2 ਕਿਲੋ ਅਫੀਮ ਸਮੇਤ 3 ਦੋਸ਼ੀ ਗ੍ਰਿਫਤਾਰ

03/15/2019 4:40:10 PM

ਜਲੰਧਰ (ਸੋਨੂੰ)—ਜਲੰਧਰ ਦਿਹਾਤੀ ਪੁਲਸ ਨੇ 2 ਕਿਲੋ ਅਫੀਮ ਦੇ ਨਾਲ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ, ਐੱਸ.ਪੀ. ਰਾਜਵੀਰ ਸਿੰਘ, ਡੀ.ਐੱਸ.ਪੀ. ਅਮਨਦੀਪ ਸਿੰਘ ਬਰਾੜ, ਡੀ.ਐੱਸ.ਪੀ. ਰੰਜੀਤ ਸਿੰਘ ਨੇ ਦੱਸਿਆ ਕਿ ਥਾਣਾ ਮਕਸੂਦਾ ਦੇ ਐੱਸ.ਆਈ. ਰਘੂਨਾਥ ਸਿੰਘ ਨੇ ਨਾਕੇਬੰਦੀ ਦੌਰਾਨ ਮੁਕੇਸ਼ ਕੁਮਾਰ ਤੋਂ 1 ਕਿਲੋ, ਗੁਲਜੀਤ ਸਿੰਘ ਤੋਂ 500 ਗ੍ਰਾਮ ਅਤੇ ਮਨੋਜ ਕੁਮਾਰ ਤੋਂ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ।
ਦੋਸ਼ੀਆਂ ਦੀ ਪਛਾਣ ਮੁਕੇਸ਼ ਕੁਮਾਰ, ਗੁਲਜੀਤ ਸਿੰਘ, ਮਨੋਜ ਕੁਮਾਰ ਦੱਸੀ ਜਾ ਰਹੀ ਹੈ। ਪੁਲਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News