ਕਾਰ ਪਲਟਣ ਕਾਰਣ ਇਕ ਦੀ ਮੌਤ, 3 ਜ਼ਖਮੀ

Thursday, Jul 23, 2020 - 12:12 AM (IST)

ਕਾਰ ਪਲਟਣ ਕਾਰਣ ਇਕ ਦੀ ਮੌਤ, 3 ਜ਼ਖਮੀ

ਫਗਵਾੜਾ, (ਹਰਜੋਤ)- ਜਲੰਧਰ ਸਾਇਡ ਤੋਂ ਲਵਲੀ ਯੂਨੀਵਰਸਿਟੀ ਵਿਖੇ ਜਾ ਰਹੇ ਕਾਰ ’ਚ ਸਵਾਰ 4 ਨੌਜਵਾਨਾਂ ਦੀ ਕਾਰ ਪਲਟਣ ਕਾਰਣ ਇਕ ਦੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਮਦਨ ਲਾਲ ਵਾਸੀ ਨੰਗਲ ਕਰਾਰ ਖਾਂ ਵਜੋਂ ਹੋਈ ਹੈ। ਉਕਤ ਵਿਅਕਤੀ ਆਪਣੀ ਕਾਰ ਰਾਹੀਂ ਯੂਨੀਵਰਸਿਟੀ ’ਚ ਜਾ ਰਿਹਾ ਸੀ, ਜਿੱਥੇ ਉਹ ਜਿੰਮ ਟ੍ਰੇਨਰ ਦਾ ਕੰਮ ਕਰਦਾ ਸੀ, ਜਦੋਂ ਉਨ੍ਹਾਂ ਕਾਰ ਹੇਠਾਂ ਸਲਿਪਰੀ ਰੋਡ ਵੱਲ ਉਤਾਰੀ ਤਾਂ ਬੇਕਾਬੂ ਹੋ ਕੇ ਸੜਕ ਤੋਂ ਨੀਵੀਂ ਥਾਂ ਜਾ ਡਿੱਗੀ ਅਤੇ ਦਰੱਖਤ ’ਚ ਵੱਜਣ ਕਾਰਣ ਨੌਜਵਾਨ ਦੀ ਮੌਤ ਹੋ ਗਈ। ਜ਼ਖਮੀਆਂ ਦੀ ਪਛਾਣ ਸੁਨੀਲ ਕੁਮਾਰ, ਸੰਦੀਪ ਕੁਮਾਰ ਵਾਸੀ ਸੌਂਫ਼ੀ ਪਿੰਡ ਅਤੇ ਸੁਭਾਸ਼ ਵਾਸੀ ਦੀਪ ਨਗਰ ਜਲੰਧਰ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਲਿਆਂਦੀ ਹੈ।


author

Bharat Thapa

Content Editor

Related News