260 ਗ੍ਰਾਮ ਨਸ਼ੀਲੇ ਪਦਾਰਥ ਸਮੇਤ 1 ਨਸ਼ਾ ਤਸਕਰ ਕਾਬੂ

Monday, Aug 19, 2019 - 05:40 PM (IST)

260 ਗ੍ਰਾਮ ਨਸ਼ੀਲੇ ਪਦਾਰਥ ਸਮੇਤ 1 ਨਸ਼ਾ ਤਸਕਰ ਕਾਬੂ

ਸੁਲਤਾਨਪੁਰ ਲੋਧੀ (ਧੀਰ)— ਸੁਲਤਾਨਪੁਰ ਲੋਧੀ ਪੁਲਸ ਵੱਲੋਂ ਨਸ਼ਿਆਂ ਦੇ ਤਸਕਰਾਂ ਖਿਲਾਫ ਵਿੱਢੀ ਹੋਈ ਮੁਹਿੰਮ ਨੂੰ ਬਕਰਾਰ ਰੱਖਦਿਆਂ ਅੱਜ ਇਕ ਨਸ਼ਾ ਤਸਕਰ ਨੂੰ ਵੱਡੀ ਮਾਤਰਾ 'ਚ ਨਸ਼ੀਲਾ ਪਦਾਰਥ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦਸਿਆ ਕਿ ਐੱਸ. ਆਈ. ਸੁਰਜੀਤ ਸਿੰਘ, ਏ. ਐੱਸ. ਆਈ. ਗੁਰਦੇਵ ਸਿੰਘ ਆਦਿ ਪੁਲਸ ਪਾਰਟੀ ਦੌਰਾਨੇ ਗਸ਼ਤ ਕਰਦੇ ਹੋਏ ਪਿੰਡ ਦੀਪੇਵਾਲ ਨੂੰ ਜਾ ਰਹੇ ਸਨ ਤਾਂ ਪਿੰਡ ਦੀਪੇਵਾਲ ਦੇ ਖੱਬੇ ਹੱਥ ਸਥਿਤ ਰੇਲਵੇ ਫਾਟਕ ਤੋਂ ਇਕ ਨੌਜਚਵਾਨ ਨੂੰ ਪੈਦਲ ਆਉਂਦੇ ਵੇਖਿਆ ਸੀ।

ਉਹ ਪੁਲਸ ਪਾਰਟੀ ਨੂੰ ਵੇਖ ਘਬਰਾ ਗਿਆ ਅਤੇ ਜੇਬ 'ਚੋਂ ਪਏ ਮੋਮੀ ਲਿਫਾਫੇ ਨੂੰ ਝੋਨੇ ਦੇ ਖੇਤਾਂ 'ਚ ਸੁੱਟ ਦਿੱਤਾ ਅਤੇ ਆਪ ਪਿੱਛੇ ਨੂੰ ਮੁੜਨ ਲੱਗਾ। ਮੌਕੇ 'ਤੇ ਪੁਲਸ ਪਾਰਟੀ ਨੇ ਫੜ ਕੇ ਸ਼ੱਕ ਦੇ ਆਧਾਰ 'ਤੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਮੇਜਰ ਪੁੱਤਰ ਪਲਵਿੰਦਰ ਵਾਸੀ ਪੱਤੀ ਕਮਾਲਪੁਰ ਮੋਠਾਂਵਾਲ ਦਸਿਆ। ਉਸ ਵੱਲੋਂ ਸੁੱਟੇ ਹੋਏ ਲਿਫਾਫੇ ਨੂੰ 'ਚੁਕਵਾਇਆ ਤਾਂ ਉਸ 'ਚੋਂ 260 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਥਾਣਾ ਮੁਖੀ ਨੇ ਦਸਿਆ ਕਿ ਉਕਤ ਮੁਲਜਮ ਖਿਲਾਫ ਐੱਨ. ਡੀ. ਪੀ. ਸੀ ਐਕਟ ਤਹਿਤ ਕੇਸ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਏ. ਐੱਸ. ਅਈ ਅਮਰਜੀਤ ਸਿੰਘ, ਏ. ਐੱਸ. ਆਈ ਗੁਰਦੀਪ ਸਿੰਘ, ਐੱਚ. ਸੀ. ਬਲਕਾਰ ਸਿੰਘ ਮੁੱਖ ਮੁਨਸ਼ੀ ਆਦਿ ਵੀ ਹਾਜ਼ਾਰ ਸਨ।


author

shivani attri

Content Editor

Related News