ਬੀ. ਐੱਮ. ਐੱਸ. ਫੈਸ਼ਨ ਦੇ ਸ਼ੋਅਰੂਮ ਦੇ ਮਾਲਕ ਲਕਸ਼ੈ ਵਰਮਾ ਵੱਲੋਂ ਗੋਲੀ ਚਲਾਉਣ ਦੇ ਮਾਮਲੇ ਵਿਚ ਐੱਫ਼. ਆਈ. ਆਰ. ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਲਕਸ਼ੈ ਵਰਮਾ ਆਪਣੇ ਸ਼ੋਅਰੂਮ ਵਿਚ ਕੰਮ ਕਰਨ ਵਾਲੇ ਅਮਿਤ ਕਲਿਆਣ ਦੇ ਸਿਰ ’ਤੇ ਗਲਾਸ ਰੱਖ ਕੇ ਫਾਇਰਿੰਗ ਕਰਕੇ ਗਲਾਸ ਨੂੰ ਤੋੜਨਾ ਚਾਹੁੰਦਾ ਸੀ। ਖ਼ੁਸ਼ਕਿਸਮਤੀ ਇਹ ਰਹੀ ਕਿ ਗੋਲ਼ੀ ਚੱਲਣ ਤੋਂ ਪਹਿਲਾਂ ਲਕਸ਼ੈ ਦੇ ਨਾਲ ਆਏ ਦੋਸਤਾਂ ਨੇ ਉਸ ਦਾ ਹੱਥ ਫੜ ਲਿਆ ਅਤੇ ਗੋਲ਼ੀ ਕੰਧ ’ਤੇ ਜਾ ਲੱਗੀ। ਜੇਕਰ ਹੱਥ ਨਾ ਫੜਿਆ ਨਾ ਹੁੰਦਾ ਤਾਂ ਗੋਲ਼ੀ ਅਮਿਤ ਦੇ ਸਿਰ ਵਿਚੋਂ ਆਰ-ਪਾਰ ਵੀ ਹੋ ਸਕਦੀ ਸੀ।

ਇਹ ਸਾਰਾ ਖ਼ੁਲਾਸਾ ਥਾਣਾ ਨੰਬਰ 8 ਦੀ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ਼. ਆਈ. ਆਰ ਵਿਚ ਹੋਇਆ ਹੈ। ਆਪਣੇ ਬਿਆਨਾਂ ਵਿਚ ਅਮਿਤ ਕਲਿਆਣ ਨਿਵਾਸੀ ਕਬੀਰ ਵਿਹਾਰ ਬਸਤੀ ਬਾਵਾ ਖੇਲ੍ਹ ਨੇ ਕਿਹਾ ਕਿ ਉਹ ਸ਼ੋਅਰੂਮ ਦੇ ਨੇੜੇ ਖੜ੍ਹਾ ਸੀ ਤਾਂ ਇੰਨੇ ਵਿਚ ਲਕਸ਼ੈ ਵਰਮਾ ਆਪਣੇ 4-5 ਦੋਸਤਾਂ ਨਾਲ ਆਇਆ। ਉਹ ਕਹਿਣ ਲੱਗਾ ਕਿ ਉਸ ਦਾ ਗੋਲ਼ੀ ਚਲਾਉਣ ਨੂੰ ਦਿਲ ਕਰ ਰਿਹਾ ਹੈ। ਉਸ ਨੇ ਆਪਣੇ ਦੋਸਤ ਨੂੰ ਸੇਬ ਲਿਆਉਣ ਨੂੰ ਕਿਹਾ ਕਿ ਅਤੇ ਕਹਿਣ ਲੱਗਾ ਕਿ ਅਮਿਤ ਦੇ ਸਿਰ ’ਤੇ ਸੇਬ ਰੱਖ ਕੇ ਗੋਲ਼ੀ ਦਾਗਣੀ ਹੈ। ਇੰਨੇ ਵਿਚ ਲਕਸ਼ੈ ਦੇ ਦੋਸਤ ਨੇ ਅਮਿਤ ਦੇ ਸਿਰ ’ਤੇ ਗਲਾਸ ਰੱਖ ਦਿੱਤਾ। ਲਕਸ਼ੈ ਵਰਮਾ ਨੇ ਸੈਣੀ ਨਾਂ ਦੇ ਆਪਣੇ ਦੋਸਤ ਦੀ ਪਿਸਟਲ ਲੈ ਕੇ ਨਿਸ਼ਾਨਾ ਲਾਇਆ ਅਤੇ ਜਿਉਂ ਹੀ ਫਾਇਰ ਕਰਨ ਲੱਗਾ ਤਾਂ ਕਿਸੇ ਦੋਸਤ ਨੇ ਉਸ ਦਾ ਹੱਥ ਫੜ ਲਿਆ, ਜਿਸ ’ਤੇ ਗੋਲ਼ੀ ਕੰਧ ਵਿਚ ਜਾ ਲੱਗੀ।

ਇਹ ਵੀ ਪੜ੍ਹੋ: CM ਮਾਨ ਵੱਲੋਂ 'ਗੁਰੂ ਰਵਿਦਾਸ ਮੈਮੋਰੀਅਲ' ਲੋਕਾਂ ਨੂੰ ਸਮਰਪਿਤ, ਸ੍ਰੀ ਖੁਰਾਲਗੜ੍ਹ ਸਾਹਿਬ ਬਣੇਗਾ ਵੱਡਾ ਟੂਰਿਸਟ ਸੈਂਟਰ

ਪੁਲਸ ਨੇ ਲਕਸ਼ੈ ਦੇ ਖ਼ਿਲਾਫ਼ ਧਾਰਾ 307, 506, 511, 336 ਅਧੀਨ ਕੇਸ ਦਰਜ ਕੀਤਾ ਹੈ। ਪੁਲਸ ਦੀ ਮੰਨੀਏ ਤਾਂ ਲਕਸ਼ੈ ਨੇ ਇਸ ਮਾਮਲੇ ਵਿਚ ਇਨਕੁਆਰੀ ਲੁਆਈ ਹੈ, ਜਿਸ ਕਾਰਨ ਉਸਦੀ ਅਜੇ ਤਕ ਗ੍ਰਿਫ਼ਤਾਰੀ ਨਹੀਂ ਹੋ ਸਕੀ। 16 ਫਰਵਰੀ ਨੂੰ ਲਕਸ਼ੈ ਵਰਮਾ ਨੇ ਆਪਣੇ ਹੀ ਸ਼ੋਅਰੂਮ ਵਿਚ ਕੰਮ ਕਰਨ ਵਾਲੇ ਅਮਿਤ ਕਲਿਆਣ ’ਤੇ ਗੋਲ਼ੀ ਚਲਾਈ ਸੀ, ਜਦਕਿ ਇਸ ਤੋਂ ਪਹਿਲਾਂ ਵੀ ਪ੍ਰਾਪਰਟੀ ਦੇ ਿਵਵਾਦ ਵਿਚ ਲਕਸ਼ੈ ਗੋਲ਼ੀਆਂ ਚਲਾ ਚੁੱਕਾ ਹੈ।

ਇਹ ਵੀ ਪੜ੍ਹੋ: ਗੁ. ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News