ਸੜਕ ਹਾਦਸੇ ''ਚ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ

Saturday, Jul 20, 2024 - 05:03 PM (IST)

ਸੜਕ ਹਾਦਸੇ ''ਚ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ

ਹਾਜੀਪੁਰ (ਹਰਵਿੰਦਰ ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਪਿੰਡ ਭੋਲ ਨੇੜੇ ਹੋਏ ਇਕ ਦਰਦਨਾਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰਮਨ ਕੁਮਾਰ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਪਿੰਡ ਸਥਾਨਾਂ ਹਿਮਾਚਲ ਪ੍ਰਦੇਸ਼ ਅਤੇ ਵਿਸ਼ਾਲ ਪੁੱਤਰ ਦੇਵਰਾਜ ਵਾਸੀ ਪਿੰਡ ਜਗੀਰਾਂ ਹਿਮਾਚਲ ਪ੍ਰਦੇਸ਼ ਆਪਣੇ ਮੋਟਰਸਾਇਕਲ 'ਤੇ ਆਪਣੀ ਡਿਊਟੀ ਤੋਂ ਘਰ ਵਾਪਸ ਆ ਰਹੇ ਸਨ ਕਿ ਪਿੰਡ ਭੋਲ ਨੇੜੇ ਉਨ੍ਹਾਂ ਦੀ ਟੱਕਰ ਇਕ ਟਰੈਕਟਰ-ਟਰਾਲੀ ਨਾਲ ਹੋ ਗਈ।

ਇਹ ਵੀ ਪੜ੍ਹੋ- ਡਾਇਗਨੋਸਟਿਕ ਸੈਂਟਰ ’ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਸਕੈਨ ਮਸ਼ੀਨ ਵਾਲੇ ਕਮਰੇ 'ਚੋਂ ਮਿਲੀ ਲਾਸ਼

PunjabKesari

ਇਸ ਕਾਰਨ ਰਮਨ ਕੁਮਾਰ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਅਤੇ ਵਿਸ਼ਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਤਲਵਾੜਾ ਦੇ ਬੀ. ਬੀ. ਐੱਮ. ਬੀ. ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਤਲਵਾੜਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਅਤੇ ਟਰੈਕਟਰ-ਟਰਾਲੀ ਨੂੰ ਆਪਣੇ ਕਬਜੇ 'ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਤਲਵਾੜਾ ਦੇ ਬੀ. ਬੀ. ਐੱਮ. ਬੀ. ਹਸਪਤਾਲ ਭੇਜ ਕੇ ਟਰੈਕਟਰ ਡਰਾਈਵਰ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- 4 ਦਿਨ ਪਹਿਲਾਂ ਚਾਵਾਂ ਨਾਲ ਇਕਲੌਤਾ ਪੁੱਤ ਭੇਜਿਆ ਸੀ ਕੈਨੇਡਾ, 5ਵੇਂ ਦਿਨ ਮਿਲੀ ਮੌਤ ਦੀ ਖ਼ਬਰ ਨੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ


author

shivani attri

Content Editor

Related News