ਦਿਨ-ਦਿਹਾੜੇ ਕੋਠੀ ’ਚੋਂ ਇਕ ਲੱਖ ਰੁਪਏ ਦੀ ਨਕਦੀ ਤੇ 40 ਤੋਲੇ ਗਹਿਣੇ ਚੋਰੀ

Sunday, Dec 03, 2023 - 02:45 PM (IST)

ਦਿਨ-ਦਿਹਾੜੇ ਕੋਠੀ ’ਚੋਂ ਇਕ ਲੱਖ ਰੁਪਏ ਦੀ ਨਕਦੀ ਤੇ 40 ਤੋਲੇ ਗਹਿਣੇ ਚੋਰੀ

ਮੱਲ੍ਹੀਆਂ ਕਲਾਂ/ਨਕੋਦਰ (ਟੁੱਟ)-ਨਕੋਦਰ ਸ਼ਹਿਰ ਦੇ ਮੁਹੱਲਾ ਰਣਜੀਤ ਨਗਰ ਵਿਚ ਦਿਨ-ਦਿਹਾੜੇ ਚੋਰਾਂ ਨੇ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਲਮਾਰੀ ਦੇ ਤਾਲੇ ਭੰਨ ਕੇ ਕਰੀਬ 40 ਤੋਲੇ ਦੇ ਸੋਨੇ ਦੇ ਗਹਿਣੇ ਅਤੇ ਇਕ ਲੱਖ ਦੇ ਕਰੀਬ ਨਕਦੀ ਲੈ ਫਰਾਰ ਹੋ ਗਏ। ਘਰ ਮਾਲਕਾਂ ਨੂੰ ਉਸ ਵੇਲੇ ਪਤਾ ਲੱਗਾ ਜਦ ਉਹ ਘਰ ਪਰਤੇ ਅਤੇ ਥਾਣਾ ਸਿਟੀ ਪੁਲਸ ਨੂੰ ਸੂਚਿਤ ਕੀਤਾ।

ਥਾਣਾ ਸਿਟੀ ਪੁਲਸ ਅਤੇ ਇਲਾਕੇ ਦੇ ਕੌਂਸਲਰ ਹੇਮੰਤ ਸ਼ਰਮਾ ਮੌਕੇ ’ਤੇ ਪੁੱਜੇ। ਕੋਠੀ ਮਾਲਕ ਕ੍ਰਿਸ਼ਨ ਕੁਮਾਰ ਵਾਸੀ ਰਣਜੀਤ ਨਗਰ ਨੇ ਪੁਲਸ ਨੂੰ ਦੱਸਿਆ ਕਿ ਪਰਿਵਾਰ ਕਿਸੇ ਵਿਆਹ ਸਮਾਗਮ ਲਈ ਸਵੇਰੇ ਗਿਆ ਸੀ ਅਤੇ ਜਦ ਦੁਪਹਿਰ ਘਰ ਆਏ ਤਾਂ ਵੇਖਿਆ ਕਿ ਘਰ ਦੇ ਅੰਦਰ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿਲਰਿਆ ਹੋਇਆ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਅਲਮਾਰੀ ਵਿਚੋਂ 40 ਤੋਲੇ ਦੇ ਸੋਨੇ ਦੇ ਗਹਿਣੇ ਅਤੇ ਕਰੀਬ ਇਕ ਲੱਖ ਰੁਪਏ ਦੀ ਨਕਦੀ ਗਾਇਬ ਸੀ। ਸਥਾਨਕ ਪੁਲਸ ਪ੍ਰਸ਼ਾਸਨ ਨੇ ਇਸ ਸਬੰਧੀ ਮੁੱਢਲੀ ਜਾਂਚ-ਪੜਤਾਲ ਅਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਵਿਆਹ ਸਮਾਗਮ 'ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਮਚਿਆ ਚੀਕ-ਚਿਹਾੜਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News