15 ਲੀਟਰ ਲਾਹਣ ਸਣੇ 1 ਗਿਰਫਤਾਰ

Saturday, Aug 25, 2018 - 03:01 PM (IST)

15 ਲੀਟਰ ਲਾਹਣ ਸਣੇ 1 ਗਿਰਫਤਾਰ

ਨਵਾਂਸ਼ਹਿਰ (ਤ੍ਰਿਪਾਠੀ)— ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ 15 ਲੀਟਰ ਲਾਹਣ (ਕੱਚੀ ਸ਼ਰਾਬ) ਸਣੇ 1 ਵਿਅਕਤੀ ਨੂੰ ਗਿਰਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸਿਪਾਹੀ ਕੁਲਵੰਤ ਸਿੰਘ ਨੇ ਦੱਸਿਆ ਕਿ ਐਸ. ਐੱਸ. ਪੀ. ਦੀਪਕ ਹਿਲੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਤਸ਼ਕਰਾਂ ਖਿਲਾਫ ਵਿੰਢੀ ਜਾ ਰਹੀ ਮੁਹਿੰਮ ਤਹਿਤ ਉਨ੍ਹਾ ਦੀ ਪੁਲਸ ਪਾਰਟੀ ਭੈੜੇ ਪੁਰਸ਼ਾ ਦੇ ਸਬੰਧ 'ਚ ਪਿੰਡ ਸਹਾਬਪੁਰ ਦੇ ਸ਼ਮਸ਼ਾਨਘਾਟ ਦੇ ਨੇੜੇ ਮੌਜੂਦ ਸੀ ਕਿ ਪੁਲਸ ਦੇ ਮੁੱਖਬਰ ਖਾਸ ਦੀ ਇਤਲਾਹ 'ਤੇ ਦੇਸੀ ਸ਼ਰਾਬ ਕੱਢ ਕੇ ਵੇਚ ਰਹੇ ਕਸ਼ਮੀਰ ਸਿੰਘ ਉਰਫ ਸੀਰਾ ਨੂੰ ਗਿਰਫਤਾਰ ਕਰਕੇ 15 ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਦੱਸਿਆ ਕਿ ਗਿਰਫਤਾਰ ਦੋਸ਼ੀ ਖਿਲਾਫ 61-1-14 ਤਹਿਤ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News