ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਓ.ਪੀ. ਸੋਨੀ ਡੀ. ਸੀ. ਨੂੰ ਦਿੱਤੀ ਹਦਾਇਤ

01/07/2020 4:49:27 PM

ਜਲੰਧਰ (ਸੋਨੂੰ)— ਸ਼ਿਕਾਇਤ ਨਿਵਾਰਣ ਕਮੇਟੀ ਦੀ ਸ਼ਹਿਰ 'ਚ ਕੈਬਨਿਟ ਮੰਤਰੀ ਓ. ਪੀ. ਸੋਨੀ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ। ਓ. ਪੀ. ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਨ੍ਹਾਂ ਦੇ ਕੋਲ ਐੱਮ. ਐੱਲ. ਏ. ਸਾਹਿਬਾਨ ਦੀਆਂ 10 ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ 'ਚੋਂ 8 ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਸ਼ਿਕਾਇਤਾਂ ਅਜੇ ਬਾਕੀ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਦਿੱਤੀ ਕਿ ਅੱਗੇ ਤੋਂ ਏਜੰਡਾ 15 ਦਿਨ ਪਹਿਲਾਂ ਤਿਆਰ ਕਰਕੇ ਅਤੇ ਵਿਧਾਇਕਾਂ ਨੂੰ ਇਕ ਹਫਤਾ ਮੀਟਿੰਗ ਤੋਂ ਪਹਿਲਾਂ ਏਜੰਡਾ ਭੇਜ ਦਿੱਤਾ ਜਾਵੇ ਤਾਂਕਿ ਸਾਰੇ ਮੀਟਿੰਗ 'ਚ ਪਹੁੰਚ ਸਕਣ।

ਓ. ਪੀ. ਸੋਨੀ ਨੇ ਮੰਨਿਆ ਕਿ ਸ਼ਹਿਰ 'ਚ ਬਹੁਤ ਸਾਰੀਆਂ ਮੁਸ਼ਕਿਲਾਂ ਹਨ ਪਰ ਟ੍ਰੈਫਿਕ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਸੜਕਾਂ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸੜਕਾਂ ਬਣਦੀਆਂ ਵੀ ਹਨ ਅਤੇ ਟੁੱਟਦੀਆਂ ਵੀ ਹਨ। ਉਨ੍ਹਾਂ ਕਿਹਾ ਕਿ ਜੋ ਸੜਕਾਂ ਪਿਛਲੀ ਸਰਕਾਰ ਦੇ ਸਮੇਂ 'ਚ ਬਣਨੀਆਂ ਸ਼ੁਰੂ ਹੋਈਆਂ ਸਨ, ਉਹ ਸਾਡੇ ਸਮੇਂ 'ਚ ਪੂਰੀਆਂ ਹੋਈਆਂ ਹਨ। ਪੱਤਰਕਾਰਾਂ ਦੇ ਸਵਾਲਾਂ ਦੀ ਬੌਛਾਰ ਲੱਗਣ 'ਤੇ ਓ. ਪੀ. ਸੋਨੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਚੱਲਾਂਗਾ, ਜਿੱਥੇ ਵੀ ਤੁਸੀਂ ਦੱਸੋਗੇ ਉਸ ਸਮੱਸਿਆ ਨੂੰ ਹੱਲ ਕਰਨ ਲਈ ਨਾਲ ਚੱਲਾਂਗਾ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਨਾਲ ਚੱਲਣ ਲਈ ਕਿਹਾ ਤਾਂ ਇਹ ਕਹਿੰਦੇ ਹੋਏ ਪੱਲਾਂ ਝਾੜ ਲਿਆ ਕਿ ਚੰਡੀਗੜ੍ਹ ਤੋਂ ਆਉਣ ਤੋਂ ਬਾਅਦ ਨਾਲ ਚੱਲਾਂਗਾ।


shivani attri

Content Editor

Related News